
ਮਾਰਕ ਜ਼ੁਕਰਬਰਗ ਨੇ ਲਿਖਿਆ, ਔਰੇਲੀਆ ਚੈਨ ਜ਼ੁਕਰਬਰਗ, ਦੁਨੀਆ ਵਿਚ ਤੁਹਾਡਾ ਸੁਆਗਤ ਹੈ
ਵਾਸ਼ਿੰਗਟਨ: ਫੇਸਬੁੱਕ ਦੇ ਸੰਸਥਾਪਕ ਅਤੇ ਮੇਟਾ ਦੇ ਸੀਈਓ ਮਾਰਕ ਜ਼ੁਕਰਬਰਗ ਦੀ ਪਤਨੀ ਪ੍ਰਿਸਿਲਾ ਚੈਨ ਨੇ ਧੀ ਨੂੰ ਜਨਮ ਦਿੱਤਾ ਹੈ। ਜ਼ੁਕਰਬਰਗ ਨੇ ਫੇਸਬੁੱਕ 'ਤੇ ਇਹ ਜਾਣਕਾਰੀ ਦਿੱਤੀ ਹੈ। ਸੋਸ਼ਲ ਮੀਡੀਆ ’ਤੇ ਤਸਵੀਰ ਪੋਸਟ ਕਰਦੇ ਹੋਏ ਮਾਰਕ ਜ਼ੁਕਰਬਰਗ ਨੇ ਲਿਖਿਆ, ਔਰੇਲੀਆ ਚੈਨ ਜ਼ੁਕਰਬਰਗ, ਦੁਨੀਆ ਵਿਚ ਤੁਹਾਡਾ ਸੁਆਗਤ ਹੈ। ਤੁਸੀਂ ਸੱਚਮੁੱਚ ਰੱਬ ਦੀ ਇਕ ਛੋਟੀ ਜਿਹੀ ਅਸੀਸ ਹੋ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਦਾ ਅਡਾਨੀ ਨਾਲ ਕੀ ਰਿਸ਼ਤਾ ਹੈ? ਇਹ ਸਵਾਲ ਮੈਂ ਪੁੱਛਦਾ ਰਹਾਂਗਾ- ਰਾਹੁਲ ਗਾਂਧੀ
ਮਾਰਕ ਜ਼ੁਕਰਬਰਗ ਅਤੇ ਪ੍ਰਿਸਿਲਾ ਦਾ ਇਹ ਤੀਜਾ ਬੱਚਾ ਹੈ। ਇਸ ਤੋਂ ਇਲਾਵਾ ਜ਼ੁਕਰਬਰਗ ਦੀ 5 ਸਾਲ ਦੀ ਦੂਜੀ ਬੇਟੀ 'ਅਗਸਤ' ਅਤੇ 7 ਸਾਲ ਦੀ ਪਹਿਲੀ ਬੇਟੀ 'ਮੈਕਸਿਮਾ' ਹੈ। ਜ਼ੁਕਰਬਰਗ ਨੇ ਫੇਸਬੁੱਕ ’ਤੇ 2 ਤਸਵੀਰਾਂ ਪੋਸਟ ਕੀਤੀਆਂ, ਇਕ ਤਸਵੀਰ 'ਚ ਜ਼ੁਕਰਬਰਗ ਨੂੰ ਨਵਜੰਮੇ ਬੱਚੇ ਨੂੰ ਦੇਖ ਕੇ ਮੁਸਕਰਾਉਂਦੇ ਦੇਖਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਕੌਮਾਂਤਰੀ ਸਰਹੱਦ ਨੇੜੇ ਮਿਲੀ ਕਰੋੜਾਂ ਦੀ ਹੈਰੋਇਨ, BSF ਜਵਾਨਾਂ ਵਲੋਂ 7 ਕਿਲੋ 20 ਗ੍ਰਾਮ ਹੈਰੋਇਨ ਬਰਾਮਦ
ਦੂਜੀ ਤਸਵੀਰ ਵਿਚ ਪ੍ਰਿਸਿਲਾ ਚੈਨ ਨਾਲ ਨਵਜੰਮੀ ਬੱਚੀ ਨਜ਼ਰ ਆ ਰਹੀ ਹੈ। ਫੇਸਬੁੱਕ 'ਤੇ ਸ਼ੇਅਰ ਕੀਤੀ ਗਈ ਪੋਸਟ ਨੂੰ 1.9 ਮਿਲੀਅਨ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਜ਼ਕਰਬਰਗ ਦੀ ਪੋਸਟ 'ਤੇ ਕਮੈਂਟ ਕਰਕੇ ਲੋਕ ਲਗਾਤਾਰ ਦੋਵਾਂ ਨੂੰ ਵਧਾਈ ਦੇ ਰਹੇ ਹਨ।