ਅਯੁੱਧਿਆ 'ਚ ਹਿੰਦੂ - ਮੁਸਲਮਾਨ ਮਿਲ ਕੇ ਬਣਾਉਣਗੇ ਰਾਮ ਮੰਦਿਰ : ਕੇਂਦਰੀ ਮੰਤਰੀ ਗਿਰੀਰਾਜ ਸਿੰਘ 
Published : Oct 2, 2018, 8:18 pm IST
Updated : Oct 2, 2018, 8:18 pm IST
SHARE ARTICLE
Giriraj Singh
Giriraj Singh

ਛੋਟੇ ਉਦਯੋਗਾਂ ਰਾਜ ਮੰਤਰੀ ਗਿਰੀਰਾਜ ਸਿੰਘ ਨੇ ਸੋਮਵਾਰ ਨੂੰਅਸਿੱਧੇ ਤੌਰ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਕੈਲਾਸ਼ ਮਾਨਸਰੋਵਰ ਸਮੇਤ ਸ਼ਿਵ ਮੰਦਿਰਾਂ ਦੇ ਦਰਸ਼ਨਾਂ ...

ਮਥੂਰਾ : ਛੋਟੇ ਉਦਯੋਗਾਂ ਰਾਜ ਮੰਤਰੀ ਗਿਰੀਰਾਜ ਸਿੰਘ ਨੇ ਸੋਮਵਾਰ ਨੂੰਅਸਿੱਧੇ ਤੌਰ 'ਤੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਦੀ ਕੈਲਾਸ਼ ਮਾਨਸਰੋਵਰ ਸਮੇਤ ਸ਼ਿਵ ਮੰਦਿਰਾਂ ਦੇ ਦਰਸ਼ਨਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਵਿਸ਼ਵਾਸ ਜਤਾਇਆ ਕਿ ਅਯੁੱਧਿਆ 'ਚ ਰਾਮ ਮੰਦਿਰ ਜ਼ਰੂਰ ਬਣੇਗਾ ਅਤੇ ਇਸ ਵਿਚ ਹਿੰਦੂ ਅਤੇ ਮੁਸਲਮਾਨ ਦੋਹਾਂ ਭਾਈਚਾਰੇ ਦੇ ਲੋਕ ਯੋਗਦਾਨ ਦੇਣਗੇ। ਨੌਹਝੀਲ ਖੇਤਰ ਵਿਚ ਪਾਰਟੀ ਕਰਮਚਾਰੀਆਂ ਵਲੋਂ ਆਯੋਜਿਤ ਪ੍ਰੋਗਰਾਮ ਵਿਚ ਆਉਣ ਤੋਂ ਬਾਅਦ ਗਿਰੀਰਾਜ ਸਿੰਘ ਨੇ ਕਿਹਾ ਕਿ ਜਿਸ ਤਰ੍ਹਾਂ ਕਾਂਗਰਸ ਦੇ ਲੋਕਾਂ ਨੇ ਇਲਾਹਾਬਾਦ ਵਿਚ

Giriraj SinghGiriraj Singh

ਭਗਵਾਨ ਸ਼ਿਵ ਦੇ ਜੈਕਾਰੇ ਲਗਾਉਣ ਵਾਲੇ ਕਰਮਚਾਰੀਆਂ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਿਆ ਦਿਤਾ ਹੈ, ਉਸ ਤੋਂ ਸਾਫ਼ ਹੋ ਜਾਂਦਾ ਹੈ ਕਿ ਕਾਂਗਰਸ ਅਤੇ ਉਸ ਦੇ ਨੇਤਾ ਇਸ ਦਿਨਾਂ ਜੋ ਕਰ ਰਹੇ ਹਨ ਉਹ ਸ਼ਿਵ ਦੀ ਭਗਤੀ ਹੈ ਅਤੇ ਰਾਜਨੀਤੀ ਤੋਂ ਪ੍ਰੇਰਿਤ ਢਕੋਸਲਾ। ਉਨ੍ਹਾਂ ਨੇ ਕਿਹਾ ਕਿ ਅਯੁੱਧਿਆ ਵਿਚ ਭਗਵਾਨ ਸ਼੍ਰੀਰਾਮ ਦਾ ਮੰਦਿਰ ਜ਼ਰੂਰ ਬਣੇਗਾ ਅਤੇ ਉਸ ਨੂੰ ਹਿੰਦੂ ਅਤੇ ਮੁਸਲਮਾਨ,  ਦੋਹਾਂ ਕੌਮਾਂ ਮਿਲ ਕੇ ਬਣਾਉਂਣਗੀਆਂ। ਅਜਿਹਾ ਮੇਰਾ ਵਿਸ਼ਵਾਸ ਹੈ। ਵੱਧਦੀ ਜਨਸੰਖਿਆ 'ਤੇ ਚਿੰਤਾ ਜਤਾਉਂਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ

ਸਾਡੇ ਮੌਜੂਦਾ ਕੁਦਰਤੀ ਸੰਸਾਧਨਾਂ ਦੇ ਸਾਪੇਖ ਤੇਜੀ ਨਾਲ ਵੱਧ ਰਹੀ ਦੇਸ਼ ਦੀ ਆਬਾਦੀ ਬੇਹੱਦ ਚਿੰਤਾਜਨਕ ਵਿਸ਼ਾ ਹੈ। ਕੁੱਝ ਲੋਕਾਂ ਨੇ ਜਨਸੰਖਿਆ ਵਧਾਉਣ ਦਾ ਜਿੰਮਾ ਲੈ ਰੱਖਿਆ ਹੈ। ਅਜਿਹੇ ਲੋਕਾਂ ਲਈ ਸਖਤ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਭਵਿੱਖ ਨੂੰ ਲੈ ਕੇ ਚਿਤਾਉਂਦੇ ਹੋਏ ਕਿਹਾ ਕਿ ਜੇਕਰ ਦੇਸ਼ ਵਿਚ ਜਨਸੰਖਿਆ ਵਾਧਣ ਦੀ ਇਹੀ ਰਫਤਾਰ ਰਹੀ ਤਾਂ 2050 ਤੱਕ ਅਨਾਜ ਤਾਂ ਕੀ ਪੀਣ ਲਈ ਪਾਣੀ ਦੀ ਵੀ ਕਮੀ ਹੋ ਜਾਵੇਗੀ।

Giriraj SinghGiriraj Singh

ਇਸ ਦੇ ਲਈ ਉਨ੍ਹਾਂ ਨੇ ਭਾਈਚਾਰੇ ਦੀ ਵਿਸ਼ੇਸ਼ ਸੋਚ ਨੂੰ ਜ਼ਿੰਮੇਵਾਰ ਦੱਸਿਆ। ਇਸ ਮੌਕੇ 'ਤੇ ਖੇਤਰੀ ਸੰਸਦ ਹੇਮਾਮਾਲਿਨੀ ਨੇ ਬ੍ਰਜ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਲੰਮੀ ਫੇਹਰਿਸਤ ਦਾ ਜ਼ਿਕਰ ਕਰਦੇ ਹੋਏ ਸਥਾਨਕ ਜਨਤਾ ਤੋਂ ਥੋੜ੍ਹਾ ਹੋਰ ਸਮਾਂ ਦਿਤੇ ਜਾਣ ਦੀ ਮੰਗ ਕੀਤੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM
Advertisement