
ਇਸ ਸਬੰਧੀ ਯੂਰਪੀ ਲੋਕਾਂ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ। ਠੰਡੇ ਮੌਸਮ ਵਾਲੇ ਇਹ ਦੇਸ਼ ਹਵਾ ਪ੍ਰਦੂਸ਼ਣ ਅਤੇ ਸਮਾਗ ਜਿਹੇ ਹਾਲਾਤਾਂ ਨੂੰ ਕਿਵੇਂ ਕਾਬੂ ਵਿਚ ਕਰਦੇ ਹਨ।
ਨਵੀਂ ਦਿੱਲੀ, ( ਭਾਸ਼ਾ ) : ਦਿੱਲੀ ਸੰਸਾਰ ਦੇ ਸੱਭ ਤੋਂ ਵੱਧ ਪ੍ਰਦੂਸ਼ਤ ਸ਼ਹਿਰਾਂ ਵਿੱਚ ਉਪਰਲੀ ਸ਼੍ਰੇਣੀ ਵਿਚ ਆਉਂਦਾ ਹੈ। ਦਿਲੀ ਵਿਚ ਅਚਨਚੇਤ ਵੱਧ ਰਹੇ ਹਵਾ ਪ੍ਰਦੂਸ਼ਣ ਦੇ ਪੱਧਰ ਨੂੰ ਰੋਕਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਇਸ ਸਬੰਧੀ ਯੂਰਪੀ ਲੋਕਾਂ ਤੋਂ ਪ੍ਰੇਰਣਾ ਲੈਣ ਦੀ ਲੋੜ ਹੈ। ਜ਼ਿਆਦਾਤਰ ਠੰਡੇ ਮੌਸਮ ਵਿਚ ਰਹਿਣ ਵਾਲੇ ਇਹ ਦੇਸ਼ ਹਵਾ ਪ੍ਰਦੂਸ਼ਣ ਅਤੇ ਸਮਾਗ ਜਿਹੇ ਹਾਲਾਤਾਂ ਨੂੰ ਕਿਵੇਂ ਕਾਬੂ ਵਿਚ ਕਰਦੇ ਹਨ। ਇਨ੍ਹਾਂ ਦੇਸ਼ਾਂ ਵਿਚ ਸਿਟੀ ਟ੍ਰੀ ਨਾਮ ਤੋਂ ਮਾੱਸ ਦੀਆਂ ਦੀਵਾਰਾਂ ਬਣਾਈਆਂ ਜਾਂਦੀਆਂ ਹਨ ।
City Tree
ਮਾੱਸ ਨਾਲ ਢੱਕੀਆਂ ਇਹ ਦੀਵਾਰਾਂ ਕਾਰਬਨ ਡਾਈਆਕਸਾਈਡ, ਨਾਈਟਰੋਜਨ ਆਕਸਾਈਡ ਅਤੇ ਹਵਾ ਤੋਂ ਹਾਨੀਕਾਰਕ ਕਣਾਂ ਨੂੰ ਹਟਾਉਂਦੇ ਹਨ ਅਤੇ ਆਕਸੀਜ਼ਨ ਵੀ ਦਿੰਦਿਆਂ ਹਨ । ਅਜਿਹਾ ਦਰਖਤ ਇਕ ਦਿਨ ਵਿਚ 250 ਗ੍ਰਾਮ ਕਣਾਂ ਨੂੰ ਸੋਖ ਲੈਣ ਵਿਚ ਸਮਰਥ ਹੁੰਦਾ ਹੈ। 13 ਫੁੱਟ ਲੰਮੀ ਮਾੱਸ ਦੀ ਕੰਧ ਨੂੰ ਜਨਤਕ ਥਾਵਾਂ ਤੇ ਸਟੀਲ ਦੇ ਬੇਸ ਨਾਲ ਲਗਾਇਆ ਜਾਂਦਾ ਹੈ। ਇੱਕ ਮਾੱਸ ਦੀ ਕੰਧ ਦੀ ਕੀਮਤ ਲਗਭਗ 25,000 ਡਾਲਰ ਹੁੰਦੀ ਹੈ ਜੋ ਕਿ ਅਪਣੀ ਉਪਯੋਗਿਤਾ ਦੇ ਲਿਹਾਜ ਨਾਲ ਮਹਿੰਗੀ ਨਹੀਂ ਹੈ।
Delhi air pollution
ਇਨ੍ਹਾਂ ਦੇਸ਼ਾਂ ਵਿਚ ਵੱਡੇ ਏਅਰ ਫਿਲਟਰਸ ਜਨਤਕ ਥਾਵਾਂ ਤੇ ਲਗਾਏ ਜਾਂਦੇ ਹਨ ਇਨਾਂ ਨੂੰ ਸਮਾਗ ਫਰੀ ਟਾਵਰ ਕਿਹਾ ਜਾਂਦਾ ਹੈ। ਇਹ ਵੈਕਊਮ ਕਲੀਨਰ ਦੇ ਤੌਰ ਤੇ ਕੰਮ ਕਰਦਾ ਹੈ ਤੇ ਪ੍ਰਤੀ ਘੰਟੇ 30,000 ਘਨ ਮੀਟਰ ਹਵਾ ਸਾਫ ਕਰਦਾ ਹੈ ਅਤੇ ਪੀਐਮ 2.5 ਅਤੇ 10 ਜਿਹੇ ਹਾਨੀਕਾਰਕ ਕਣਾਂ ਨੂੰ 75 ਫੀਸਦੀ ਤੱਕ ਸਾਫ ਕਰਕੇ ਹਵਾ ਨੂੰ ਸ਼ੁੱਦ ਕਰਦੇ ਹਨ। ਭਾਰਤ ਵਿਚ ਨਿਜੀ ਅਤੇ ਸਰਕਾਰੀ ਪੱਧਰ ਤੇ ਅਜਿਹੇ ਉਪਾਅ ਕਰਨ ਦੀ ਲੋੜ ਹੈ। ਖਰਾਬ ਪ੍ਰਦੂਸ਼ਣ ਖਰਾਬ ਸਿਹਤ ਦਾ ਕਾਰਨ ਬਣਦਾ ਹੈ ਇਸ ਲਈ ਇਕ ਤਰੀਕਾ ਕੱਢਿਆ ਗਿਆ ਹੈ।
Air Quality-Life Index
ਏਅਰ ਕਵਾਲਿਟੀ ਲਾਈਫ ਇੰਡੈਕਸ। ਜੇਕਰ ਭਾਰਤ ਸਿਰਫ 2.5 ਪੀਐਮ ਦੇ ਵਿਸ਼ਵ ਸਿਹਤ ਸੰਗਠਨ ਦੇ ਮਾਪਕ ਪੈਮਾਨੇ ਤੇ ਆ ਜਾਂਦਾ ਹੈ ਤਾਂ ਇਥੇ ਲੋਕਾਂ ਦੀ ਉਮਰ ਚਾਰ ਸਾਲ ਤੱਕ ਵੱਧ ਸਕਦੀ ਹੈ। ਪ੍ਰਦੂਸ਼ਣ ਕਾਰਨ ਲੋਕਾਂ ਦੀ ਔਸਤਨ ਉਮਰ ਛੇ ਸਾਲ ਘੱਟ ਰਹੀ ਹੈ। ਸਬੰਧਤ ਰਿਪੋਰਟ ਵਿਚ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਐਨਸੀਆਰ ਵਿਚ ਡਬਲਊਐਚਓ ਦੇ ਮਾਨਕਾਂ ਨੂੰ ਪੂਰਾ ਕੀਤਾ ਜਾਵੇ ਤਾਂ ਲੋਕਾਂ ਦੀ ਉਮਰ 9 ਸਾਲ ਤੱਕ ਵੱਧ ਸਕਦੀ ਹੈ। ਜਦਕਿ ਕੋਲਕਾਤਾ ਅਤੇ ਮੁੰਬਈ ਵਿਚ ਹਵਾ ਦੀ ਗੁਣਵੱਤਾ 3.5 ਸਾਲ ਔਸਤ ਉਮਰ ਨੂੰ ਵਧਾ ਸਕਦੀ ਹੈ।