16 ਰਾਜਾਂ ਦੇ ਬਜ਼ੁਰਗਾਂ ਨੇ ਜੰਤਰ-ਮੰਤਰ 'ਤੇ ਕੀਤਾ ਮੁਜ਼ਾਹਰਾ
Published : Oct 2, 2018, 10:25 am IST
Updated : Oct 2, 2018, 10:25 am IST
SHARE ARTICLE
The 16 states elders perform demonstration on Jantar Mantar
The 16 states elders perform demonstration on Jantar Mantar

ਕਾਂਗਰਸ ਅਤੇ ਸਮਾਜਵਾਦੀ ਪਾਰਟੀ ਸਮੇਤ ਕੁੱਝ ਵਿਰੋਧੀ ਪਾਰਟੀਆਂ ਨੇ ਬਜ਼ੁਰਗਾਂ ਲਈ 3000 ਰੁਪਏ ਪ੍ਰਤੀ ਮਹੀਨੇ ਦੀ ਬਰਾਬਰ ਪੈਨਸ਼ਨ ਦੀ ਮੰਗ ਨੂੰ ਅਪਣਾ ਸਮਰਥਨ ਦਿਤਾ ਹੈ.......

ਨਵੀਂ ਦਿੱਲੀ : ਕਾਂਗਰਸ ਅਤੇ ਸਮਾਜਵਾਦੀ ਪਾਰਟੀ ਸਮੇਤ ਕੁੱਝ ਵਿਰੋਧੀ ਪਾਰਟੀਆਂ ਨੇ ਬਜ਼ੁਰਗਾਂ ਲਈ 3000 ਰੁਪਏ ਪ੍ਰਤੀ ਮਹੀਨੇ ਦੀ ਬਰਾਬਰ ਪੈਨਸ਼ਨ ਦੀ ਮੰਗ ਨੂੰ ਅਪਣਾ ਸਮਰਥਨ ਦਿਤਾ ਹੈ। ਆਰਜੇਡੀ, ਸਮਾਜਵਾਦੀ ਪਾਰਟੀ, ਕਾਂਗਰਸ, ਰਾਕਾਂਪਾ ਅਤੇ ਖੱਬੀਆਂ ਪਾਰਟੀਆਂ ਦੇ ਆਗੂਆਂ ਨੇ ਸੀਨੀਅਰ ਨਾਗਰਿਕਾਂ ਨੂੰ ਸੰਬੋਧਨ ਕੀਤਾ ਜਿਹੜੇ 16 ਰਾਜਾਂ ਤੋਂ ਆ ਕੇ ਇਥੇ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਸਨ ਅਤੇ 3000 ਰੁਪਏ ਪ੍ਰਤੀ ਮਹੀਨੇ ਦੀ ਸਨਮਾਨਜਨਕ ਪੈਨਸ਼ਨ ਦੀ ਮੰਗ ਕਰ ਰਹੇ ਸਨ। ਐਨਜੀਓ ਹੈਲਪਏਜ ਇੰਡੀਆ ਅਤੇ ਪੈਨਸ਼ਨ ਪਰਿਸ਼ਦ ਦੇ ਬੈਨਰ ਹੇਠਾਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। 

ਆਰਜੇਡੀ ਬੁਲਾਰੇ ਮਨੋਜ ਝਾਅ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਬਿਹਾਰ ਵਿਚ ਸੱਤਾ ਵਿਚ ਆਈ ਤਾਂ ਰਾਜ ਦੇ ਬਜ਼ੁਰਗਾਂ ਨੂੰ ਕੇਂਦਰ ਦੇ 3000 ਰੁਪਏ ਨਾਲ 6000 ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਿਵਾਉਣ ਲਈ ਹਰ ਸੰਭਵ ਯਤਨ ਕਰੇਗੀ। ਸਮਾਜਵਾਦੀ ਪਾਰਟੀ ਦੇ ਜਾਵੇਦ ਅਲੀ ਨੇ ਕਿਹਾ ਕਿ ਪਾਰਟੀ ਲੋਕ ਸਭਾ ਚੋਣਾਂ ਵਿਚ ਅਪਣੇ ਘੋਸ਼ਣਾ ਪੱਤਰ ਵਿਚ ਇਸ ਨੂੰ ਪ੍ਰਮੁੱਖ ਮੁੱਦਾ ਬਣਾਏਗੀ। ਰਾਕਾਂਪਾ ਆਗੂ ਡੀ ਪੀ ਤ੍ਰਿਪਾਠੀ ਨੇ ਕਿਹਾ ਕਿ 3000 ਰੁਪਏ ਘੱਟੋ-ਘੱਟ ਪੈਨਸ਼ਨ ਦੀ ਮੰਗ ਜਾਇਜ਼ ਹੈ ਅਤੇ ਕੋਈ ਇਸ ਤੋਂ ਇਨਕਾਰ ਨਹੀਂ ਕਰ ਸਕਦਾ। ਕਾਂਗਰਸ ਦੇ ਅਸ਼ਵਨੀ ਕੁਮਾਰ ਨੇ ਕਿਹਾ ਕਿ ਇਹ ਸਿਰਫ਼ ਵਿੱਤੀ ਸੁਰੱਖਿਆ ਦਾ ਵਿਸ਼ਾ ਨਹੀਂ ਹੈ। 

ਲੱਖਾਂ ਸੀਨੀਅਰ ਨਾਗਰਿਕਾਂ ਦੇ ਆਤਮ ਸਨਮਾਨ ਅਤੇ ਵਕਾਰੀ ਜੀਵਨ ਦਾ ਸਵਾਲ ਹੈ ਜਿਨ੍ਹਾਂ ਅਪਣੇ ਪੂਰੇ ਜੀਵਨ ਵਿਚ ਦੂਜਿਆਂ ਦੀ ਸੇਵਾ ਵਿਚ ਕਾਫ਼ੀ ਯਤਨ ਕੀਤੇ ਹਨ। ਕਾਂਗਰਸ ਆਗੂ ਮਧੂਸੂਦਨ ਮਿਸਤਰੀ ਨੇ ਕਿਹਾ ਕਿ ਜੇ ਪਾਰਟੀ ਸੱਤਾ ਵਿਚ ਆਉਂਦੀ ਹੈ ਤਾਂ ਕਾਨੂੰਨ ਬਣਾਏਗੀ ਜਿਸ ਤਹਿਤ ਸਾਰੀਆਂ ਰਾਜ ਸਰਕਾਰਾਂ ਨੂੰ ਬਜ਼ੁਰਗਾਂ ਦੀ ਸਮਾਜਕ ਸੁਰੱਖਿਆ ਦੀ ਪ੍ਰਤੀਬੱਧਤਾ ਦੀ ਪਾਲਣਾ ਕਰਨੀ ਪਵੇਗੀ। ਸਵਰਾਜ ਪਾਰਟੀ ਦੇ ਯੋਗੇਂਦਰ ਯਾਦਵ ਨੇ ਸਾਰੇ ਸੀਨੀਅਰ ਨਾਗਰਿਕਾਂ ਨੂੰ ਕਿਹਾ ਕਿ ਆਉਣ ਵਾਲੀਆਂ ਚੋਣਾਂ ਦਾ ਫ਼ਾਇਦਾ ਚੁਕਦਿਆਂ ਬਰਾਬਰ ਪੈਨਸ਼ਨ ਦੀ ਮੰਗ ਜ਼ੋਰਦਾਰ ਤਰੀਕੇ ਨਾਲ ਚੁੱਕੋ। (ਏਜੰਸੀ)  

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM

ਹਰਜੀਤ ਸਿੰਘ ਰਸੂਲਪੁਰ ਦਾ ਬਾਬਾ ਬਲਬੀਰ ਸਿੰਘ 96 ਕਰੋੜੀ ਖ਼ਿਲਾਫ਼ ਵੱਡਾ ਬਿਆਨ

25 Jan 2026 2:09 PM

Deadly Chinese Dor Kite String: ਹਾਏ ਮੇਰਾ ਤਰਨਜੋਤ,China Dor ਨੇ ਰੋਲ ਦਿੱਤਾ ਮਾਂ ਦਾ ਇਕਲੌਤਾ ਪੁੱਤ

25 Jan 2026 2:08 PM

ਲਈ ਖਰੀਦੀ ਲਾਟਰੀ 10 ਲੱਖ ਦੀ ਨਿਕਲੀ, ਲੁਧਿਆਣਾ ਤੋਂ ਲੈ ਕੇ ਆਇਆ ਸੀ ਸਾਲਾ

23 Jan 2026 3:09 PM
Advertisement