
ਜਿਸ ਤਰ੍ਹਾਂ ਬੇਇਨਸਾਫ਼ੀ ਹੋਈ ਹੈ, ਦੇਸ਼ ਉਸਦਾ ਜਵਾਬ ਦੇਵੇਗਾ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਹਾਥਰਸ 'ਚ ਗੈਂਗਰੇਪ ਅਤੇ ਹਤਿਆ ਦੇ ਮਾਮਲੇ 'ਚ ਸੂਬਾ ਸਰਕਾਰ ਦੇ ਵਤੀਰੇ ਦੀ ਸਖ਼ਤ ਨਿਖੇਧੀ ਕੀਤੀ ਹੈ। ਹਾਥਰਸ ਪੀੜਤਾ ਨਾਲ ਹੋਈ ਹੈਵਾਨੀਅਤ ਨੂੰ ਲੈ ਕੇ ਦੁੱਖ ਜਤਾਉਂਦੇ ਹੋਏ ਸੋਨੀਆ ਗਾਂਧੀ ਨੇ ਕਿਹਾ ਹੈ ਕਿ ਸੱਚ ਤਾਂ ਇਹ ਹੈ ਉਸਦੀ ਜਾਨ ਉੱਤਰ ਪ੍ਰਦੇਸ਼ ਦੀ ਸਰਕਾਰ ਅਤੇ ਉਸਦੇ ਪ੍ਰਸ਼ਾਸਨ ਦੇ ਰਵਈਏ ਨੇ ਲਈ ਹੈ। ਉਨ੍ਹਾਂ ਕਿਹਾ ਹੈ ਕਿ ਜਿਸ ਤਰ੍ਹਾਂ ਬੇਇਨਸਾਫ਼ੀ ਹੋਈ ਹੈ, ਦੇਸ਼ ਉਸਦਾ ਜਵਾਬ ਦੇਵੇਗਾ।
Yogi Adityanath
ਸੋਨੀਆ ਗਾਂਧੀ ਨੇ ਕਿਹਾ ਕਿ ਹਾਥਰਸ ਦੀ ਨਿਰਭਿਆ ਦੀ ਮੌਤ ਨਹੀਂ ਹੋਈ ਹੈ ਉਸ ਨੂੰ ਇੱਕ ਕਠੋਰ ਪ੍ਰਸ਼ਾਸਨ ਅਤੇ ਉੱਤਰ ਪ੍ਰਦੇਸ਼ ਸਰਕਾਰ ਨੇ ਮਾਰਿਆ ਹੈ। ਜਦੋਂ ਜਿੰਦਾ ਸੀ ਤਾਂ ਉਸ ਦੀ ਸੁਣਵਾਈ ਨਹੀਂ ਹੋਈ ਉਸ ਦੀ ਰੱਖਿਆ ਨਹੀਂ ਹੋਈ। ਉਸ ਦੀ ਮੌਤ ਤੋਂ ਬਾਅਦ ਉਸ ਨੂੰ ਅਪਣੇ ਘਰ ਦੀ ਮਿੱਟੀ ਅਤੇ ਹਲਦੀ ਵੀ ਨਸੀਬ ਨਹੀਂ ਹੋਣ ਦਿਤੀ। ਉਸ ਬੱਚੀ ਨੂੰ ਅਨਾਥਾਂ ਵਾਂਗ ਪੁਲਿਸ ਨੇ ਜ਼ਬਰਦਸਤੀ ਸਾੜ ਦਿਤਾ।
हाथरस में मासूम लड़की के साथ जो हैवानियत हुई, वो हमारे समाज पर कलंक है।
— Congress (@INCIndia) September 30, 2020
हाथरस की निर्भया की मृत्यु नहीं हुई है, उसे मारा गया है- एक निष्ठुर सरकार द्वारा, उसके प्रशासन द्वारा, उत्तरप्रदेश सरकार की उपेक्षा द्वारा।
कांग्रेस अध्यक्षा श्रीमती सोनिया गांधी का वक्तव्य:- pic.twitter.com/1ER1DpCWYP
ਇਹ ਕਿਹੋ ਜਿਹਾ ਨਿਆਂ ਹੈ? ਇਹ ਕਿਹੋ ਜਿਹੀ ਸਰਕਾਰ ਹੈ? ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੁੱਝ ਵੀ ਕਰ ਲਉਗੇ ਅਤੇ ਦੇਸ਼ ਦੇਖਦਾ ਰਹੇਗਾ? ਅਜਿਹਾ ਨਹੀਂ ਹੋਵੇਗਾ, ਇਹ ਦੇਸ਼ ਬੇਇਨਸਾਫ਼ੀ ਦੇ ਵਿਰੁਧ ਬੋਲੇਗਾ। ਮੈਂ ਕਾਂਗਰਸ ਵਲੋਂ ਹਾਥਰਸ ਪੀੜਤ ਪਰਵਾਰ ਦੇ ਨਿਆਂ ਦੀ ਮੰਗ ਨਾਲ ਖੜੀ ਹਾਂ। ਭਾਰਤ ਸਾਰਿਆਂ ਦਾ ਦੇਸ਼ ਹੈ। ਇਥੇ ਸਾਰਿਆਂ ਨੂੰ ਇੱਜਤ ਦੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ। ਅਸੀਂ ਬੀਜੇਪੀ ਨੂੰ ਸੰਵਿਧਾਨ ਅਤੇ ਦੇਸ਼ ਨੂੰ ਨਹੀਂ ਤੋੜਨ ਦਿਆਂਗੇ।
sonia gandhi
ਸੋਨੀਆ ਗਾਂਧੀ ਨੇ ਕਿਹਾ, ਹਾਥਰਸ ਦੀ ਬੱਚੀ ਨਾਲ ਹੋਈ ਹੈਵਾਨਿਅਤ ਸਾਡੇ ਸਮਾਜ 'ਤੇ ਇਕ ਕਲੰਕ ਹੈ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਕੀ ਕੁੜੀ ਹੋਣਾ ਗੁਨਾਹ ਹੈ, ਕੀ ਗਰੀਬ ਦੀ ਕੁੜੀ ਹੋਣਾ ਦੋਸ਼ ਹੈ। ਯੂ.ਪੀ. ਸਰਕਾਰ ਨੇ ਹਫ਼ਤਿਆਂ ਤਕ ਪੀੜਤ ਪਰਵਾਰ ਦੀ ਨਿਆਂ ਦੀ ਮੰਗ ਨੂੰ ਨਹੀਂ ਸੁਣਿਆ। ਪੂਰੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।