ਨਵੇਂ ਮੋਟਰ ਵਹੀਕਲ ਐਕਟ ਤੋਂ ਬਾਅਦ ਦਿੱਲੀ ਵਿਚ 66 ਫ਼ੀਸਦੀ ਟ੍ਰੈਫਿਕ ਨਿਯਮਾਂ ਵਿਚ ਆਈ ਕਮੀ: ਪੁਲਿਸ  
Published : Oct 2, 2019, 2:48 pm IST
Updated : Oct 2, 2019, 2:49 pm IST
SHARE ARTICLE
New motor vehicle act after in delhi decreases traffic rules violations by 66 percent
New motor vehicle act after in delhi decreases traffic rules violations by 66 percent

ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਸਤੰਬਰ 2018 ਵਿਚ ਕੁੱਲ 5,24,819 ਚਲਾਨ ਜਾਰੀ ਕੀਤੇ ਗਏ

ਨਵੀਂ ਦਿੱਲੀ: ਨਵਾਂ ਮੋਟਰ ਵਹੀਕਲ ਐਕਟ ਲਾਗੂ ਹੋਣ ਤੋਂ ਬਾਅਦ ਟ੍ਰੈਫਿਕ ਨਿਯਮਾਂ ਦੇ ਉਲੰਘਣ ਵਿਚ ਲਗਾਤਾਰ ਕਮੀ ਆ ਰਹੀ ਹੈ। ਦਿੱਲੀ ਪੁਲਿਸ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ ਦਿੱਲੀ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਇਸ ਸਾਲ ਦੇ ਸਤੰਬਰ ਮਹੀਨੇ ਵਿਚ 66 ਫ਼ੀਸਦੀ ਕਮੀ ਆਈ ਹੈ। ਦਸ ਦਈਏ ਕਿ ਪਾਰਲੀਮੈਂਟ ਨੇ ਇਸ ਸਾਲ ਜੁਲਾਈ ਮਹੀਨੇ ਵਿਚ ਮੋਟਰ ਵਹੀਕਲ ਐਕਟ ਬਿਲ 2019 ਨੂੰ ਪੇਸ਼ ਪ੍ਰਸਾਰਿਤ ਕੀਤਾ ਸੀ ਜਿਸ ਨਾਲ ਰੋਡ ਸੇਫਟੀ ਨੂੰ ਲੈ ਕੇ ਕਾਫੀ ਸੁਧਾਰ ਹੋਇਆ ਹੈ।

TrafficTraffic

ਇਸ ਐਕਟ ਦੀ ਆਲੋਚਨਾ ਵੀ ਬਹੁਤ ਹੋਈ ਸੀ ਪਰ ਹੁਣ ਟ੍ਰੈਫਿਕ ਨਿਯਮਾਂ ਵਿਚ ਉਲੰਘਣ ਵਿਚ ਆਉਣ ਵਾਲੀ ਕਮੀ ਨੂੰ ਦੇਖਦੇ ਹੋਏ ਇਸ ਦੀ ਤਾਰੀਫ ਕੀਤੀ ਜਾ ਰਹੀ ਹੈ। ਇਕ ਸੀਨੀਅਰ ਪੁਲਿਸ ਅਧਿਕਾਰੀ ਨੇ ਦਸਿਆ ਕਿ ਸਤੰਬਰ 2018 ਵਿਚ ਕੁੱਲ 5,24,819 ਚਲਾਨ ਜਾਰੀ ਕੀਤੇ ਗਏ ਸਨ ਜਦਕਿ ਸਾਲ 2019 ਦੇ ਇਸ ਮਹੀਨੇ ਵਿਚ ਸਿਰਫ 1,73,921 ਚਲਾਨ ਜਾਰੀ ਕੀਤੇ ਗਏ।

Traffic Police Traffic Police

ਅਧਿਕਾਰੀ ਨੇ ਅੱਗੇ ਕਿਹਾ ਕਿ ਨਾ ਸਿਰਫ ਭਾਰੀ ਜ਼ੁਰਮਾਨੇ ਬਲਕਿ ਮਾਮਲੇ ਨੂੰ ਕੋਰਟ ਵਿਚ ਭੇਜੇ ਜਾਣ ਕਰ ਕੇ ਵੀ ਟ੍ਰੈਫਿਕ ਰੂਲਸ ਦੇ ਉਲੰਘਣ ਵਿਚ ਕਮੀ ਦੇਖੀ ਗਈ ਹੈ। ਉਹਨਾਂ ਕਿਹਾ ਕਿ ਰਾਜਸਥਾਨ ਦੇ ਇਕ ਟਰੱਕ ਮਾਲਕ ਨੂੰ ਉਵਰਲੋਡਿੰਗ ਦੇ ਮਾਮਲੇ ਵਿਚ ਦਿੱਲੀ ਦੇ ਰੋਹਿਣੀ ਕੋਰਟ ਵਿਚ 1,41,700 ਰੁਪਏ ਜ਼ੁਰਮਾਨਾ ਪਿਆ ਸੀ। ਇਸ ਤਰ੍ਹਾਂ ਦੇ ਇਕ ਹੋਰ ਮਾਮਲੇ ਵਿਚ ਪਿਛਲੇ ਮਹੀਨੇ ਇਕ ਟਰੱਕ ਡ੍ਰਾਈਵਰ ਅਤੇ ਉਸ ਦੇ ਮਾਲਕ ਨੂੰ ਓਵਰਲੋਡਿੰਗ ਅਤੇ ਬਿਨਾਂ ਲਾਈਸੈਂਸ ਦੇ ਡ੍ਰਾਈਵ ਕਰਨ ਕਰ ਕੇ ਦੋ ਲੱਖ ਰੁਪਏ  ਦਾ ਜ਼ੁਰਮਾਨਾ ਦੇਣਾ ਪਿਆ।

Traffic police Traffic police

ਦਿੱਲੀ ਪੁਲਿਸ ਦੁਆਰਾ ਜਾਰੀ ਕੀਤੇ ਗਏ ਡੇਟਾ ਅਨੁਸਾਰ ਸਾਲ 2018 ਵਿਚ ਓਵਰ ਸਪੀਡਿੰਗ ਦੇ 13,281 ਚਲਾਨ ਜਾਰੀ ਕੀਤੇ ਗਏ ਜਦਕਿ ਸਾਲ 2019 ਦੇ ਇਸ ਮਹੀਨੇ ਵਿਚ ਸਿਰਫ 3,366 ਚਲਾਨ ਕੱਟੇ ਗਏ। ਇਸ ਤਰ੍ਹਾਂ ਟ੍ਰਿਪਲ-ਰਾਈਡਿੰਗ ਲਈ ਕਰਮਵਾਰ 15,261 ਅਤੇ 1853, ਬਿਨਾਂ ਹੈਲਮੇਟ ਦੇ ਡ੍ਰਾਈਵਿੰਗ ਕਰਨ ਲਈ 1,04,522 ਅਤੇ 21,154 ਚਲਾਨ ਜਾਰੀ ਕੀਤੇ ਗਏ। ਸ਼ਰਾਬੀ ਡਰਾਈਵਿੰਗ ਦੇ ਮਾਮਲੇ ਵਿਚ ਸਤੰਬਰ 2018 ਵਿਚ 3,682 ਚਲਾਨ ਜਾਰੀ ਕੀਤੇ ਗਏ ਸਨ,

Traffic ViolationsTraffic Violations

ਜਦੋਂਕਿ ਸਾਲ 2019 ਵਿਚ 1,475 ਚਲਾਨ, ਸੀਟ ਬੈਲਟ ਨਾ ਪਹਿਨਣ ਲਈ 2018 ਵਿਚ 40,064 ਚਲਾਨ ਜਾਰੀ ਕੀਤੇ ਗਏ ਸਨ, ਜੋ 2019 ਵਿਚ ਘਟ ਕੇ 6,445 ਰਹਿ ਗਏ ਹਨ। ਹਾਲਾਂਕਿ, ਕੁਝ ਮਾਮਲਿਆਂ ਵਿਚ ਵੀ ਵਾਧਾ ਹੋਇਆ ਹੈ। ਉਦਾਹਰਣ ਵਜੋਂ ਲਾਇਸੈਂਸ ਤੋਂ ਬਿਨਾਂ ਵਾਹਨ ਚਲਾਉਣ ਦੇ ਮਾਮਲੇ ਵਿਚ ਸਾਲ 2018 ਵਿਚ 5,120 ਚਲਾਨ ਜਾਰੀ ਕੀਤੇ ਗਏ ਸਨ,

ਜੋ ਸਾਲ 2019 ਵਿਚ ਵਧ ਕੇ 11,529 ਹੋ ਗਏ ਹਨ। ਇਸੇ ਤਰ੍ਹਾਂ ਪ੍ਰਦੂਸ਼ਣ ਸਰਟੀਫਿਕੇਟ ਤੋਂ ਬਿਨਾਂ ਵਾਹਨ ਚਲਾਉਣ ਵਾਲਿਆਂ ਦੇ ਵਿਰੁੱਧ 13,659 ਚਲਾਨ ਕੱਟੇ ਗਏ ਸਨ ਜਦਕਿ 2018 ਦੇ ਮੁਕਾਬਲੇ 3,279 ਸਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Mansa Parents Sell Child News : ਮਾਂ-ਬਾਪ ਨੇ 1.80 ਲੱਖ 'ਚ ਵੇਚਤਾ ਆਪਣਾ ਬੱਚਾ, ਮਾਪੇ ਗ੍ਰਿਫ਼ਤਾਰ | Mansa News

25 Oct 2025 3:11 PM

Death of Bride girl before marriage in Faridkot:ਸ਼ਗਨਾਂ ਵਾਲੇ ਘਰ 'ਚ ਵਿਛੇ ਸੱਥਰ|Faridkot Bride Death News

25 Oct 2025 3:10 PM

Gurdaspur Punjabi Truck Driver jashanpreet singh Family Interview| Appeal to Indian Govt|California

24 Oct 2025 3:16 PM

Balwant Singh Rajoana Visit Patiala hospital News: '19ਵਾਂ ਸਾਲ ਮੈਨੂੰ ਫ਼ਾਂਸੀ ਦੀ ਚੱਕੀ ਦੇ ਵਿੱਚ ਲੱਗ ਗਿਆ'

24 Oct 2025 3:16 PM

Rohit Godara Gang Shoots Punjabi Singer Teji Kahlon In Canada : ਇਕ ਹੋਰ ਪੰਜਾਬੀ ਗਾਇਕ 'ਤੇ ਜਾਨਲੇਵਾ ਹਮਲਾ

22 Oct 2025 3:16 PM
Advertisement