ਗਡਕਰੀ ਨੇ ਪੇਸ਼ ਕੀਤਾ ਗਾਂ ਦੇ ਗੋਬਰ ਨਾਲ ਬਣਿਆ ਸਾਬਣ, ਬਾਂਸ ਦੀਆਂ ਬੋਤਲਾਂ
Published : Oct 2, 2019, 9:38 am IST
Updated : Oct 2, 2019, 9:38 am IST
SHARE ARTICLE
Nitin Gadkari launches cow dung soaps, bamboo bottles
Nitin Gadkari launches cow dung soaps, bamboo bottles

ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਗਾਂ ਦੇ ਗੋਬਰ ਨਾਲ ਬਣਿਆ ਸਾਬਣ ਅਤੇ ਬਾਂਸ ਦੀਆਂ ਬਣੀਆਂ ਪਾਣੀ ਦੀਆਂ ਬੋਤਲਾਂ ਪੇਸ਼ ਕੀਤੀਆਂ।

ਨਵੀਂ ਦਿੱਲੀ : ਮਾਈਕਰੋ, ਛੋਟੇ ਅਤੇ ਦਰਮਿਆਨੇ ਉੱਦਮ (ਐਮਐਸਐਮਈ) ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਗਾਂ ਦੇ ਗੋਬਰ ਨਾਲ ਬਣਿਆ ਸਾਬਣ ਅਤੇ ਬਾਂਸ ਦੀਆਂ ਬਣੀਆਂ ਪਾਣੀ ਦੀਆਂ ਬੋਤਲਾਂ ਪੇਸ਼ ਕੀਤੀਆਂ। ਇਹ ਉਤਪਾਦ ਖਾਦੀ ਅਤੇ ਗ੍ਰਾਮ ਉਦਯੋਗ ਕਮਿਸ਼ਨ ਦੁਆਰਾ ਤਿਆਰ ਕੀਤੇ ਗਏ ਹਨ। ਮੰਤਰੀ ਨੇ ਮੰਗਲਵਾਰ ਨੂੰ ਗਾਂਧੀ ਜਯੰਤੀ ਦੇ ਮੌਕੇ ਉੱਤੇ ਇਕ ਸਮਾਗਮ ਵਿਚ ਕਿਹਾ ਕਿ ਉਹ ਜੈਵਿਕ ਖੇਤੀ ਅਤੇ ਇਸ ਦੇ ਫਾਇਦਿਆਂ ਦਾ ਜ਼ਬਰਦਸਤ ਸਮਰਥਕ ਹਨ।

Nitin Gadkari launches cow dung soaps, bamboo bottlesNitin Gadkari launches cow dung soaps, bamboo bottles

ਸੜਕ, ਆਵਾਜਾਈ ਅਤੇ ਰਾਜਮਾਰਗ ਮੰਤਰਾਲੇ ਦੀ ਵੀ ਜ਼ਿੰਮੇਵਾਰੀ ਗਡਕਰੀ ਨੇ ਬਾਹਰੀ ਨਿਰਯਾਤ ਇਕਾਈਆਂ ਨੂੰ ਨੈਸ਼ਨਲ ਸਟਾਕ ਐਕਸਚੇਜ਼ ਵਿਚ ਸੂਚੀਬੱਧ ਕਰਨ ਲਈ ਕਿਹਾ। ਉਨ੍ਹਾਂ ਕਿਹਾ ਕਿ ਮੰਤਰਾਲੇ ਨੇ ਇਕ ਯੋਜਨਾ ਦਾ ਪ੍ਰਸਤਾਵ ਦਿਤਾ ਹੈ ਜਿਸ ਤਹਿਤ ਅਜਿਹੀਆਂ ਐਮਐਸਐਮਈ ਯੂਨਿਟਾਂ ਵਿਚ 10 ਪ੍ਰਤੀਸ਼ਤ ਇਕੁਇਟੀ ਭਾਗੀਦਾਰੀ ਕੇਂਦਰ ਸਰਕਾਰ ਕੋਲ ਹੋਵੇਗੀ। ਗਡਕਰੀ ਨੇ ਇਕ ਪ੍ਰੋਗਰਾਮ ਵਿਚ ਕਿਹਾ, “... ਅਸੀਂ ਇਕ ਯੋਜਨਾ ਤਿਆਰ ਕੀਤੀ ਹੈ ਅਤੇ ਇਸ ਨੂੰ ਵਿੱਤ ਮੰਤਰਾਲੇ ਨੂੰ ਭੇਜਿਆ ਹੈ ਜਿਥੇ ਸਰਕਾਰ 10 ਪ੍ਰਤੀਸ਼ਤ ਇਕੁਇਟੀ ਵਿਚ ਯੋਗਦਾਨ ਪਾਵੇਗੀ।''

Nitin Gadkari launches cow dung soaps, bamboo bottlesNitin Gadkari launches cow dung soaps, bamboo bottles

ਮੰਤਰੀ ਨੇ ਕਿਹਾ ਕਿ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਨੂੰ ਅਗਲੇ ਦੋ ਸਾਲਾਂ ਵਿਚ 10,000 ਕਰੋੜ ਰੁਪਏ ਦਾ ਟਰਨਓਵਰ ਹਾਸਲ ਕਰਨਾ ਚਾਹੀਦਾ ਹੈ ਅਤੇ ਖ਼ਾਸਕਰ ਦਿਹਾਤੀ ਖੇਤਰਾਂ ਵਿਚ ਵੱਡੇ ਪੱਧਰ 'ਤੇ ਮੰਤਰੀ ਨੇ ਕਿਹਾ ਕਿ ਖਾਦੀ ਅਤੇ ਪੇਂਡੂ ਉਦਯੋਗ ਕਮਿਸ਼ਨ (ਕੇ.ਵੀ.ਆਈ.ਸੀ.) ਨੂੰ ਅਗਲੇ ਦੋ ਸਾਲਾਂ ਵਿਚ 10,000 ਕਰੋੜ ਰੁਪਏ ਦਾ ਟਰਨਓਵਰ ਹਾਸਲ ਕਰਨਾ ਚਾਹੀਦਾ ਹੈ ਅਤੇ ਖ਼ਾਸਕਰ ਦਿਹਾਤੀ ਖੇਤਰਾਂ ਵਿਚ ਵੱਡੇ ਪੱਧਰ 'ਤੇ ਰੁਜ਼ਗਾਰ ਪੈਦਾ ਕਰਨਾ ਚਾਹੀਦਾ ਹੈ। ਬਾਂਸ ਦੀਆਂ ਪਾਣੀ ਦੀਆਂ ਬੋਤਲਾਂ ਦੀ ਕੀਮਤ 560 ਰੁਪਏ ਅਤੇ 125 ਗ੍ਰਾਮ ਸਾਬਣ 125 ਰੁਪਏ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement