
ਸਮਾਜਸੇਵੀ ਅੰਨਾ ਹਜ਼ਾਰੇ ਨੇ ਮੋਦੀ ਸਰਕਾਰ ਦੇ ਖਿਲਾਫ ਕੀਤੀ ਜਾਣ ਵਾਲੀ ਆਪਣੀ ਭੁੱਖ ਹੜਤਾਲ ਨੂੰ ਟਾਲ ਦਿਤਾ ਹੈ। ਇਹ ਹੜਤਾਲ ਉਹ ਲੋਕਪਾਲ ਦੀ ਨਿਯੁਕਤੀ ਨਾ ਕੀਤੇ ਜਾਣ ...
ਰਾਲੇਗਣ ਸਿਧੀ :- ਸਮਾਜਸੇਵੀ ਅੰਨਾ ਹਜ਼ਾਰੇ ਨੇ ਮੋਦੀ ਸਰਕਾਰ ਦੇ ਖਿਲਾਫ ਕੀਤੀ ਜਾਣ ਵਾਲੀ ਆਪਣੀ ਭੁੱਖ ਹੜਤਾਲ ਨੂੰ ਟਾਲ ਦਿਤਾ ਹੈ। ਇਹ ਹੜਤਾਲ ਉਹ ਲੋਕਪਾਲ ਦੀ ਨਿਯੁਕਤੀ ਨਾ ਕੀਤੇ ਜਾਣ ਅਤੇ ਲੋਕਪਾਲ ਲਾਗੂ ਨਾ ਕਰਨ ਦੀ ਵਜ੍ਹਾ ਕਾਰਨ ਕਰਨ ਵਾਲੇ ਸਨ। ਹਜ਼ਾਰੇ ਨੇ ਐਲਾਨ ਕੀਤਾ ਸੀ ਕਿ ਉਹ ਲੋਕਪਾਲ ਕਨੂੰਨ ਅਤੇ ਕਿਸਾਨਾਂ ਨਾਲ ਜੁੜੇ ਮੁੱਦਿਆਂ ਨੂੰ ਲੈ ਕੇ ਭੁੱਖ ਹੜਤਾਲ ਕਰਨਗੇ ਪਰ ਮੰਗਲਵਾਰ ਨੂੰ ਉਨ੍ਹਾਂ ਨੇ ਇਸ ਨੂੰ ਰੱਦ ਕਰ ਦਿਤਾ। ਦਰਅਸਲ ਅੰਨਾ ਹਜ਼ਾਰੇ ਨੇ ਮਹਾਰਾਸ਼ਟਰ ਦੇ ਮੰਤਰੀ ਗਿਰੀਸ਼ ਮਹਾਜਨ ਨਾਲ ਗੱਲ ਕਰਨ ਤੋਂ ਬਾਅਦ ਆਪਣੀ ਹੜਤਾਲ ਨੂੰ ਰੱਦ ਕਰ ਦਿਤਾ ਹੈ।
ਉਨ੍ਹਾਂ ਨੇ ਮੰਗਲਵਾਰ ਨੂੰ ਕਿਹਾ ਕਿ ਮੋਦੀ ਸਰਕਾਰ ਨੇ ਲੋਕਪਾਲ ਨੂੰ ਲਾਗੂ ਕਰਣ ਦੀ ਤਰਫ ਸਕਾਰਾਤਮਕ ਰਵਈਆ ਦੇ ਨਾਲ ਕਾਰਜ ਕੀਤਾ ਹੈ। ਇਸ ਦੇ ਲਈ ਉਨ੍ਹਾਂ ਨੇ ਸਰਚ ਕਮੇਟੀ ਦਾ ਵੀ ਗਠਨ ਕੀਤਾ ਹੈ। ਇਸ ਤੋਂ ਇਲਾਵਾ ਕਿਸਾਨਾਂ ਦੇ ਮੁੱਦੇ ਉੱਤੇ ਅੰਨਾ ਹਜ਼ਾਰੇ ਨੇ ਕੇਂਦਰ ਸਰਕਾਰ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਕਿਸਾਨਾਂ ਲਈ ਐਮਐਸਪੀ ਵਧਾਈ ਗਈ ਹੈ। ਹਾਲ ਹੀ ਵਿਚ ਮੋਦੀ ਸਰਕਾਰ ਨੇ ਲੋਕਪਾਲ ਦੇ ਗਠਨ ਦੀ ਦਿਸ਼ਾ ਵਿਚ ਅਹਿਮ ਕਦਮ ਚੁੱਕਦੇ ਹੋਏ ਸਰਚ ਕਮੇਟੀ ਦਾ ਗਠਨ ਕੀਤਾ ਹੈ। ਇਸ ਵਜ੍ਹਾ ਨਾਲ ਅੰਨਾ ਨੇ ਆਪਣੀ ਭੁੱਖ ਹੜਤਾਲ ਨੂੰ ਰੱਦ ਕਰ ਦਿਤਾ ਹੈ।
Anna Hazare who was scheduled to go on hunger-strike from today postpones the agitation after talks with Maharashtra minister Girish Mahajan. He was to sit on hunger over demand for appointment of Lokpal and welfare measures for farmers. pic.twitter.com/pf8IFdlGQc
— ANI (@ANI) October 2, 2018
ਦੱਸ ਦੇਈਏ ਕਿ ਸੋਮਵਾਰ ਤੱਕ ਅੰਨਾ ਹਜ਼ਾਰੇ ਕਹਿ ਰਹੇ ਸਨ ਕਿ ਸਰਕਾਰ ਲੋਕਪਾਲ ਕਨੂੰਨ ਦੇ ਕਾਰਨ ਹੀ ਕੇਂਦਰ ਵਿਚ ਆਈ ਹੈ ਪਰ ਉਸ ਨੇ ਅਜੇ ਤੱਕ ਲੋਕਪਾਲ ਨੂੰ ਲਾਗੂ ਨਹੀਂ ਕੀਤਾ। ਉਨ੍ਹਾਂ ਨੇ ਇਸ ਮਾਮਲੇ ਉੱਤੇ ਪੀਐਮ ਨਰਿੰਦਰ ਮੋਦੀ ਨੂੰ ਖਤ ਵੀ ਲਿਖਿਆ ਸੀ। ਅੰਨਾ ਹਜ਼ਾਰੇ ਨੇ ਪੀਐਮ ਮੋਦੀ ਨੂੰ ਲਿਖੇ ਖਤ ਵਿਚ ਕਿਹਾ ਸੀ, ਲੋਕਪਾਲ ਅਤੇ ਲੋਕਾਯੁਕਤ ਦੀ ਨਿਯੁਕਤੀ ਲਈ 16 ਅਗਸਤ, 2011 ਨੂੰ ਪੂਰਾ ਦੇਸ਼ ਸੜਕਾਂ ਉੱਤੇ ਉੱਤਰ ਗਿਆ ਸੀ।
ਤੁਹਾਡੀ ਸਰਕਾਰ ਇਸੀ ਅੰਦੋਲਨ ਦੀ ਵਜ੍ਹਾ ਨਾਲ ਸੱਤਾ ਵਿਚ ਆਈ। ਚਾਰ ਸਾਲ ਗੁਜ਼ਰ ਗਏ ਪਰ ਸਰਕਾਰ ਕਿਸੇ ਨਾ ਕਿਸੇ ਵਜ੍ਹਾ ਨਾਲ ਲੋਕਪਾਲ ਅਤੇ ਲੋਕਾਯੁਕਤ ਦੀ ਨਿਯੁਕਤੀ ਟਾਲਦੀ ਰਹੀ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਕਿਹਾ ਸੀ ਕਿ ਕਿਸਾਨਾਂ ਨੂੰ ਉਨ੍ਹਾਂ ਦੇ ਉਤਪਾਦਨ ਦਾ ਉਚਿਤ ਮੁੱਲ ਨਹੀਂ ਮਿਲ ਰਿਹਾ ਹੈ, ਜਿਸ ਦੀ ਵਜ੍ਹਾ ਨਾਲ ਉਹ ਆਤਮ ਹੱਤਿਆ ਕਰ ਰਹੇ ਹਨ।