
ਜੰਤਰ-ਮੰਤਰ ’ਤੇ ਧਰਨੇ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ।
ਨਵੀਂ ਦਿੱਲੀ: ਖੇਤੀ ਕਾਨੂੰਨਾਂ ਵਿਰੁੱਧ ਜੰਤਰ-ਮੰਤਰ ’ਤੇ ਧਰਨੇ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਨੂੰ ਲੈ ਕੇ ਨਾਰਾਜ਼ਗੀ ਜਤਾਈ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਤੁਹਾਨੂੰ ਵਿਰੋਧ ਕਰਨ ਦਾ ਅਧਿਕਾਰ ਹੈ ਪਰ ਤੁਸੀਂ ਦੂਜਿਆਂ ਦੀ ਸੰਪਤੀ ਨੂੰ ਨਸ਼ਟ ਨਹੀਂ ਕਰ ਸਕਦੇ।
ਹੋਰ ਪੜ੍ਹੋ: ਅਗਲੇ ਮਹੀਨੇ ਅੰਤਰਰਾਸ਼ਟਰੀ ਯਾਤਰਾ ਤੋਂ ਪਾਬੰਦੀ ਹਟਾਏਗਾ ਆਸਟ੍ਰੇਲੀਆ
ਅਦਾਲਤ ਨੇ ਕਿਹਾ ਕਿ ਇਕ ਪਾਸੇ ਤਾਂ ਤੁਸੀਂ ਪੂਰੇ ਸ਼ਹਿਰ ਦਾ ਗਲਾ ਘੁੱਟ ਰੱਖਿਆ ਹੈ ਅਤੇ ਹੁਣ ਅਦਾਲਤ ਕੋਲੋਂ ਸ਼ਹਿਰ ਵਿਚ ਧਰਨੇ ਦੀ ਮੰਗ ਕਰ ਰਹੇ ਹੋ। ਲੋਕਾਂ ਵੀ ਅਧਿਕਾਰ ਹੈ। ਕੀ ਤੁਸੀਂ ਨਿਆਇਕ ਵਿਵਸਥਾ ਦਾ ਵਿਰੋਧ ਕਰ ਰਹੇ ਹੋ? ਤੁਸੀਂ ਹਾਈਵੇਅ ਜਾਮ ਕਰਦੇ ਹੋ ਅਤੇ ਫਿਰ ਕਹਿੰਦੇ ਹੋ ਕਿ ਵਿਰੋਧ ਸ਼ਾਂਤਮਈ ਹੈ।
ਹੋਰ ਪੜ੍ਹੋ: ਝੋਨੇ ਦੀ ਖਰੀਦ ਅੱਗੇ ਪਾਉਣ ਦਾ ਫੈਸਲਾ ਵਾਪਸ ਨਾ ਲਿਆ ਤਾਂ ਹੋਵੇਗਾ BJP-JJP ਆਗੂਆਂ ਦਾ ਘਿਰਾਓ- ਚੜੂਨੀ
ਜੰਤਰ ਮੰਤਰ ’ਤੇ ਧਰਨੇ ਦੀ ਮਨਜ਼ੂਰੀ ਮੰਗਣ ’ਤੇ ਸੁਪਰੀਮ ਕੋਰਟ ਨੇ ਕਿਹਾ ਕਿ ਕੀ ਸ਼ਹਿਰ ਦੇ ਲੋਕ ਅਪਣਾ ਕੰਮ ਬੰਦ ਕਰ ਦੇਣ? ਕੀ ਲੋਕ ਸ਼ਹਿਰ ਵਿਚ ਧਰਨੇ ਨਾਲ ਖੁਸ਼ ਹੋਣਗੇ? ਸਰਵਉੱਚ ਅਦਾਲਤ ਨੇ ਕਿਹਾ ਕਿ ਤੁਸੀਂ ਸੁਰੱਖਿਆ ਕਰਮਚਾਰੀਆਂ ਨੂੰ ਵੀ ਪਰੇਸ਼ਾਨ ਕਰ ਰਹੇ ਹੋ। ਨਾਗਰਿਕਾਂ ਨੂੰ ਵੀ ਆਉਣ-ਜਾਣ ਦਾ ਅਧਿਕਾਰ ਹੈ। ਇਕ ਵਾਰ ਤੁਸੀਂ ਮੰਨ ਬਣਾ ਲਿਆ ਹੈ ਕਿ ਅਦਾਲਤ ਜਾਣਾ ਹੈ ਤਾਂ ਵਿਰੋਧ ਦੀ ਕੀ ਲੋੜ ਹੈ? ਮਾਮਲੇ ਦੀ ਅਗਲੀ ਸੁਣਵਾਈ 4 ਅਕਤੂਬਰ ਨੂੰ ਹੋਵੇਗੀ।
ਹੋਰ ਪੜ੍ਹੋ: ਟਰਾਂਸਪੋਰਟ ਮੰਤਰੀ ਰਾਜਾ ਵੜਿੰਗ ਨੇ ਫਿਰ ਕੀਤਾ ਸਰਕਾਰੀ ਬੱਸ ਦਾ ਸਫਰ, ਸੁਣੀਆਂ ਲੋਕਾਂ ਦੀਆਂ ਮੁਸ਼ਕਿਲਾਂ
ਕਿਸਾਨਾਂ ਦੇ ਵਕੀਲ ਅਜੈ ਚੌਧਰੀ ਨੇ ਸੁਪਰੀਮ ਕੋਰਟ ਵਿਚ ਕਿਹਾ ਕਿ ਅਸੀਂ ਹਾਈਵੇਅ ਨੂੰ ਰੋਕਿਆ ਨਹੀਂ ਹੈ, ਪੁਲਿਸ ਨੇ ਸਾਨੂੰ ਉੱਥੇ ਹਿਰਾਸਤ ਵਿਚ ਲਿਆ ਹੈ। ਪਟੀਸ਼ਨ 'ਚ ਕਿਸਾਨ ਮਹਾਪੰਚਾਇਤ ਨੇ ਦਿੱਲੀ ਦੇ ਜੰਤਰ –ਮੰਤਰ 'ਤੇ ਸੱਤਿਆਗ੍ਰਹਿ ਦੀ ਇਜਾਜ਼ਤ ਮੰਗੀ ਹੈ। ਇਸ ਵਿਚ ਕੇਂਦਰ, LG ਅਤੇ ਦਿੱਲੀ ਪੁਲਿਸ ਨੂੰ 200 ਕਿਸਾਨਾਂ ਦੇ ਅਣਮਿੱਥੇ ਸਮੇਂ ਦੇ ਸੱਤਿਆਗ੍ਰਹਿ ਲਈ ਆਗਿਆ ਦੇਣ ਦੀ ਮੰਗ ਕੀਤੀ ਗਈ ਹੈ।