ਜੰਤਰ-ਮੰਤਰ 'ਤੇ ਵਿਰੋਧੀ ਧਿਰਾਂ ਦਾ ਮੋਮਬੱਤੀ ਮਾਰਚ
Published : Aug 5, 2018, 10:38 am IST
Updated : Aug 5, 2018, 10:38 am IST
SHARE ARTICLE
Rahul gandhi
Rahul gandhi

ਬਿਹਾਰ ਦੇ ਮੁਜ਼ੱਫ਼ਰਪੁਰ ਦੇ ਬਾਲ ਘਰ ਵਿਚ 34 ਬੱਚਿਆਂ ਦੇ ਜਿਸਮਾਨੀ ਸ਼ੋਸ਼ਣ ਦੇ ਵਿਰੋਧ ਵਿਚ ਆਰ.ਜੇ.ਡੀ ਨੇ ਜੰਤਰ-ਮੰਤਰ 'ਤੇ ਰੋਸ ਪ੍ਰਦਰਸ਼ਨ ਕੀਤਾ

ਨਵੀਂ ਦਿੱਲੀ , 4 ਅਗੱਸਤ : ਬਿਹਾਰ ਦੇ ਮੁਜ਼ੱਫ਼ਰਪੁਰ ਦੇ ਬਾਲ ਘਰ ਵਿਚ 34 ਬੱਚਿਆਂ ਦੇ ਜਿਸਮਾਨੀ ਸ਼ੋਸ਼ਣ ਦੇ ਵਿਰੋਧ ਵਿਚ ਆਰ.ਜੇ.ਡੀ ਨੇ ਜੰਤਰ-ਮੰਤਰ 'ਤੇ ਰੋਸ ਪ੍ਰਦਰਸ਼ਨ ਕੀਤਾ। ਧਰਨੇ ਵਿਚ ਕਾਂਗਰਸ, ਆਮ ਆਦਮੀ ਪਾਰਟੀ, ਸੀਪੀਐਮ, ਇਨੈਲੋ ਸਮਤੇ ਸੱਤ ਪਾਰਟੀਆਂ ਦੇ ਨੇਤਾ ਇਕ ਮੰਚ 'ਤੇ ਨਜ਼ਰ ਆਏ। ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਧਰਨੇ ਵਿਚ ਸ਼ਾਮਲ ਹੋਏ। ਰਾਹੁਲ ਨੇ ਕਿਹਾ ਕਿ ਦੇਸ਼ ਵਿਚ ਔਰਤਾਂ ਵਿਰੁਧ ਅਜੀਬ ਜਿਹਾ ਮਾਹੌਲ ਬਣ ਗਿਆ ਹੈ। ਇਕ ਪਾਸੇ ਭਾਜਪਾ-ਸੰਘ ਹੈ ਅਤੇ ਦੂਜੇ ਪਾਸੇ ਪੂਰਾ ਦੇਸ਼ ਹੈ।

rahul rahul

ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇਸ਼ ਦੇ ਗ਼ਰੀਬਾਂ ਨਾਲ ਖੜੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਭੈਅ ਦਾ ਮਾਹੌਲ ਹੈ। ਕੇਜਰੀਵਾਲ ਨੇ ਅਪਰਾਧੀਆਂ ਨੂੰ ਤਿੰਨ ਮਹੀਨਿਆਂ 'ਚ ਫਾਸੀ ਦੇਣ ਦੀ ਮੰਗ ਕੀਤੀ ਹੈ।ਰਾਹੁਲ ਗਾਂਧੀ ਨੇ ਆਰ.ਜੇ.ਡੀ ਮੈਂਬਰਾਂ ਨਾਲ ਮੋਮਬੱਤੀ ਮਾਰਚ ਵੀ ਕਢਿਆ। ਉਨ੍ਹਾਂ ਕਿਹਾ, ''ਅਸੀਂ ਹਿੰਦੁਸਤਾਨ ਦੀ ਹਰ ਔਰਤ ਦੀ ਸੁਰੱਖਿਆ ਦੀ ਗੱਲ ਕਰਨ ਇਥੇ ਆਏ ਹਾਂ। ਅਸੀਂ ਦੇਸ਼ ਦੇ ਗ਼ਰੀਬ, ਕਿਸਾਨ, ਔਰਤਾਂ ਅਤੇ ਬੇਟੀਆਂ ਨਾਲ ਖੜੇ ਹਾਂ। ਮੀਡੀਆ ਨਿਡਰ ਹੋ ਕੇ ਕੰਮ ਕਰੇ, ਮੈਂ ਤੁਹਾਡੇ ਨਾਲ ਹਾਂ। ਇਥੇ ਵਿਰੋਧੀ ਧਿਰ ਵੀ ਹਾਜ਼ਰ ਹੈ।

Rahul Gandhi Rahul Gandhi

ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੀ ਪਾਰਟੀ ਦੇ ਲੋਕਾਂ ਸਾਹਮਣੇ ਆਉਣ ਵਾਲੇ ਕੁੱਝ ਦਿਨਾਂ ਵਿਚ ਹੀ ਸਚਾਈ ਸਾਹਮਣੇ ਆ ਜਾਵੇਗੀ।'' ਉਨ੍ਹਾਂ ਕਿਹਾ ਕਿ ਨਿਤੀਸ਼ ਸਰਕਾਰ ਦੋਸ਼ੀਆਂ ਵਿਰੁਧ ਕਾਰਵਾਈ ਕਰੇ।  ਤੇਜੱਸਵੀ ਯਾਦਵ ਨੇ ਕਿਹਾ ਕਿ ਬਿਹਾਰ ਵਿਚ ਜੰਗਲ ਨਹੀਂ, ਰਾਖ਼ਸ਼ ਰਾਜ ਹੈ। ਸੂਬੇ ਵਿਚ ਹਰ ਰੋਜ਼ ਬਲਾਤਕਾਰ ਹੋ ਰਹੇ ਹਨ, ਲੁੱਟਾਂ ਹੋ ਰਹੀਆਂ ਹਨ ਪਰ ਸੂਬਾ ਸਰਕਾਰ ਬਿਲਕੁਲ ਖ਼ਾਮੋਸ਼ ਹੈ।     

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM

ਚੰਡੀਗੜ੍ਹ 'ਚ ਲੱਗੇ ਗੁਲਾਬ ਮੇਲੇ 'ਚ ਲੱਗੀਆਂ ਰੌਣਕਾਂ, ਹਿਮਾਚਲ ਦੇ ਸੱਭਿਆਚਾਰਕ ਨਾਚ ਦਾ ਲੋਕਾਂ ਨੇ ਲਿਆ ਲੁਤਫ਼,

22 Feb 2026 1:37 PM

ਕੰਜ਼ਿਊਮਰ ਕੋਰਟਾਂ 'ਚ ਬੇਹੱਦ ਜ਼ਿਆਦਾ ਖ਼ਾਲੀ ਅਸਾਮੀਆਂ ! ਸਟਾਫ਼ ਦੀ ਕਮੀ ਤੇ ਲੋੜੀਂਦਾ ਸਹੂਲਤਾਂ ਦੀ ਘਾਟ ਨੂੰ ਲੈ ਕੇ ਵਕ.

21 Feb 2026 3:02 PM
Advertisement