RSS ਦੇ ਸਮਾਗਮ ਵਿਚ ਸ਼ਾਮਲ ਨਹੀਂ ਹੋਣਗੇ CJI ਦੀ ਮਾਤਾ
Published : Oct 2, 2025, 11:17 am IST
Updated : Oct 2, 2025, 11:17 am IST
SHARE ARTICLE
CJI's Mother Will Not Attend RSS Event Latest News in Punjabi 
CJI's Mother Will Not Attend RSS Event Latest News in Punjabi 

ਬੇਲੋੜੇ ਵਿਵਾਦ ਕਾਰਨ ਲਿਆ ਗਿਆ ਫ਼ੈਸਲਾ, 5 ਅਕਤੂਬਰ ਨੂੰ ਅਮਰਾਵਤੀ ਵਿਚ ਮੁੱਖ ਮਹਿਮਾਨ ਸੀ

CJI's Mother Will Not Attend RSS Event Latest News in Punjabi ਭਾਰਤ ਦੇ ਚੀਫ਼ ਜਸਟਿਸ (ਸੀ.ਜੇ.ਆਈ.) ਬੀ.ਆਰ. ਗਵਈ ਦੀ ਮਾਤਾ ਕਮਲ ਗਵਈ, 5 ਅਕਤੂਬਰ ਨੂੰ ਮਹਾਰਾਸ਼ਟਰ ਦੇ ਅਮਰਾਵਤੀ ਵਿਚ ਹੋਣ ਵਾਲੇ ਆਰ.ਐਸ.ਐਸ. ਸ਼ਤਾਬਦੀ ਸਮਾਰੋਹ ਵਿਚ ਸ਼ਾਮਲ ਨਹੀਂ ਹੋਣਗੇ। ਦੱਸ ਦਈਏ ਕਿ ਉਨ੍ਹਾਂ ਨੂੰ ਇਸ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਸੱਦਾ ਦਿਤਾ ਗਿਆ ਹੈ।

84 ਸਾਲਾ ਕਮਲ ਗਵਈ ਨੇ ਇਕ ਖੁੱਲ੍ਹੇ ਪੱਤਰ ਵਿਚ ਲਿਖਿਆ, "ਉਨ੍ਹਾਂ ਨੂੰ ਮੁੱਖ ਮਹਿਮਾਨ ਵਜੋਂ ਬੁਲਾਏ ਜਾਣ ਦੀ ਖ਼ਬਰ ਤੋਂ ਬਾਅਦ, ਬੇਲੋੜਾ ਵਿਵਾਦ ਅਤੇ ਦੋਸ਼ ਸਾਹਮਣੇ ਆਉਣੇ ਸ਼ੁਰੂ ਹੋ ਗਏ, ਜਿਸ ਕਾਰਨ ਉਨ੍ਹਾਂ ਨੇ ਸਮਾਗਮ ਵਿਚ ਸ਼ਾਮਲ ਨਾ ਹੋਣ ਦਾ ਫ਼ੈਸਲਾ ਕੀਤਾ ਹੈ।"

ਉਨ੍ਹਾਂ ਲਿਖਿਆ ਕਿ ਕੁੱਝ ਲੋਕ ਉਨ੍ਹਾਂ ਨੂੰ ਸਮਾਗਮ ਵਿਚ ਸੱਦਾ ਦੇਣ ਆਏ ਸਨ ਅਤੇ ਉਹ ਸਾਰਿਆਂ ਨੂੰ ਸ਼ੁੱਭਕਾਮਨਾਵਾਂ ਦਿੰਦੀ ਹੈ ਪਰ ਹਾਲਾਤਾਂ ਨੂੰ ਦੇਖਦੇ ਹੋਏ, ਉਹ ਸ਼ਾਮਲ ਨਹੀਂ ਹੋਣਗੇ। 

ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਗਪੁਰ ਸਮਾਗਮ ਵਿਚ ਮੁੱਖ ਮਹਿਮਾਨ 
ਇਸ ਦੇ ਨਾਲ ਹੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ 2 ਅਕਤੂਬਰ ਨੂੰ ਦੁਸਹਿਰੇ ਮੌਕੇ 'ਤੇ ਮਹਾਰਾਸ਼ਟਰ ਦੇ ਨਾਗਪੁਰ ਵਿਚ ਹੋਣ ਵਾਲੇ ਆਰ.ਐਸ.ਐਸ. ਸਮਾਗਮ ਵਿਚ ਮੁੱਖ ਮਹਿਮਾਨ ਹੋਣਗੇ। ਇਸ ਸਾਲ, ਆਰ.ਐਸ.ਐਸ. ਅਪਣੀ ਸਥਾਪਨਾ ਦੇ 100 ਸਾਲ ਪੂਰੇ ਕਰ ਰਿਹਾ ਹੈ। ਇਹ ਆਰ.ਐਸ.ਐਸ. ਦੇ ਸ਼ਤਾਬਦੀ ਸਾਲ ਵਿਚ ਇਕ ਇਤਿਹਾਸਕ ਘਟਨਾ ਹੋਵੇਗੀ।

ਰਾਮਨਾਥ ਕੋਵਿੰਦ ਆਰ.ਐਸ.ਐਸ. ਸਮਾਗਮ ਵਿਚ ਮੁੱਖ ਮਹਿਮਾਨ ਬਣਨ ਵਾਲੇ ਦੂਜੇ ਸਾਬਕਾ ਰਾਸ਼ਟਰਪਤੀ ਹਨ। ਇਸ ਤੋਂ ਪਹਿਲਾਂ, 2018 ਵਿਚ, ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਆਰ.ਐਸ.ਐਸ. ਦੇ ਇਕ ਸਮਾਗਮ ਵਿਚ ਮੁੱਖ ਮਹਿਮਾਨ ਸਨ। ਉਨ੍ਹਾਂ ਨੇ ਇਕ ਸਿਖਲਾਈ ਕੈਂਪ ਦੇ ਸਮਾਪਤੀ ਸਮਾਰੋਹ ਵਿਚ ਸ਼ਿਰਕਤ ਕੀਤੀ ਸੀ।

ਆਰ.ਐਸ.ਐਸ. ਵਿਜੇ ਦਸ਼ਮੀ 'ਤੇ ਅਪਣਾ ਸਥਾਪਨਾ ਦਿਵਸ ਮਨਾਉਂਦਾ ਹੈ। ਇਸ ਦੀ ਸਥਾਪਨਾ ਡਾ. ਬਲਰਾਮ ਕ੍ਰਿਸ਼ਨ ਹੇਡਗੇਵਾਰ ਨੇ 1925 ਵਿਚ ਵਿਜੇ ਦਸ਼ਮੀ 'ਤੇ ਕੀਤੀ ਸੀ।

(For more news apart from CJI's Mother Will Not Attend RSS Event Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

'700 ਸਾਲ ਗੁਲਾਮ ਰਿਹਾ ਭਾਰਤ, ਸਭ ਤੋਂ ਪਹਿਲਾਂ ਬਾਬਾ ਨਾਨਕ ਨੇ ਹੁਕਮਰਾਨਾਂ ਖ਼ਿਲਾਫ਼ ਬੁਲੰਦ ਕੀਤੀ ਸੀ ਆਵਾਜ਼'

16 Nov 2025 2:57 PM

ਧੀ ਦੇ ਵਿਆਹ ਮਗਰੋਂ ਭੱਦੀ ਸ਼ਬਦਲਈ ਵਰਤਣ ਵਾਲਿਆਂ ਨੂੰ Bhai Hardeep Singh ਦਾ ਜਵਾਬ

16 Nov 2025 2:56 PM

ਸਾਡੇ ਮੋਰਚੇ ਦੇ ਆਗੂ ਨਹੀਂ ਚਾਹੁੰਦੇ ਬੰਦੀ ਸਿੰਘ ਰਿਹਾਅ ਹੋਣ | Baba Raja raj Singh

15 Nov 2025 3:17 PM

ਅੱਗੇ- ਅੱਗੇ ਬਦਮਾਸ਼ ਪਿੱਛੇ-ਪਿੱਛੇ ਪੁਲਿਸ,SHO ਨੇ ਫ਼ਿਲਮੀ ਸਟਾਈਲ 'ਚ ਦੇਖੋ ਕਿੰਝ ਕੀਤੇ ਕਾਬੂ

15 Nov 2025 3:17 PM

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM
Advertisement