ਵਿਰੋਧੀ ਪਾਰਟੀਆਂ ਦਾ ਰਵੱਈਆ ਵਿਕਾਸ ਵਿਰੋਧੀ : ਪ੍ਰਧਾਨ ਮੰਤਰੀ ਮੋਦੀ
Published : Oct 2, 2023, 9:18 pm IST
Updated : Oct 2, 2023, 9:18 pm IST
SHARE ARTICLE
Narendra Modi
Narendra Modi

ਕਿਹਾ, ਦੇਸ਼ ਦੀ ਤਾਰੀਫ਼ ਕਰਨ ਨਾਲ ਹੁੰਦਾ ਹੈ ਪੇਟ ਦਰਦ

ਮੱਧ ਪ੍ਰਦੇਸ਼ ’ਚ 19,260 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕੀਤਾ
 

ਗਵਾਲੀਅਰ (ਮੱਧ ਪ੍ਰਦੇਸ਼): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਵਿਰੋਧੀ ਪਾਰਟੀਆਂ ਦੀ ‘ਵਿਕਾਸ ਵਿਰੋਧੀ’ ਸਿਆਸਤ ਲਈ ਆਲੋਚਨਾ ਕਰਦੇ ਹੋਏ ਕਿਹਾ ਕਿ ਉਨ੍ਹਾਂ (ਵਿਰੋਧੀ) ਕੋਲ ਕੋਈ ਸੋਚ ਜਾਂ ‘ਰੋਡਮੈਪ’ ਨਹੀਂ ਹੈ ਅਤੇ ਮੌਜੂਦਾ ਸਰਕਾਰ ਦੇ ਅਧੀਨ ਵੱਖ-ਵੱਖ ਖੇਤਰਾਂ ’ਚ ਦੇਸ਼ ਦੀ ਤਰੱਕੀ ਵੇਖਣ ਤੋਂ ਉਨ੍ਹਾਂ ਨੂੰ ਨਫ਼ਰਤ ਹੈ।
ਮੋਦੀ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੀਆਂ ਵਿਰੋਧੀ ਪਾਰਟੀਆਂ ਨੂੰ ਇਹ ਪਸੰਦ ਨਹੀਂ ਹੈ ਕਿ ਦੇਸ਼ ਨੂੰ ਅੱਜਕੱਲ੍ਹ ਆਲਮੀ ਮੰਚਾਂ ’ਤੇ ਸ਼ਲਾਘਾ ਮਿਲ ਰਹੀ ਹੈ।

ਉਨ੍ਹਾਂ ਕਿਹਾ, ‘‘ਪੂਰੀ ਦੁਨੀਆ ਭਾਰਤ ਦੀ ਸ਼ਾਨ ਗਾ ਰਹੀ ਹੈ। ਅੱਜ ਦੁਨੀਆਂ ਭਾਰਤ ’ਚ ਅਪਣਾ ਭਵਿੱਖ ਵੇਖਦੀ ਹੈ, ਪਰ ਜਿਹੜੇ ਲੋਕ ਸਿਆਸਤ ’ਚ ਉਲਝੇ ਹੋਏ ਹਨ ਅਤੇ ਜਿਨ੍ਹਾਂ ਨੂੰ ਕੁਰਸੀ ਤੋਂ ਇਲਾਵਾ ਕੁਝ ਨਹੀਂ ਦਿਸਦਾ, ਉਨ੍ਹਾਂ ਨੂੰ ਅੱਜ ਦੁਨੀਆਂ ’ਚ ਭਾਰਤ ਦਾ ਡੰਕਾ ਵਜਣਾ ਵੀ ਚੰਗਾ ਨਹੀਂ ਲਗਦਾ।’’ ਉਨ੍ਹਾਂ ਕਿਹਾ, ‘‘ਭਾਰਤ ਨੌਂ ਸਾਲਾਂ ’ਚ 10ਵੀਂ ਤੋਂ ਪੰਜਵੀਂ ਆਰਥਕ ਸ਼ਕਤੀ ਬਣ ਗਿਆ ਹੈ, ਪਰ ਵਿਕਾਸ ਵਿਰੋਧੀ ਲੋਕ ਇਹ ਸਾਬਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਕਿ ਅਜਿਹਾ ਨਹੀਂ ਹੋਇਆ।’’

ਉਨ੍ਹਾਂ ਕਿਹਾ, ‘‘ਮੋਦੀ ਨੇ ਗਾਰੰਟੀ ਦਿਤੀ ਹੈ ਕਿ ਅਗਲੇ ਕਾਰਜਕਾਲ ’ਚ ਸਾਡਾ ਭਾਰਤ ਦੁਨੀਆਂ ਦੀਆਂ ਚੋਟੀ ਦੀਆਂ ਤਿੰਨ ਅਰਥਵਿਵਸਥਾਵਾਂ ’ਚ ਸ਼ਾਮਲ ਹੋਵੇਗਾ ਅਤੇ ਇਸ ਨਾਲ ਸੱਤਾ ਦੇ ਭੁੱਖੇ ਲੋਕਾਂ ਦੇ ਪੇਟ ’ਚ ਵੀ ਦਰਦ ਹੋ ਰਿਹਾ ਹੈ।’’ ਪ੍ਰਧਾਨ ਮੰਤਰੀ ਮੋਦੀ ਸੋਮਵਾਰ ਨੂੰ ਮੱਧ ਪ੍ਰਦੇਸ਼ ’ਚ 19,260 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਗਵਾਲੀਅਰ ’ਚ ਇਕ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਮੱਧ ਪ੍ਰਦੇਸ਼ ’ਚ ਸਾਲ ਦੇ ਅੰਤ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ।

ਉਨ੍ਹਾਂ ਕਿਹਾ ਕਿ ਲੋਕਾਂ ਨੂੰ ‘ਡਬਲ ਇੰਜਣ’ ਵਾਲੀ ਸਰਕਾਰ (ਰਾਜ ਅਤੇ ਕੇਂਦਰ ’ਚ ਭਾਜਪਾ ਸੱਤਾ ’ਚ ਹੈ) ’ਚ ਵਿਸ਼ਵਾਸ ਹੈ ਕਿਉਂਕਿ ਇਸ ਨੇ ਮੱਧ ਪ੍ਰਦੇਸ਼ ਦਾ ‘ਦੋਹਰਾ ਵਿਕਾਸ’ ਯਕੀਨੀ ਬਣਾਇਆ ਹੈ। ਮੋਦੀ ਨੇ ਕਿਹਾ ਕਿ ਭਾਜਪਾ ਸਰਕਾਰ ਨੇ ਮੱਧ ਪ੍ਰਦੇਸ਼ ਨੂੰ ‘ਬਿਮਾਰ’ ਸ਼੍ਰੇਣੀ ’ਚੋਂ ਕੱਢ ਕੇ ਵਿਕਾਸ ਦੇ ਮਾਮਲੇ ’ਚ ਦੇਸ਼ ਦੇ ਸਿਖਰਲੇ 10 ਸੂਬਿਆਂ ’ਚ ਸ਼ਾਮਲ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਸ਼ਾਸਿਤ ਸੂਬਿਆਂ ’ਚ ਅਪਰਾਧ ਅਤੇ ਭ੍ਰਿਸ਼ਟਾਚਾਰ ਦਾ ਬੋਲਬਾਲਾ ਹੈ, ਜਦਕਿ ਵੱਖ-ਵੱਖ ਖੇਤਰਾਂ ’ਚ ਬੁਨਿਆਦੀ ਢਾਂਚਾ ਅਤੇ ਵਿਕਾਸ ਭਾਜਪਾ ਦੇ ਸ਼ਾਸਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ। ਉਨ੍ਹਾਂ ਕਿਹਾ, ‘‘ਮੱਧ ਪ੍ਰਦੇਸ਼ ਦਾ ਵਿਕਾਸ ਉਹ ਲੋਕ ਨਹੀਂ ਕਰ ਸਕਦੇ, ਜਿਨ੍ਹਾਂ ਕੋਲ ਨਾ ਤਾਂ ਵਿਕਾਸ ਦੀ ਕੋਈ ਸੋਚ ਹੈ ਅਤੇ ਨਾ ਹੀ ਕੋਈ ਰੋਡਮੈਪ। ਉਨ੍ਹਾਂ ਦਾ ਇਕੋ ਇਕ ਕੰਮ ਹੈ ਦੇਸ਼ ਦੀ ਤਰੱਕੀ ਅਤੇ ਭਾਰਤ ਦੀਆਂ ਸਕੀਮਾਂ ਤੋਂ ਨਫ਼ਰਤ ਕਰਨਾ। ਅਪਣੀ ਨਫ਼ਰਤ ’ਚ ਉਹ ਦੇਸ਼ ਦੀਆਂ ਪ੍ਰਾਪਤੀਆਂ ਨੂੰ ਭੁੱਲ ਜਾਂਦੇ ਹਨ।’’

ਮੋਦੀ ਨੇ ਕਿਹਾ, ‘‘ਸਾਡਾ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਮੱਧ ਪ੍ਰਦੇਸ਼ ਦੇਸ਼ ਦੇ ਸਿਖਰਲੇ ਤਿੰਨ ਸੂਬਿਆਂ ’ਚ ਸ਼ਾਮਲ ਹੋਵੇ। ਤੁਹਾਡੀ ਇਕ ਵੋਟ ਮੱਧ ਪ੍ਰਦੇਸ਼ ਨੂੰ ਦੇਸ਼ ’ਚ ਤੀਜੇ ਨੰਬਰ ’ਤੇ ਲੈ ਜਾਵੇਗੀ।’’ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਅਗਲੇ ਪੰਜ ਸਾਲ ਮੱਧ ਪ੍ਰਦੇਸ਼ ਦੇ ਵਿਕਾਸ ਲਈ ਅਹਿਮ ਹਨ।

SHARE ARTICLE

ਏਜੰਸੀ

Advertisement

Patiala Kutmaar Viral Video : ਨੌਜਵਾਨਾਂ ਦੀ ਦੇਖੋ ਸੜਕ ਵਿਚਕਾਰ ਸ਼ਰੇਆਮ ਗੁੰਡਾਗਰਦੀ

13 Dec 2025 4:37 PM

CM Mann Vs CM Saini: ਖੇਡ ਮੈਦਾਨ ਬਣੇ ਮੌ.ਤ ਦੀ ਮੰਜ਼ਿਲ, ਖੇਡ ਮੈਦਾਨ ‘ਚੋਂ ਖਿਡਾਰੀਆਂ ਦੀ ਲਾ.ਸ਼ਾਂ ਆਉਣਗੀਆਂ

13 Dec 2025 4:36 PM

ਆਖ਼ਰ ਕਦੋਂ ਮਿਲੇਗੀ MP Amritpal Singh ਨੂੰ Parole ?

13 Dec 2025 7:33 AM

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM
Advertisement