
ਦੇਸ਼ ਭਰ 'ਚ ਤਿਉਹਾਰੀ ਸੀਜ਼ਨ ਸ਼ੁਰੂ ਹੋ ਗਿਆ ਹੈ। ਨਰਾਤਿਆ ਤੋਂ ਸ਼ੁਰੂ ਹੋ ਕੇ ਇਹ ਸੀਜ਼ਨ ਦੀਵਾਲੀ, ਛਠ ਪੂਜਾ ਤੋਂ ਬਾਅਦ ਦਸੰਬਰ ਮਹੀਨੇ
ਨਵੀਂ ਦਿੱਲੀ : ਦੇਸ਼ ਭਰ 'ਚ ਤਿਉਹਾਰੀ ਸੀਜ਼ਨ ਸ਼ੁਰੂ ਹੋ ਗਿਆ ਹੈ। ਨਰਾਤਿਆ ਤੋਂ ਸ਼ੁਰੂ ਹੋ ਕੇ ਇਹ ਸੀਜ਼ਨ ਦੀਵਾਲੀ, ਛਠ ਪੂਜਾ ਤੋਂ ਬਾਅਦ ਦਸੰਬਰ ਮਹੀਨੇ ਤੱਕ ਚੱਲਦਾ ਰਹੇਗਾ। ਇਸ ਸੀਜ਼ਨ 'ਚ ਹੀ ਸਭ ਤੋਂ ਜ਼ਿਅਦਾ ਕਾਰੋਬਾਰ ਵੀ ਦੇਖਣ ਨੂੰ ਮਿਲਦਾ ਹੈ ਅਤੇ ਕਰਮਚਾਰੀਆਂ ਨੂੰ ਬੋਨਸ ਦਾ ਇੰਤਜ਼ਾਰ ਵੀ ਰਹਿੰਦਾ ਹੈ। ਇਸ ਬਾਰ 14 ਲੱਖ ਤੋਂ ਜ਼ਿਆਦਾ ਕਰਮਚਾਰੀਆਂ ਨੂੰ ਦੀਵਾਲੀ ਬੋਨਸ ਮਿਲਣ ਜਾ ਰਿਹਾ ਹੈ।
Bank employees
ਇੰਡੀਅਨ ਬੈਂਕ ਐਸੋਸੀਏਸ਼ਨ(IBA) ਨੇ ਸਾਰੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਹ ਜਲਦੀ ਹੀ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਇਕ ਮਹੀਨੇ ਦੀ ਸੈਲਰੀ ਐਡਵਾਂਸ 'ਚ ਦਿੱਤੀ ਜਾਵੇ। ਲੈਟਰ 'ਚ ਕਿਹਾ ਗਿਆ ਹੈ ਕਿ ਬੈਂਕ ਕਰਮਚਾਰੀਆਂ ਨੂੰ ਇਕ ਮਹੀਨੇ ਦੀ ਤਨਖਾਹ ਯਾਨੀ ਕਿ ਬੇਸਿਕ ਅਤੇ ਡਿਅਰਨੇਸ ਅਲਾਊਂਸ ਪਹਿਲਾਂ ਹੀ ਦੇ ਦਿੱਤਾ ਜਾਵੇ। ਇੰਡੀਅਨ ਬੈਂਕ ਐਸੋਸੀਏਸ਼ਨ ਦੇ ਸੀ.ਈ.ਓ. ਵੀ.ਜੀ. ਕੰਨਨ ਵਲੋਂ ਦਸਤਖਤ ਕੀਤੇ ਗਏ ਲੈਟਰ ਅਨੁਸਾਰ ਇਸ ਦਾ ਲਾਭ ਸਥਾਈ ਕਰਮਚਾਰੀਆਂ, ਸਟਾਫ ਅਤੇ ਅਫਸਰਾਂ ਨੂੰ ਮਿਲੇਗਾ।
Bank employees
ਇਨ੍ਹਾਂ ਕਰਮਚਾਰੀਆਂ ਨੂੰ ਮਿਲੇਗਾ ਅੱਧਾ ਐਡਵਾਂਸ
ਜ਼ਿਕਰਯੋਗ ਹੈ ਕਿ ਇਕ ਮਹੀਨਾ ਪਹਿਲਾਂ ਤਨਖਾਹ ਸਿਰਫ ਉਨ੍ਹਾਂ ਕਰਮਚਾਰੀਆਂ ਨੂੰ ਮਿਲੇਗੀ ਜਿਹੜੇ ਨਵੰਬਰ 2017 ਨੂੰ ਬੈਂਕ ਦੀ ਨੌਕਰੀ ਕਰ ਰਹੇ ਸਨ ਅਤੇ ਅਜੇ ਤੱਕ ਰਿਟਾਇਰ ਨਹੀਂ ਹੋਏ ਹਨ। ਇਸ ਦੇ ਨਾਲ ਹੀ ਜਿਹੜੇ ਕਰਮਚਾਰੀਆਂ ਨੇ ਇਕ ਨਵੰਬਰ 2017 ਤੋਂ 31 ਮਾਰਚ 2019 ਵਿਚਕਾਰ ਕੰਮ ਕਰਨਾ ਸ਼ੁਰੂ ਕੀਤਾ ਹੈ ਉਨ੍ਹਾਂ ਨੂੰ ਅੱਧੀ ਸੈਲਰੀ ਐਡਵਾਂਸ ਦੇ ਤੌਰ 'ਤੇ ਦਿੱਤੀ ਜਾਵੇਗੀ। ਐਡਵਾਂਸ 'ਚ ਮਿਲ ਰਹੀ ਸੈਲਰੀ ਨੂੰ ਏਰੀਅਰਸ ਵਿਚੋਂ ਐਡਜਸਟ ਕੀਤਾ ਜਾਵੇਗਾ। ਕਰਮਚਾਰੀਆਂ ਨੂੰ ਐਡ ਹਾਕ ਦਾ ਭੁਗਤਾਨ ਇਕ ਗੁੱਡਵਿਲ ਦੇ ਰੂਪ 'ਚ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।