
ਸਿਰਫ਼ 50 ਰੁਪਏ ਵਿਚ ਕੀਤਾ ਜਾਵੇਗਾ ਐਮਆਰਆਈ ਸਕੈਨ
ਨਵੀਂ ਦਿੱਲੀ: ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਦੁਨੀਆਂ ਦੀ ਸਭ ਤੋਂ ਸਸਤੀ ਐਮਆਰਆਈ ਸ਼ੁਰੂ ਹੋਣ ਜਾ ਰਹੀ ਹੈ। ਦਰਅਸਲ ਗੁਰਦੁਆਰਾ ਸਾਹਿਬ ਵਿਚ ਬਣੇ ਸ੍ਰੀ ਗੁਰੂ ਹਰਿਕ੍ਰਿਸ਼ਨ ਪਾਲੀਕਲੀਨਿਕ ਵਿਚ ਅਗਲੇ ਮਹੀਨੇ ਤੋਂ ਮਸ਼ੀਨ ਸੈੱਟਅਪ ਕੀਤੀ ਜਾਵੇਗੀ ਅਤੇ ਲੋੜਵੰਦ ਲੋਕਾਂ ਲਈ ਇਹ ਸਹੂਲਤ ਦਸੰਬਰ ਤੋਂ ਹੀ ਸ਼ੁਰੂ ਹੋ ਜਾਵੇਗੀ।
MRI Scans
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੂਤਰਾਂ ਨੇ ਦੱਸਿਆ ਕਿ ਐਮਆਰਆਈ ਸਕੈਨ ਕਰਨ ਲਈ ਰੇਟ ਸਿਰਫ਼ 50 ਰੁਪਏ ਤੈਅ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਲੇਟੇਸਟ ਤਕਨੀਕ ਵਾਲੀ ਐਮਆਰਆਈ ਮਸ਼ੀਨ ਦਾ ਆਡਰ ਦੇ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਜਧਾਨੀ ਦਿੱਲੀ ਦਾ ਸਭ ਤੋਂ ਸਸਤਾ ਡਾਇਲਸਿਸ ਵੀ ਬੰਗਲਾ ਸਾਹਿਬ ਵਿਚ ਸ਼ੁਰੂ ਹੋਣ ਜਾ ਰਿਹਾ ਹੈ।
Gurudwara Bangla Sahib
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਹਿਣਾ ਹੈ ਕਿ ਸਰਕਾਰੀ ਹਸਪਤਾਲਾਂ ਵਿਚ ਐਮਆਰਆਈ ਕਰਵਾਉਣ ਲਈ ਮਰੀਜਾਂ ਨੂੰ 2-2 ਸਾਲ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਪ੍ਰਾਈਵੇਟ ਹਸਪਤਾਲਾਂ ਵਿਚ ਐਮਆਰਆਈ ਸਕੈਨ ਰੇਟ 4000-5000 ਰੁਪਏ ਵਿਚਕਾਰ ਹੈ। ਅਜਿਹੇ ਵਿਚ ਲੋੜਵੰਦ ਮਰੀਜਾਂ ਦੀ 50 ਰੁਪਏ ਦੀ ਪਰਚੀ ਕੱਟ ਕੇ ਐਮਆਰਆਈ ਸਕੈਨ ਕੀਤਾ ਜਾਵੇਗਾ।
MRI
ਇਸ ਸਹੂਲਤ ਨਾਲ ਲੋੜਵੰਦਾਂ ਨੂੰ ਕਾਫ਼ੀ ਰਾਹਤ ਮਿਲੇਗੀ। ਦੱਸਿਆ ਜਾ ਰਿਹਾ ਹੈ ਕਿ ਗੁਰੂ ਹਰਿਕ੍ਰਿਸ਼ਨ ਪਾਲੀਕਲੀਨਿਕ ਵਿਚ ਐਮਆਰਆਈ ਦੀ 1.5 ਟੇਸਲਾ ਮਸ਼ੀਨ ਮੰਗਵਾਈ ਗਈ ਹੈ। ਉੱਥੇ ਹੀ ਰੇਟ ਕਾਰਡ ਵੀ ਤਿੰਨ ਕੈਟੇਗਰੀਆਂ ਵਿਚ ਵੰਡਿਆ ਗਿਆ ਹੈ। ਪਹਿਲੀ ਕੈਟੇਗਰੀ ਵਿਚ 50 ਰੁਪਏ ਆਮ ਪਰਚੀ ਕੱਟੀ ਜਾਵੇਗੀ।
Gurudwara Bangla Sahib
ਮਾੜੀ ਵਿੱਤੀ ਹਾਲਤ ਵਾਲੇ ਮਰੀਜਾਂ ਨੂੰ ਇਸ ਕੈਟੇਗਰੀ ਵਿਚ ਰੱਖਿਆ ਜਾਵੇਗਾ। ਦੂਜੀ ਕੈਟੇਗਰੀ ਵਿਚ ਐਮਆਰਆਈ 700-1000 ਰੁਪਏ ਵਿਚਕਾਰ ਹੋਵੇਗੀ। ਉੱਥੇ ਹੀ ਤੀਜੀ ਕੈਟੇਗਰੀ ਵਿਚ 1400-1500 ਰੁਪਏ ਵਿਚ ਐਮਆਰਆਈ ਕਰਵਾਈ ਜਾ ਸਕਦੀ ਹੈ।
Patient
ਮਿਲੀ ਜਾਣਕਾਰੀ ਮੁਤਾਬਕ ਦਿੱਲੀ ਦਾ ਸਭ ਤੋਂ ਸਸਤਾ ਡਾਇਲਸਿਸ ਸੈਂਟਰ ਵੀ ਲੋੜਵੰਦਾਂ ਲਈ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੇ ਲਈ ਵੀ 4 ਮਸ਼ੀਨਾਂ ਖਰੀਦੀਆਂ ਗਈਆਂ ਹਨ। ਪਾਲੀਕਲੀਨਿਕ ਵਿਚ ਇਹਨਾਂ ਦਾ ਸੈੱਟਅਪ ਕੀਤਾ ਜਾ ਰਿਹਾ ਹੈ। ਇੱਥੇ ਮਰੀਜ ਮਾਰਕਿਟ ਰੇਟ ਤੋਂ ਅੱਧੀ ਕੀਮਤ 'ਤੇ ਡਾਇਲਸਿਸ ਕਰਵਾ ਸਕਣਗੇ। ਇਸ ਸੈਂਟਰ ਦੀ ਸ਼ੁਰੂਆਤ ਜਲਦ ਹੀ ਕੀਤੀ ਜਾਵੇਗੀ।