ਰਾਜਸਥਾਨ 'ਚ ਵੰਦੇ ਭਾਰਤ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼, ਪਟੜੀ 'ਤੇ ਵਿਛਾਏ ਪੱਥਰ ਅਤੇ ਲੋਹੇ ਦੀਆਂ ਸਲਾਖਾਂ 
Published : Oct 2, 2023, 5:24 pm IST
Updated : Oct 2, 2023, 5:24 pm IST
SHARE ARTICLE
File Photo
File Photo

ਰੇਲਗੱਡੀ ਤੋਂ ਉਤਰ ਕੇ ਦੇਖਿਆ ਕਿ 50 ਫੁੱਟ ਦੇ ਕਰੀਬ ਟਰੈਕ ਪੱਥਰਾਂ ਅਤੇ ਲੋਹੇ ਦੀਆਂ ਸਲਾਖਾਂ ਨਾਲ ਢੱਕਿਆ ਹੋਇਆ ਸੀ

ਰਾਜਸਥਾਨ - ਸ਼ਰਾਰਤੀ ਅਨਸਰਾਂ ਨੇ ਸੋਮਵਾਰ ਸਵੇਰੇ ਉਦੈਪੁਰ ਤੋਂ ਜੈਪੁਰ ਰੂਟ 'ਤੇ ਚੱਲ ਰਹੀ ਵੰਦੇ ਭਾਰਤ ਟਰੇਨ ਨੂੰ ਪਟੜੀ ਤੋਂ ਉਤਾਰਨ ਦੀ ਕੋਸ਼ਿਸ਼ ਕੀਤੀ। ਬਦਮਾਸ਼ਾਂ ਨੇ ਟਰੈਕ 'ਤੇ ਪੱਥਰ ਅਤੇ ਲੋਹੇ ਦੀਆਂ ਸਲਾਖਾਂ ਰੱਖ ਦਿੱਤੀਆਂ ਸਨ। ਲੋਕੋ ਪਾਇਲਟ ਨੂੰ ਸਮੇਂ 'ਤੇ ਅਣਸੁਖਾਵੀਂ ਘਟਨਾ ਦਾ ਅਹਿਸਾਸ ਹੋਇਆ ਅਤੇ ਟਰੇਨ ਨੂੰ ਰੋਕ ਦਿੱਤਾ ਗਿਆ। ਮਾਮਲਾ ਭੀਲਵਾੜਾ ਤੋਂ ਕਰੀਬ 40 ਕਿਲੋਮੀਟਰ ਪਹਿਲਾਂ ਸੋਨਿਆਣਾ ਅਤੇ ਗੰਗੜ ਰੇਲਵੇ ਸਟੇਸ਼ਨਾਂ ਵਿਚਕਾਰ ਹੈ। 

ਜਾਣਕਾਰੀ ਮੁਤਾਬਕ ਵੰਦੇ ਭਾਰਤ ਟਰੇਨ ਸਵੇਰੇ 7.50 ਵਜੇ ਉਦੈਪੁਰ ਤੋਂ ਰਵਾਨਾ ਹੋ ਕੇ ਚਿਤੌੜਗੜ੍ਹ ਪਹੁੰਚੀ। ਕਰੀਬ 9.30 ਵਜੇ ਚਿਤੌੜਗੜ੍ਹ ਤੋਂ ਭੀਲਵਾੜਾ ਲਈ ਰਵਾਨਾ ਹੋਈ। ਇਸ ਦੌਰਾਨ ਸੋਨਿਆਣਾ ਅਤੇ ਗੰਗਰਾਂ ਰੇਲਵੇ ਸਟੇਸ਼ਨ ਦੇ ਵਿਚਕਾਰ ਰਸਤੇ 'ਤੇ ਲੋਕੋ ਪਾਇਲਟ ਨੂੰ ਟ੍ਰੈਕ 'ਚ ਕੁਝ ਗੜਬੜੀ ਦਾ ਸ਼ੱਕ ਹੋਇਆ। ਲੋਕੋ ਪਾਇਲਟ ਨੇ ਟਰੇਨ ਨੂੰ ਰੋਕ ਦਿੱਤਾ।

ਰੇਲਗੱਡੀ ਤੋਂ ਉਤਰ ਕੇ ਦੇਖਿਆ ਕਿ 50 ਫੁੱਟ ਦੇ ਕਰੀਬ ਟਰੈਕ ਪੱਥਰਾਂ ਅਤੇ ਲੋਹੇ ਦੀਆਂ ਸਲਾਖਾਂ ਨਾਲ ਢੱਕਿਆ ਹੋਇਆ ਸੀ।  ਲੋਕੋ ਪਾਇਲਟ ਨੇ ਇਸ ਦੀ ਸੂਚਨਾ ਅਧਿਕਾਰੀਆਂ ਨੂੰ ਦਿੱਤੀ। ਇਸ ਤੋਂ ਬਾਅਦ ਪੁਲਿਸ ਦੇ ਨਾਲ ਰੇਲਵੇ ਦੇ ਸਾਰੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਸ਼ੁਰੂਆਤੀ ਜਾਂਚ 'ਚ ਪਤਾ ਲੱਗਾ ਹੈ ਕਿ ਇਲਾਕੇ 'ਚ ਰਹਿੰਦੇ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਰੇਲਵੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਦੈਪੁਰ ਤੋਂ ਜੈਪੁਰ ਜਾਣ ਵਾਲੀ ਵੰਦੇ ਭਾਰਤ ਟਰੇਨ ਨਾਲ 8 ਦਿਨਾਂ 'ਚ ਇਹ ਦੂਜੀ ਘਟਨਾ ਹੈ। ਕੁਝ ਦਿਨ ਪਹਿਲਾਂ ਇਕ ਨੌਜਵਾਨ ਨੇ ਰੇਲ ਗੱਡੀ 'ਤੇ ਪਥਰਾਅ ਕਰਕੇ ਸ਼ੀਸ਼ੇ ਤੋੜ ਦਿੱਤੇ ਸਨ। ਇਹ ਘਟਨਾ ਗੰਗੜ (ਭਿਲਵਾੜਾ) ਦੇ ਮੇਵਾੜ ਕਾਲਜ ਨੇੜੇ ਵਾਪਰੀ। 

 

SHARE ARTICLE

ਏਜੰਸੀ

Advertisement

Sukhjinder Singh Randhawa ਦੀ ਬੇਬਾਕ Interview

08 Nov 2024 1:27 PM

Donald Trump ਬਣਨਗੇ America ਦੇ President ! Stage 'ਤੇ ਖੜ੍ਹ ਕੇ America ਵਾਸੀਆਂ ਦਾ ਕੀਤਾ ਧੰਨਵਾਦ!

07 Nov 2024 1:22 PM

Donald Trump ਬਣਨਗੇ America ਦੇ President ! Stage 'ਤੇ ਖੜ੍ਹ ਕੇ America ਵਾਸੀਆਂ ਦਾ ਕੀਤਾ ਧੰਨਵਾਦ!

07 Nov 2024 1:20 PM

Big Breaking : Canada Govt ਦਾ ਇੱਕ ਹੋਰ ਝਟਕਾ, Vistor Visa ਤੇ ਕਰ ਦਿੱਤੇ ਵੱਡੇ ਬਦਲਾਅ

07 Nov 2024 1:17 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ

06 Nov 2024 1:27 PM
Advertisement