
ਦੋਂ ਅੰਗਦ ਸਿੰਘ ਸੈਣੀ ਦੇਰ ਸ਼ਾਮ ਪਾਰਟੀ ਵਰਕਰਾਂ ਨਾਲ ਮੀਟਿੰਗ ਲਈ ਪਹੁੰਚ ਰਹੇ ਸਨ ਤਾਂ ਉਹਨਾਂ ਦੇ ਆਉਣ ਦੀ ਸੂਚਨਾ ਕਿਸਾਨਾਂ ਨੂੰ ਮਿਲੀ।
ਨਵਾਂਸ਼ਹਿਰ (ਪੰਕਜ ਨਾਂਗਲਾ): ਕਾਂਗਰਸੀ ਵਰਕਰਾਂ ਨਾਲ ਮੀਟਿੰਗ ਲਈ ਦੇਰ ਰਾਤ ਨੇੜਲੇ ਪਿੰਡ ਹੰਸਰੋ ਅਤੇ ਧਰਮਕੋਟ ਪਹੁੰਚੇ ਨਵਾਂਸ਼ਹਿਰ ਤੋਂ ਕਾਂਗਰਸੀ ਵਿਧਾਇਕ ਅੰਗਦ ਸਿੰਘ ਸੈਣੀ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।
Farmers oppose Congress MLA Angad Saini
ਹੋਰ ਪੜ੍ਹੋ: PM ਮੋਦੀ ਨੇ ਰਾਜਘਾਟ ਜਾ ਕੇ ਮਹਾਤਮਾ ਗਾਂਧੀ ਨੂੰ ਦਿੱਤੀ ਸ਼ਰਧਾਂਜਲੀ
ਦਰਅਸਲ ਜਦੋਂ ਅੰਗਦ ਸਿੰਘ ਸੈਣੀ ਦੇਰ ਸ਼ਾਮ ਪਾਰਟੀ ਵਰਕਰਾਂ ਨਾਲ ਮੀਟਿੰਗ ਲਈ ਪਹੁੰਚ ਰਹੇ ਸਨ ਤਾਂ ਉਹਨਾਂ ਦੇ ਆਉਣ ਦੀ ਸੂਚਨਾ ਕਿਸਾਨਾਂ ਨੂੰ ਮਿਲੀ। ਇਸ ਦੌਰਾਨ ਵੱਡੀ ਗਿਣਤੀ ਵਿਚ ਕਿਸਾਨਾਂ ਨੇ ਹੱਥਾਂ ਵਿਚ ਕਿਸਾਨੀ ਝੰਡੀਆਂ ਅਤੇ ਕਾਲੀਆਂ ਝੰਡੀਆਂ ਲੈ ਕੇ ਵਿਧਾਇਕ ਅੰਗਦ ਸੈਣੀ ਦਾ ਵਿਰੋਧ ਕੀਤਾ।
Farmers oppose Congress MLA Angad Saini
ਹੋਰ ਪੜ੍ਹੋ: ਸਰਕਾਰ ਨਾਲ ਮਿਲ ਕੇ ਗੈਰਕਾਨੂੰਨੀ ਪੈਸੇ ਕਮਾਉਣ ਵਾਲੇ ਅਫ਼ਸਰਾਂ ਨੂੰ ਜੇਲ੍ਹ 'ਚ ਹੋਣਾ ਚਾਹੀਦਾ- CJI ਰਮਨਾ
ਕਿਸਾਨਾਂ ਨੇ ਦੱਸਿਆ ਕਿ ਉਹਨਾਂ ਨੇ ਆਪਣੇ ਕਈ ਪਿੰਡਾਂ ਵਿਚ ਮਤੇ ਪਾਏ ਹੋਏ ਹਨ ਜਿਸ ਦੇ ਤਹਿਤ ਕਿਸੇ ਵੀ ਰਾਜਨੀਤਕ ਆਗੂ ਨੂੰ ਪਿੰਡਾਂ ਵਿਚ ਪਹੁੰਚ ਕੇ ਕੋਈ ਵੀ ਮੀਟਿੰਗ ਕਰਨ ਦੀ ਮਨਾਹੀ ਹੈ। ਇਸ ਦੇ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਜਦੋਂ ਵੀ ਉਹ ਵਿਧਾਇਕ ਅੰਗਦ ਸੈਣੀ ਨੂੰ ਮਿਲਣ ਲਈ ਉਹਨਾਂ ਦੀ ਕੋਠੀ ਜਾਂਦੇ ਹਨ ਤਾਂ ਉਹ ਉਹਨਾਂ ਨੂੰ ਮਿਲਣ ਦਾ ਸਮਾਂ ਨਹੀਂ ਦਿੰਦੇ।
Farmers oppose Congress MLA Angad Saini
ਹੋਰ ਪੜ੍ਹੋ: ਅੱਜ ਦਾ ਹੁਕਮਨਾਮਾ (2 ਅਕਤੂਬਰ 2021)
ਭਾਰੀ ਗਿਣਤੀ ਵਿਚ ਪਹੁੰਚੇ ਕਿਸਾਨਾਂ ਨੇ ਅੰਗਦ ਸੈਣੀ ਨੂੰ ਪਿੰਡ ਵਿਚ ਦਾਖਲ ਨਹੀਂ ਹੋਣ ਦਿੱਤਾ। ਇਸ ਦੌਰਾਨ ਪੁਲਿਸ ਫੋਰਸ ਵੀ ਤੈਨਾਤ ਸੀ, ਪੁਲਿਸ ਕਰਮਚਾਰੀਆਂ ਨੇ ਵਿਧਾਇਕ ਨੂੰ ਉੱਥੋਂ ਸੁਰੱਖਿਅਤ ਬਾਹਰ ਕੱਢਿਆ।