ਸਿੰਗਲ ਯੂਜ਼ ਪਲਾਸਟਿਕ ’ਤੇ ਪੂਰੀ ਤਰ੍ਹਾਂ ਰੋਕ ਨਹੀਂ ਲਗਾਵੇਗੀ ਸਰਕਾਰ! 
Published : Oct 2, 2019, 3:22 pm IST
Updated : Oct 2, 2019, 3:22 pm IST
SHARE ARTICLE
Government shelves plan to ban single use plastic amid fears of disrupting industry
Government shelves plan to ban single use plastic amid fears of disrupting industry

ਜਾਣੋ, ਇਸ ਪਿੱਛੇ ਕੀ ਹੈ ਕਾਰਨ?

ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਮਹਾਤਮਾ ਗਾਂਧੀ 150ਵੀਂ ਜਯੰਤੀ ’ਤੇ ਸਿੰਗਲ ਯੂਜ਼ ਪਲਾਸਟਿਕ ’ਤੇ ਬੈਨ ਲਗਾਉਣ ਦੀ ਯੋਜਨਾ ਬਣਾਈ ਸੀ। ਹਾਲਾਂਕਿ ਹੁਣ ਖ਼ਬਰ ਹੈ ਕਿ ਸਰਕਾਰ ਫਿਲਹਾਲ ਸਿੰਗਲ ਯੂਜ਼ ਪਲਾਸਟਿਕ ’ਤੇ ਪੂਰੀ ਤਰ੍ਹਾਂ ਤੋਂ ਰੋਕ ਨਹੀਂ ਲਗਾਵੇਗੀ। ਦਰਅਸਲ ਸਰਕਾਰ ਦੀ ਯੋਜਨਾ ਸਿੰਗਲ ਯੂਜ਼ ਪਲਾਸਟਿਕ ਦੇ ਛੇ ਆਈਟਮਸ ’ਤੇ ਪਾਬੰਦੀ ਲਗਾਉਣ ਦੀ ਸੀ ਪਰ ਅਰਥਵਿਵਸਥਾ ਵਿਚ ਪਹਿਲਾਂ ਹੀ ਮੌਜੂਦ ਸੁਸਤੀ ਅਤੇ ਕਰਮਚਾਰੀ ਦੀ ਛੁੱਟੀ ਦੀ ਵਜ੍ਹਾ ਕਰ ਕੇ ਸੰਭਾਵਨਾ ਹੈ ਕਿ ਪਲਾਸਟਿਕ ’ਤੇ ਬੈਨ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ।

Plastic Plastic

ਰਾਇਟਰਸ ਨੇ ਅਪਣੀ ਰਿਪੋਰਟ ਵਿਚ ਦੋ ਸਰਕਾਰੀ ਅਧਿਕਾਰੀਆਂ ਦੇ ਹਵਾਲੇ ਤੋਂ ਦਸਿਆ ਹੈ ਕਿ ਸਰਕਾਰ ਪਲਾਸਟਿਕ ਬੈਗ, ਕੱਪ, ਪਲੇਟ, ਛੋਟੀਆਂ ਬੋਤਲਾਂ, ਸਟ੍ਰਾ ਅਤੇ ਕੁੱਝ ਹੋਰ ਵਸਤੂਆਂ ’ਤੇ ਤੁਰੰਤ ਰੋਕ ਨਹੀਂ ਲਗਾਈ ਜਾ ਸਕਦੀ। ਇਸ ਦੇ ਬਦਲੇ ਸਰਕਾਰ ਲੋਕਾਂ ਨੂੰ ਇਹਨਾਂ ਚੀਜ਼ਾਂ ਦਾ ਇਸਤੇਮਲਾ ਕਰਨ ਤੋਂ ਰੋਕਣ ਲਈ ਪ੍ਰੋਤਸਾਹਿਤ ਕਰੇਗੀ।

Plastic Plastic

ਵਾਤਾਵਾਰਨ ਵਿਭਾਗ ਦੇ ਸੀਨੀਅਰ ਬਿਊਰੋਕ੍ਰੋਟ ਚੰਦਰ ਕਿਸ਼ੋਰ ਮਿਸ਼ਰਾ ਨੇ ਕਿਹਾ ਕਿ ਸਰਕਾਰ ਨੇ ਰਾਜਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਪ੍ਰਯੋਗ ਲਈ ਐਡਵਾਇਜ਼ਰੀ ਜਾਰੀ ਕੀਤੀ ਹੈ। ਸਰਕਾਰ ਨੇ ਰਾਜਾਂ ਨੂੰ ਕਿਹਾ ਕਿ ਪਲਾਸਟਿਕ ਦੇ ਬਣੀਆਂ ਆਈਟਮਸ ਨੂੰ ਬਾਹਰ ਕਰਨ ਦਾ ਰਾਸਤਾ ਦਿਖਾਵੇ। ਪਹਿਲੇ ਪੜਾਅ ਵਿਚ ਲੋਕਾਂ ਨੂੰ ਪਲਾਸਟਿਕ ਆਈਟਮਸ ਦੇ ਨੁਕਸਾਨ ਬਾਰੇ ਜਾਗਰੂਕ ਕਰੇ। ਲੋਕ ਜਾਗਰੂਕ ਹੋਣਗੇ ਤਾਂ ਉਹ ਖੁਦ ਪਲਾਸਟਿਕ ਦਾ ਇਸਤੇਮਾਲ ਛੱਡ ਦੇਣਗੇ।

ਉਸ ਤੋਂ ਬਾਅਦ ਦੂਜੇ ਪੜਾਅ ਵਿਚ ਇਸ ਦਾ ਵਿਕਲਪ ਉਪਲੱਬਧ ਕਰਾਵੇ। ‘ਸਵੱਛ ਭਾਰਤ’ ਵੱਲੋਂ ਟਵੀਟ ਕਰ ਕੇ ਕਿਹਾ ਗਿਆ ਹੈ ਕਿ ਪੀਐਮ ਮੋਦੀ ਵੱਲੋਂ 11 ਸਤੰਬਰ 2019 ਨੂੰ ਸ਼ੁਰੂ ਕੀਤੇ ਗਏ ‘ਸਵੱਛਤਾ ਹੀ ਸੇਵਾ’ ਅਭਿਆਨ ਦਾ ਮਕਸਦ ਸਿੰਗਲ ਯੂਜ਼ ਪਲਾਸਟਿਕ ਨੂੰ ਬੈਨ ਕਰਨਾ ਨਹੀਂ ਬਲਕਿ ਇਸ ਦੇ ਇਸਤੇਮਾਲ ਨੂੰ ਰੋਕਣ ਲਈ ਲੋਕਾਂ ਵਿਚ ਜਾਗਰੂਕਤਾ ਲਿਆ ਕੇ ਜਨ-ਅੰਦੋਲਨ ਬਣਾਉਣਾ ਹੈ। ਇਸ ਟਵੀਟ ਵਿਚ ਪੀਐਮਓ ਨੂੰ ਵੀ ਟੈਗ ਕੀਤਾ ਗਿਆ ਹੈ। 

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM
Advertisement