ਚੀਨ ਅਤੇ ਅਮਰੀਕੀ ਲੜਾਕੂ ਜਹਾਜ਼ਾਂ ਦੇ ਆਹਮੋ-ਸਾਹਮਣੇ ਆਉਣ ਨਾਲ ਦੱਖਣੀ ਚੀਨ ਸਾਗਰ ‘ਚ ਵਧਿਆ ਤਣਾਅ
Published : Oct 2, 2018, 8:48 pm IST
Updated : Oct 2, 2018, 8:48 pm IST
SHARE ARTICLE
South China Sea
South China Sea

ਅੰਤਰਰਾਸ਼ਟਰੀ ਰਾਜਨੀਤੀ ਵਿਚ ਅਸ਼ਾਂਤੀ ਦਾ ਇਕ ਪ੍ਰਮੁੱਖ ਕਾਰਨ ਬਣੇ ਦੱਖਣ ਚੀਨ ਸਾਗਰ (ਦੱਖਣ ਚੀਨ-ਸੀ) ਦਾ ਵਿਵਾਦ ਇਕ ਵਾਰ ਫਿਰ ਵੱਧ ਗਿਆ....

ਪੇਇਚਿੰਗ : ਅੰਤਰਰਾਸ਼ਟਰੀ ਰਾਜਨੀਤੀ ਵਿਚ ਅਸ਼ਾਂਤੀ ਦਾ ਇਕ ਪ੍ਰਮੁੱਖ ਕਾਰਨ ਬਣੇ ਦੱਖਣ ਚੀਨ ਸਾਗਰ (ਦੱਖਣ ਚੀਨ-ਸੀ) ਦਾ ਵਿਵਾਦ ਇਕ ਵਾਰ ਫਿਰ ਵੱਧ ਗਿਆ ਹੈ। ਦੱਖਣ ਚੀਨ-ਸੀ ਵਿਚ ਅਮਰੀਕੀ ਅਤੇ ਚੀਨੀ ਜਹਾਜ਼ ਕਰੀਬ-ਕਰੀਬ ਆਹਮੋ-ਸਾਹਮਣੇ ਆ ਗਏ ਹਨ। ਅਮਰੀਕਾ ਦੇ ਅਨੁਸਾਰ ਚੀਨ ਦਾ ਯੁੱਧ ਪੋਤ ਉਸ ਦੇ ਯੁੱਧ ਪੋਤ ਦੇ 41 ਮੀਟਰ ਦੇ ਦਾਇਰੇ ਵਿਚ ਆ ਚੁੱਕਿਆ ਸੀ। ਇਸ ਦੇ ਬਾਅਦ ਦੋਵਾਂ ਦੇਸ਼ਾਂ ਨੇ ਇਕ ਦੂਜੇ ਦੇ ਉਤੇ ਝਗੜੇ ਨੂੰ ਭੜਕਾਉਣ ਦਾ ਦੋਸ਼ ਲਗਾਇਆ ਹੈ। ਇਹ ਮਾਮਲਾ ਦੱਖਣੀ ਚੀਨ-ਸੀ ਦੇ ਨਾਨਸ਼ਾ ਦੀਪ ਸਮੂਹ (ਸਪਾਰਟਲੀ ਦੀਪ ਸਮੂਹ) ਦਾ ਦੱਸਿਆ ਜਾ ਰਿਹਾ ਹੈ।

U.S. JetsU.S. Fighter planesਚੀਨ ਦੱਖਣ ਚੀਨ ਸਾਗਰ ਉਤੇ ਆਪਣਾ ਕਬਜ਼ਾ ਦੱਸਦਾ ਹੈ ਅਮਰੀਕਾ ਨੇ ਚੀਨੀ ਨੌਸੈਨਿਕ ਪੋਤ ‘ਤੇ ਦੋਸ਼ ਲਗਾਏ ਹਨ ਕਿ ਹੁਣ ਇਕ ਅਮਰੀਕੀ ਯੁੱਧ ਪੋਤ ਨੇ ਵਿਵਾਦਿਤ ਦੱਖਣੀ ਚੀਨ ਸਾਗਰ ‘ਚ ਦਾਖਲਾ ਕੀਤਾ ਸੀ ਤਾਂ ਚੀਨੀ ਪੋਤ ਅਸੁਰੱਖਿਅਤ ਅਤੇ ਗੈਰ ਪੇਸ਼ੇਵਰ ਤਰੀਕਿਆਂ ਨਾਲ ਆਪਣੀਆਂ ਗਤੀਵਿਧੀਆਂ ਦਾ ਸੰਚਾਲਨ ਕਰ ਰਿਹਾ ਸੀ। ਚੀਨ ਨੇ ਵੀ ਦੱਖਣੀ ਚੀਨ ਸਾਗਰ ‘ਚ ਉਨ੍ਹਾਂ ਦੀਪਾਂ ਅਤੇ ਚੱਟਾਨਾਂ ਦੇ ਕੋਲ ਅਮਰੀਕੀ ਯੁੱਧਪੋਤ ਤੋਂ ਲੰਘਣ ‘ਤੇ ਮੰਗਲਵਾਰ ਨੂੰ ਸਖ਼ਤ ਵਿਰੋਧ ਦਰਸਾਇਆ ਹੈ ਜਿਸ ਉਤੇ ਉਹ ਆਪਣਾ ਕਬਜ਼ਾ ਵੀ ਦੱਸ ਰਿਹਾ ਹੈ।

ChinaFighter Planesਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਤੇ ਚੁਨਾਇੰਗ ਨੇ ਮੰਗਲਵਾਰ ਨੂੰ ਇਕ ਬਿਆਨ ਵਿਚ ਕਿਹਾ, ਅਮਰੀਕੀ ਵਿਧਵੰਸਕ ਡੇਕਾਟੂਰ ਨੇ 30 ਸਤੰਬਰ ਨੂੰ ਚੀਨ ਸਰਕਾਰ ਦੀ ਇਜਾਜਤ  ਦੇ ਬਿਨਾਂ ਚੀਨ  ਦੇ ਨਾਨਸ਼ਾ ਦੀਪ ਸਮੂਹ  ਦੇ ਟਾਪੂਆਂ ਅਤੇ ਚਟਾਨਾਂ ਤੇ ਲੱਗੇ ਜਲ ਖੇਤਰ ਵਿਚ ਦਾਖਲਾ  ਕੀਤਾ। ਅਮਰੀਕਾ ਦੇ ਪ੍ਰਸ਼ਾਂਤ ਬੇੜੇ ਦੇ ਉਪ ਪ੍ਰਵਕਤਾ ਨੇਟ ਕਰਾਇਸੇਨਸੇਨ ਨੇ ਕਿਹਾ ਕਿ ਚੀਨੀ ਵਿਧਵੰਸਕ ਦੱਖਣ ਚੀਨ ਸਾਗਰ ਵਿਚ ਗਾਵੇਨ ਰੀਫ ਦੇ ਕੋਲ ਅਸੁਰੱਖਿਅਤ ਅਤੇ ਗ਼ੈਰ ਪੇਸ਼ੇਵਰ ਤਰੀਕੇ ਨਾਲ ਯੂ.ਐਸ.ਐਸ. ਡੇਕਾਟੂਰ  ਦੇ ਕੋਲ ਪਹੁੰਚਿਆ ਹੈ।

US & ChinaUS & China

ਚੀਨ ਨੇ ਕਿਹਾ ਹੈ ਕਿ ਉਨ੍ਹਾਂ ਨੇ ਕਿਹਾ,  ਅਮਰੀਕੀ ਪੱਖ ਨੇ ਵਾਰ-ਵਾਰ ਦੱਖਣ ਚੀਨ ਸਾਗਰ ਵਿਚ ਚੀਨੀ ਟਾਪੂ ਅਤੇ ਚੱਟਾਨਾਂ ਦੇ ਨੇੜੇ ਆਪਣੇ ਯੋਧਾ ਪੋਤ ਭੇਜੇ, ਜਿਸ ਦੇ ਨਾਲ ਚੀਨ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਹੋ ਗਿਆ। ਇਸ ਦੇ ਨਾਲ ਹੀ ਦੋਵਾਂ ਦੇਸ਼ਾਂ ਦੀਆਂ ਸੈਨਾਵਾਂ ਦੇ ਵਿਚ ਸਬੰਧ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਖੇਤਰੀ ਸ਼ਾਂਤੀ ਅਤੇ ਸਥਿਰਤਾ ਕਾਫ਼ੀ ਕਮਜ਼ੋਰ ਹੋਈ ਹੈ।

Location: China, Peking

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਅਮਰੀਕਾ ਤੋਂ ਪਰਤੇ ਨੌਜਵਾਨਾਂ ਦੇ ਪਰਿਵਾਰ ਵਾਲੇ ਹੋਏ ਪਏ ਬੇਹੱਦ ਪਰੇਸ਼ਾਨ

16 Feb 2025 12:09 PM

ਅਮਰੀਕਾ ਤੋਂ ਪਰਤੇ ਨੌਜਵਾਨ ਢਕ ਰਹੇ ਆਪਣੇ ਮੂੰਹ, ਪੁਲਿਸ ਦੀਆਂ ਗੱਡੀਆਂ 'ਚ ਬੈਠੇ ਦਿਖਾਈ ਦਿੱਤੇ ਨੌਜਵਾਨ

16 Feb 2025 12:04 PM

ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਹੱਕ 'ਚ ਆਉਣ 'ਤੇ, ਬਲਜੀਤ ਸਿੰਘ ਦਾਦੂਵਾਲ ਦਾ ਵੱਡਾ ਬਿਆਨ

14 Feb 2025 12:19 PM

ਗ਼ੈਰ-ਕਾਨੂੰਨੀ ਪ੍ਰਵਾਸ ’ਤੇ PM ਮੋਦੀ ਤੇ ਰਾਸ਼ਟਪਤੀ ਟਰੰਪ ਵਿਚਾਲੇ ਕੀ ਗੱਲ ਹੋਈ ?

14 Feb 2025 12:15 PM

ਦਹਿਸ਼ਤ 'ਚ ਜਿਓਂ ਰਹੇ ਬਠਿੰਡਾ ਦੇ ਇਸ ਪਿੰਡ ਦੇ ਲੋਕ, ਸ਼ੱਕੀ ਜਾਨਵਰ ਹੋਰ ਦਾ ਖ਼ਦਸਾ

13 Feb 2025 12:14 PM
Advertisement