
ਹਫ਼ਤੇ 'ਚ ਸਿਰਫ਼ 4 ਦਿਨ ਕਰਨੀ ਪੈਂਦੀ ਹੈ ਡਿਊਟੀ, ਫਿਰ ਵੀ ਨਹੀਂ ਮਿਲ ਰਹੇ ਯੋਗ ਉਮੀਦਵਾਰ
ਵੇਲਿੰਗਟਨ : ਦੁਨੀਆਂ 'ਚ ਕੁੱਝ ਅਜਿਹੀਆਂ ਨੌਕਰੀਆਂ ਹਨ ਜਿਨ੍ਹਾਂ ਵਿਚ ਪੈਸਾ ਤਾਂ ਬਹੁਤ ਹੈ, ਪਰ ਕੰਮ ਕੁੱਝ ਜ਼ਿਆਦਾ ਨਹੀਂ ਕਰਨਾ ਪੈਂਦਾ। ਮਿਡਲ ਕਲਾਸ ਲੋਕਾਂ ਨੂੰ ਕਰੋੜਾਂ ਰੁਪਏ ਦੀ ਤਨਖਾਹ ਮਿਲਣਾ ਇਕ ਸੁਪਨੇ ਦੀ ਤਰ੍ਹਾਂ ਹੁੰਦਾ ਹੈ। ਲੋਕਾਂ ਦਾ ਮੰਨਣਾ ਹੈ ਕਿ ਇੰਨੀ ਮੋਟੀ ਤਨਖਾਹ ਲੈਣ ਲਈ ਉਨ੍ਹਾਂ ਕੋਲ ਖਾਸ ਤਰੀਕੇ ਦੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ। ਅਸੀ ਤੁਹਾਨੂੰ ਇਕ ਅਜਿਹੀ ਨੌਕਰੀ ਬਾਰੇ ਦੱਸਣ ਜਾ ਰਹੇ ਹਾਂ, ਜਿਸ 'ਚ ਨਾ ਤਾਂ ਕਿਸੇ ਡਿਗਰੀ ਦੀ ਲੋੜ ਹੈ ਅਤੇ ਨਾ ਹੀ ਕਿਸੇ ਖ਼ਾਸ ਕੁਆਲੀਫ਼ਿਕੇਸ਼ਨ ਦੀ। ਅਜਿਹੀ ਹੀ ਨੌਕਰੀ ਲਈ ਨਿਊਜ਼ੀਲੈਂਡ ਦੇ ਵੇਲਿੰਗਟਨ 'ਚ ਭਰਤੀਆਂ ਚੱਲ ਰਹੀਆਂ ਹਨ। ਇਸ ਨੌਕਰੀ ਦੀ ਖ਼ਾਸ ਗੱਲ ਇਹ ਹੈ ਕਿ ਇਥੇ ਹਫ਼ਤੇ 'ਚ ਸਿਰਫ਼ 4 ਦਿਨ ਕੰਮ ਕਰਨਾ ਪੈਂਦਾ ਹੈ ਅਤੇ ਬਾਕੀ 3 ਦਿਨ ਛੁੱਟੀ ਮਿਲਦੀ ਹੈ। ਕੰਪਨੀ ਆਪਣੇ ਮੁਲਾਜ਼ਮਾਂ ਨੂੰ 12 ਲੱਖ ਪ੍ਰਤੀ ਮਹੀਨਾ ਤਕ ਤਨਖਾਹ ਦਿੰਦੀ ਹੈ।
12 lakh Rs per month salary for this work
ਹੈਰਾਨੀ ਵਾਲੀ ਗੱਲ ਇਹ ਹੈ ਕਿ ਇੰਨੀਆਂ ਸੁੱਖ-ਸੁਵਿਧਾਵਾਂ ਮਿਲਣ ਦੇ ਬਾਵਜੂਦ ਇਸ ਕੰਪਨੀ 'ਚ ਕੰਮ ਕਰਨ ਲਈ ਕੋਈ ਯੋਗ ਉਮੀਦਵਾਰ ਨਹੀਂ ਮਿਲ ਰਿਹਾ ਹੈ। ਦਰਅਸਲ ਨਿਊਜ਼ੀਲੈਂਡ ਵਿਚ ਏਅਰ ਟ੍ਰੈਫ਼ਿਕ ਕੰਟਰੋਲਰ ਦੀ ਨੌਕਰੀ ਲਈ ਕੰਪਨੀ ਕਰੋੜਾਂ ਰੁਪਏ ਦਾ ਸਾਲਾਨਾ ਪੈਕੇਜ਼ ਦੇ ਰਹੀ ਹੈ। ਕੰਮ ਹੈ ਜਹਾਜ਼ਾਂ ਦਾ ਟ੍ਰੈਫਿਕ ਕੰਟਰੋਲ ਕਰਨਾ। ਜਿਵੇਂ ਕਿਹੜੀ ਫ਼ਲਾਈਟ ਕਦੋਂ ਆਵੇਗੀ, ਕਿਹੜੀ ਫ਼ਲਾਈਟ ਕਦੋਂ ਜਾਵੇਗੀ, ਕਿਹੜੀ ਫ਼ਲਾਈਟ ਰਨਵੇ 'ਤੇ ਉਤਰੇਗੀ। ਇਹ ਸਾਰੇ ਕੰਮ ਏਅਰ ਟ੍ਰੈਫ਼ਿਕ ਕੰਟੋਲਰ ਨੂੰ ਕਰਨੇ ਹੁੰਦੇ ਹਨ। ਕੰਪਨੀ ਇਸ ਕੰਮ ਲਈ ਉਮੀਦਵਾਰਾਂ ਤੋਂ ਕੋਈ ਕੁਆਲੀਫ਼ਿਕੇਸ਼ਨ ਨਹੀਂ ਮੰਗ ਰਹੀ ਹੈ। ਕੰਪਨੀ ਦੀ ਸਿਰਫ਼ ਇੰਨੀ ਸ਼ਰਤ ਹੈ ਕਿ ਕੰਮ ਕਰਨ ਵਾਲੇ ਉਮੀਦਵਾਰ ਦੀ ਉਮਰ 20 ਸਾਲ ਤੋਂ ਵੱਧ ਹੋਵੇ।
Air traffic controller jobs
ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਕੰਮ ਕਰਨ ਵਾਲਿਆਂ ਦੀ ਕਮੀ ਹਮੇਸ਼ਾ ਬਣੀ ਰਹਿੰਦੀ ਹੈ ਅਤੇ ਅਜਿਹਾ ਇਸ ਲਈ ਕਿਉਂਕਿ ਲੋਕਾਂ ਨੂੰ ਲੱਗਦਾ ਹੈ ਕਿ ਉਹ ਇਸ ਨੌਕਰੀ ਲਈ ਨਹੀਂ ਬਣੇ ਹਨ। ਇਕ ਹੋਰ ਗੱਲ ਹੈ ਜਿਸ ਕਾਰਨ ਲੋਕ ਇਸ ਨੌਕਰੀ ਨੂੰ ਨਹੀਂ ਕਰਨਾ ਚਾਹੁੰਦੇ, ਉਹ ਹੈ ਇਹ ਕੰਮ ਬਹੁਤ ਖ਼ਤਰਨਾਕ ਅਤੇ ਰਿਸਕੀ ਹੈ। ਏਅਰ ਟ੍ਰੈਫ਼ਿਕ ਕੰਟਰੋਲਰ ਦੀ ਥੋੜੀ ਜਿਹੀ ਗੜਬੜੀ ਕਈ ਲੋਕਾਂ ਦੀ ਜਾਨ ਵੀ ਲੈ ਸਕਦੀ ਹੈ।
Air traffic controller jobs
ਨਿਊਜ਼ੀਲੈਂਡ ਦੇ ਏਅਰ-ਵੇਅ ਟ੍ਰੈਫ਼ਿਕ ਮੈਨੇਜਰ ਟਿਮ ਬੋਏਲੇ ਨੇ ਇਸ ਨੌਕਰੀ ਬਾਰੇ ਦੱਸਦਿਆਂ ਕਿਹਾ ਕਿ ਉਹ ਪਹਿਲਾਂ ਵੇਖਦੇ ਹਨ ਕਿ ਨੌਕਰੀ ਲਈ ਅਪਲਾਈ ਕਰਨ ਵਾਲਾ ਉਮੀਦਵਾਰ 20 ਸਾਲ ਤੋਂ ਉੱਪਰ ਦਾ ਹੋਵੇ। ਇਸ ਨੌਕਰੀ ਲਈ ਉਮੀਦਵਾਰ ਤੋਂ ਕਿਸੇ ਤਰ੍ਹਾਂ ਦੀ ਡਿਗਰੀ ਨਹੀਂ ਮੰਗੀ ਜਾਂਦੀ। ਉਸ ਦੀ ਫ਼ਿਟਨੈਸ ਜਾਂਚ ਤੋਂ ਬਾਅਦ ਕੰਪਨੀ ਵੱਲੋਂ ਇਕ ਟ੍ਰੇਨਿੰਗ ਦਿੱਤੀ ਜਾਂਦੀ ਹੈ, ਜਿਸ ਦੇ ਆਧਾਰ 'ਤੇ ਨੌਕਰੀ ਲਈ ਚੁਣਿਆ ਜਾਂਦਾ ਹੈ।
ਟਿਮ ਬੋਏਲੇ ਨੇ ਦੱਸਿਆ ਕਿ ਲਗਭਗ 12 ਮਹੀਨੇ ਦੀ ਪੇਡ ਟ੍ਰੇਨਿੰਗ ਹੁੰਦੀ ਹੈ। ਇਸ ਦੌਰਾਨ ਉਮੀਦਵਾਰ ਨੂੰ ਕੁਝ ਲੋਜ਼ਿਕਲ ਸੀਕਵੈਂਸ ਵਿਖਾਏ ਜਾਂਦੇ ਹਨ। ਇਹ ਇਕ ਪਹੇਲੀ ਦੀ ਤਰ੍ਹਾਂ ਹੁੰਦੇ ਹਨ, ਜਿਸ 'ਚ ਪੁੱਛਿਆ ਜਾਂਦਾ ਹੈ ਕਿ ਕਿਸ ਸੀਕਵੈਂਸ ਨਾਲ ਸੀਰੀਜ਼ ਪੂਰੀ ਹੋਵੇਗੀ। ਇਸੇ ਦਾ ਆਧਾਰ 'ਤੇ ਉਮੀਦਵਾਰ ਦੀ ਚੋਣ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਹ ਲੋਜ਼ਿਕਲ ਸੀਕਵੈਂਸ ਇੰਨੇ ਆਸਾਨ ਨਹੀਂ ਹੁੰਦੇ ਕਿ ਹਰ ਕੋਈ ਉਸ ਦਾ ਜਵਾਬ ਦੇ ਸਕੇ। ਲਗਭਗ 300 ਉਮੀਦਵਾਰਾਂ 'ਚੋਂ ਔਸਤਨ 1 ਉਮੀਦਵਾਰ ਹੀ ਇਨ੍ਹਾਂ ਬੁਝਾਰਤਾਂ ਨੂੰ ਸੁਲਝਾ ਪਾਉਂਦਾ ਹੈ, ਜਿਸ ਤੋਂ ਬਾਅਦ ਉਸ ਨੂੰ ਨੌਕਰੀ ਦਿੱਤੀ ਜਾਂਦੀ ਹੈ।
Air traffic controller jobs
ਟਿਮ ਬੋਏਲੇ ਨੇ ਦੱਸਿਆ ਕਿ ਕੰਪਨੀ ਉਮੀਦਵਾਰਾਂ ਦੇ ਅੰਦਰ ਇਹ ਚੀਜ਼ ਵੇਖਦੀ ਹੈ ਕਿ ਉਸ ਦਾ ਦਿਮਾਗ਼ ਕਿੰਨਾ ਜ਼ਿਆਦਾ ਸੋਚ ਸਕਦਾ ਹੈ। ਉਸ ਦਾ ਕਾਂਸੈਪਟ ਅਤੇ ਐਨਾਲਿਸਿਸ ਇਕਦਮ ਸਹੀ ਹੋਵੇ, ਕਿਉਂਕਿ ਫ਼ਲਾਈਟ ਟ੍ਰੈਫ਼ਿਕ ਨੂੰ ਕੰਟਰੋਲ ਕਰਨ ਲਈ ਇਨ੍ਹਾਂ ਸਾਰੀਆਂ ਚੀਜ਼ਾਂ ਦੀ ਲੋੜ ਹੁੰਦੀ ਹੈ।