
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਨੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ ਅਤੇ ਉਨ੍ਹਾਂ ਦੇ ਸਿਧਾਂਤਾਂ 'ਤੇ ਚੱਲਣ ਲਈ ਸੰਕਲਪ ਲੈਣ ਦੀ ਅਪੀਲ ਕੀਤੀ।
ਨਵੀਂ ਦਿੱਲੀ- ਅੱਜ ਦੇਸ਼ ਭਰ 'ਚ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 151ਵੀਂ ਜਯੰਤੀ ਮਨਾਈ ਜਾ ਰਹੀ ਹੈ। ਮਹਾਤਮਾ ਗਾਂਧੀ ਨੂੰ ਮੋਹਨਦਾਸ ਕਰਮ ਚੰਦ ਗਾਂਧੀ ਦੇ ਨਾਮ ਨਾਲ ਜਾਣਿਆ ਜਾਂੰਦਾ ਹੈ। ਮਹਾਤਮਾ ਗਾਂਧੀ ਨੇ ਭਾਰਤ ਨੂੰ ਆਜ਼ਾਦ ਕਰਵਾਊਣ ਲਈ ਕਈ ਅੰਦੋਲਨਾਂ ਦੀ ਅਗਵਾਈ ਕੀਤੀ। ਇਸ ਲਈ ਉਨ੍ਹਾਂ ਨੂੰ ਮਹਾਤਮਾ ਕਿਹਾ ਜਾਣ ਲੱਗਿਆ। ਬਾਪੂ ਨੇ ਭਾਰਤ ਦੀ ਸੁਤੰਤਰਤਾ ਲਈ ਸੱਤਿਆਗ੍ਰਹਿ ਤੇ ਅਹਿੰਸਾ ਦੇ ਸਿਧਾਂਤਾਂ ’ਤੇ ਚੱਲ ਕੇ ਬਹੁਤ ਅਹਿਮ ਕੰਮ ਕੀਤਾ ਹੈ। ਇਹਨੂੰ ਭਾਰਤ ਵਿੱਚ ਬਾਪੂ ਕਹਿਕੇ ਵੀ ਸੰਬੋਧਨ ਕੀਤਾ ਜਾਂਦਾ ਹੈ।
Mahatma Gandhi
ਮਹਾਤਮਾ ਗਾਂਧੀ ਨੇ ਸੱਚ, ਅਹਿੰਸਾ ਅਤੇ ਪਿਆਰ ਦਾ ਸੰਦੇਸ਼ ਸਮਾਜ ਵਿਚ ਸੰਚਾਰ ਕਰਕੇ ਪੂਰੇ ਵਿਸ਼ਵ ਦੀ ਭਲਾਈ ਲਈ ਰਾਹ ਪੱਧਰਾ ਕੀਤਾ। ਉਹ ਸਾਰੀ ਮਨੁੱਖਤਾ ਲਈ ਪ੍ਰੇਰਣਾ ਸਰੋਤ ਬਣੇ। ਇਸ ਮੌਕੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰਾਸ਼ਟਰਪਤੀ ਰਾਮਨਾਥ ਕੋਵਿੰਦ ਸਮੇਤ ਕਈ ਹੋਰ ਲੀਡਰਾਂ ਨੇ ਰਾਜਘਾਟ ਪਹੁੰਚ ਕੇ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਦਿੱਤੀ। ਇਸ ਮੌਕੇ ਤੇ ਦੇਸ਼ ਵਾਸੀਆਂ ਨੂੰ ਉਨ੍ਹਾਂ ਦੇ ਸਿਧਾਂਤਾਂ 'ਤੇ ਚੱਲਣ ਲਈ ਸੰਕਲਪ ਲੈਣ ਦੀ ਅਪੀਲ ਕੀਤੀ।
Mahatma Gandhi
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਟਵੀਟ ਕਰ ਲਿਖਿਆ, “ਆਓ ਅਸੀਂ ਸਾਰੇ ਗਾਂਧੀ ਜੈਅੰਤੀ ਦੇ ਸ਼ੁਭ ਅਵਸਰ ‘ਤੇ ਦੁਬਾਰਾ ਸੰਕਲਪ ਲਈਏਆ ਕਿ ਅਸੀਂ ਸਚਾਈ ਅਤੇ ਅਹਿੰਸਾ ਦੇ ਮਾਰਗ ‘ਤੇ ਚੱਲਦਿਆਂ, ਰਾਸ਼ਟਰ ਦੀ ਭਲਾਈ ਅਤੇ ਤਰੱਕੀ ਲਈ ਹਮੇਸ਼ਾਂ ਸਮਰਪਿਤ ਰਹਾਂਗੇ। ਅੱਜ ਭਾਰਤ ਮਹਾਤਮਾ ਗਾਂਧੀ ਦੀ ਜੈਅੰਤੀ ਦੇ ਨਾਲ ਲਾਲ ਬਹਾਦੁਰ ਸ਼ਾਸਤਰੀ ਦੀ 116 ਵੀਂ ਜੈਅੰਤੀ ਮਨਾ ਰਹੇ ਹਨ।