
ਉਨ੍ਹਾਂ ਨੇ 200-200 ਰੁਪਏ ਦੀਆਂ ਦੋ ਲਾਟਰੀ ਟਿਕਟਾਂ ਖਰੀਦੀਆਂ ਸਨ, ਜਿਨ੍ਹਾਂ ਵਿਚ ਇਕ ਟਿਕਟ (ਨੰਬਰ-525055) 'ਤੇ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ।
ਅਬੋਹਰ : ਪੰਜਾਬ ਸੂਬੇ ਵੱਲੋਂ ਸ਼ੁਰੂ ਕੀਤੀ ਗਈ ਮਾਸਿਕ ਡੀਅਰ ਲਾਟਰੀ ਦਾ 1.5 ਕਰੋੜ ਰੁਪਏ ਦਾ ਪਹਿਲਾ ਇਨਾਮ ਅਬੋਹਰ ਦੇ 2 ਜਿਗਰੀ ਦੋਸਤਾਂ ਨੂੰ ਨਿਕਲਿਆ ਹੈ। ਦੋ ਦੋਸਤਾਂ ਨੇ ਮਿਲ ਕੇ ਇਹ ਲਾਟਰੀ ਐਤਵਾਰ ਨੂੰ ਹੀ ਘੰਟਾਘਰ ਦੇ ਬਾਹਰ ਇੱਕ ਲਾਟਰੀ ਵਿਕਰੇਤਾ ਤੋਂ ਖਰੀਦੀ ਸੀ ਜਿਸ ਦਾ ਡਰਾਅ ਉਸੇ ਰਾਤ ਨੂੰ ਨਿਕਲ ਗਿਆ ਤੇ ਦੋਵੇਂ ਦੋਸਤ ਡੇਢ ਕਰੋੜ ਰੁਪਏ ਦੇ ਮਾਲਕ ਬਣ ਗਏ।
ਲਾਟਰੀ ਜਿੱਤਣ ਤੋਂ ਬਾਅਦ ਜੋਗਿੰਦਰ ਉਰਫ਼ ਕੁਕੀ ਤੇ ਉਸ ਦੇ ਦੋਸਤ ਰਮੇਸ਼ ਸਿੰਘ ਨੇ ਇਨਾਮੀ ਐਲਾਨ ਤੋਂ ਬਾਅਦ ਦੱਸਿਆ ਕਿ ਉਹ ਲੰਬੇ ਸਮੇਂ ਤੋਂ ਇਕੱਠੇ ਲਾਟਰੀ ਦੀਆਂ ਟਿਕਟਾਂ ਖਰੀਦ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਛੋਟੇ ਇਨਾਮ ਜਿੱਤੇ ਹਨ ਪਰ ਪਹਿਲੀ ਵਾਰ ਡੇਢ ਕਰੋੜ ਰੁਪਏ ਦਾ ਇਨਾਮ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਇਹ ਲਾਟਰੀ ਘੰਟਾਘਰ ਚੌਕ ਸਥਿਤ ਗਿਆਨ ਲਾਟਰੀ ਸੈਂਟਰ ਤੋਂ ਖਰੀਦੀ ਸੀ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ 200-200 ਰੁਪਏ ਦੀਆਂ ਦੋ ਲਾਟਰੀ ਟਿਕਟਾਂ ਖਰੀਦੀਆਂ ਸਨ, ਜਿਨ੍ਹਾਂ ਵਿਚ ਇਕ ਟਿਕਟ (ਨੰਬਰ-525055) 'ਤੇ ਡੇਢ ਕਰੋੜ ਰੁਪਏ ਦਾ ਇਨਾਮ ਨਿਕਲਿਆ।
ਦੱਸ ਦਈਏ ਕਿ ਜੋਗਿੰਦਰ ਉਰਫ਼ ਕੁਕੀ ਦੀ ਕੱਪੜਿਆਂ ਦੀ ਛੋਟੀ ਜਿਹੀ ਦੁਕਾਨ ਹੈ ਤੇ ਉਹ ਪਹਿਲਾਂ ਲਾਟਰੀ ਦੀਆਂ ਟਿਕਟਾਂ ਆਪ ਹੀ ਵੇਚਦਾ ਸੀ, ਜਦਕਿ ਉਸ ਦਾ ਦੋਸਤ ਰਮੇਸ਼ ਸਿੰਘ ਬਿਜਲੀ ਬੋਰਡ ਦਾ ਸੇਵਾਮੁਕਤ ਮੀਟਰ ਰੀਡਰ ਹੈ। ਜਿਵੇਂ ਹੀ ਉਸ ਨੂੰ 1.5 ਕਰੋੜ ਰੁਪਏ ਦੇ ਇਨਾਮ ਬਾਰੇ ਪਤਾ ਲੱਗਾ ਤਾਂ ਉਸ ਦੀ ਖੁਸ਼ੀ ਦੀ ਕੋਈ ਟਿਕਾਣਾ ਨਾ ਰਿਹਾ। ਉਸ ਨੇ ਦੱਸਿਆ ਕਿ ਇਸ ਪੈਸੇ ਨਾਲ ਉਹ ਆਪਣੇ ਬੇਰੁਜ਼ਗਾਰ ਪੁੱਤਰਾਂ ਨੂੰ ਰੁਜ਼ਗਾਰ ਦੇਵੇਗਾ।