
ਨੈਸ਼ਨਲ ਪਬਲਿਕ ਰੇਡਿਓ ਦੀ ਚੀਫ ਬਿਜ਼ਨੈਸ ਅਡੀਟਰ ਪਲਵੀ ਗੋਗੋਈ ਨਾਲ ਕੁਕਰਮ ਦੇ ਦੋਸ਼ ਤੇ ਸਾਬਕਾ ਕੇਂਦਰੀ ਮੁਖ ਮੰਤਰੀ ਐਮਜੇ ਅਕਬਰ ਨੇ ਸਪੱਸ਼ਟੀਕਰਨ ਦਿਤਾ ਹੈ।
ਨਵੀਂ ਦਿੱਲੀ, ( ਪੀਟੀਆਈ ) : ਨੈਸ਼ਨਲ ਪਬਲਿਕ ਰੇਡਿਓ ਦੀ ਚੀਫ ਬਿਜ਼ਨੈਸ ਅਡੀਟਰ ਪਲਵੀ ਗੋਗੋਈ ਨਾਲ ਕੁਕਰਮ ਦੇ ਦੋਸ਼ ਤੇ ਸਾਬਕਾ ਕੇਂਦਰੀ ਮੁਖ ਮੰਤਰੀ ਐਮਜੇ ਅਕਬਰ ਨੇ ਸਪੱਸ਼ਟੀਕਰਨ ਦਿਤਾ ਹੈ। ਭਾਜਪਾ ਦੇ ਰਾਜ ਸਭਾ ਮੈਂਬਰ ਐਮਜੇ ਅਕਬਰ ਨੇ ਕਿਹਾ ਹੈ ਕਿ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਕਿਹਾ ਕਿ ਪਲਵੀ ਗੋਗੋਈ ਦੀ ਸਹਿਮਤੀ ਨਾਲ ਹੀ ਸੰਬਧ ਬਣਾਇਆ ਗਿਆ ਸੀ ਜੋ ਕਈ ਮਹੀਨਿਆਂ ਤੱਕ ਚਲਿਆ। ਅਕਬਰ ਦਾ ਕਹਿਣਾ ਹੈ ਕਿ ਬਾਅਦ ਵਿਚ ਦੋਨੋਂ ਆਪਸੀ ਸਹਿਮਤ ਨਾਲ ਹੀ ਵੱਖ ਹੋ ਗਏ।
Washington post
ਐਮਜੇ ਅਕਬਰ ਦੀ ਪਤਨੀ ਮਲਿੱਕਾ ਵੀ ਪਤੀ ਦੇ ਸਮਰਥਨ ਵਿਚ ਸਾਹਮਣੇ ਆਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਪਲਵੀ ਝੂਠ ਬੋਲ ਰਹੀ ਹੈ। ਦੱਸ ਦਈਏ ਕਿ ਪੱਤਰਕਾਰ ਪਲਵੀ ਗੋਗੋਈ ਨੇ 29 ਅਕਤੂਬਰ ਨੂੰ ਵਾਸ਼ਿੰਗਟਨ ਪੋਸਟ ਵਿਚ ਲੇਖ ਲਿਖ ਕੇ ਐਮਜੇ ਅਕਬਰ ਤੇ ਦੋਸ਼ ਲਗਾਏ ਹਨ। ਉਨ੍ਹਾਂ ਕਿਹਾ ਸੀ ਕਿ 23 ਸਾਲ ਪਹਿਲਾਂ ਏਸ਼ੀਅਨ ਏਜ਼ ਵਿਚ ਕੰਮ ਕਰਨ ਦੌਰਾਨ ਅਕਬਰ ਨੇ ਉਨ੍ਹਾਂ ਦੇ ਨਾਲ ਕੁਕਰਮ ਕੀਤਾ ਸੀ। ਅਕਬਰ ਨੇ ਕਿਹਾ ਕਿ 29 ਅਕਤੂਬਰ ਨੂੰ ਵਾਸ਼ਿੰਗਟਨ ਪੋਸਟ ਨੇ 23 ਸਾਲ ਪਹਿਲੇ ਦੀ ਕਥਿਤ ਘਟਨਾ ਨੂੰ ਲੈ ਕੇ ਕੁਝ ਸਵਾਲ ਪੁੱਛੇ ਸੀ।
Me Too Campaign
ਅਕਬਰ ਨੇ ਕਿਹਾ ਕਿ ਇਹ ਸਾਰੇ ਦੋਸ਼ ਝੂਠੇ ਹਨ। ਉਨ੍ਹਾਂ ਕਿਹਾ ਕਿ 1994 ਵਿਚ ਉਨ੍ਹਾਂ ਅਤੇ ਪਲਵੀ ਵਿਚਕਾਰ ਸਹਿਮਤੀ ਨਾਲ ਸੰਬਧ ਬਣੇ ਸੀ। ਇਸ ਕਾਰਨ ਉਨ੍ਹਾਂ ਦੇ ਪਰਵਾਰਕ ਜੀਵਨ ਵਿਚ ਤਣਾਅ ਪੈਦਾ ਹੋਣ ਲਗਾ। ਇਸ ਤੋਂ ਬਾਅਦ ਸਹਿਮਤੀ ਨਾਲ ਇਹ ਸਬੰਧ ਖਤਮ ਹੋ ਗਿਆ। ਹਾਲਾਂਕਿ ਅਕਬਰ ਨੇ ਕਬੂਲ ਕੀਤਾ ਕਿ ਸਬੰਧ ਵਧੀਆ ਤਰੀਕੇ ਨਾਲ ਖਤਮ ਨਹੀਂ ਹੋਏ। ਅਕਬਰ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੋਨਾਂ ਨੂੰ ਜਾਣਨ ਵਾਲੇ ਲੋਕ ਵੀ ਇਸ ਗੱਲ ਦੀ ਗਵਾਹੀ ਦੇ ਸਕਦੇ ਹਨ। ਕੁਕਰਮ ਦਾ ਦੋਸ਼ ਲਗਣ ਤੋਂ ਬਾਅਦ ਐਮਜੇ ਅਕਬਰ ਦੀ ਪਤਨੀ ਮਲਿੱਕਾ ਵੀ ਉਨ੍ਹਾਂ ਦੇ ਬਚਾਅ ਵਿਚ ਉਤਰ ਆਈ ਹੈ।
Me Too
ਮਲਿੱਕਾ ਨੇ ਕਿਹਾ ਹੈ ਕਿ ਮੈਨੂੰ ਨਹੀਂ ਪਤਾ ਕਿ ਪਲਵੀ ਦੇ ਇਸ ਝੂਠ ਦੇ ਪਿਛੇ ਕੀ ਕਾਰਨ ਹੈ, ਪਰ ਇਹ ਝੂਠ ਹੈ। ਉਨ੍ਹਾਂ ਕਿਹਾ ਕਿ ਮੀ ਟੂ ਅਧੀਨ ਐਮਜੇ ਅਕਬਰ ਤੇ ਦੋਸ਼ ਸਾਹਮਣੇ ਆਉਣ ਤੋਂ ਬਾਅਦ ਉਹ ਚੁੱਪ ਸੀ ਪਰ ਵਾਸ਼ਿੰਗਟਨ ਪੋਸਟ ਵਿਚ ਲੇਖ ਲਿਖ ਕੇ ਪਲਵੀ ਗੋਗੋਈ ਵੱਲੋਂ ਕੁਕਰਮ ਦੇ ਦੋਸ਼ ਲਗਾਉਣ ਤੋਂ ਬਾਅਦ ਮੈਨੂੰ ਬੋਲਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਲਵੀ 20 ਸਾਲ ਪਹਿਲਾਂ ਵੀ ਪਲਵੀ ਗੋਗੋਈ ਮੇਰੇ ਪਰਵਾਰ ਵਿਚ ਦੁੱਖ ਦਾ ਕਾਰਨ ਬਣੀ ਸੀ। ਮੇਰੀ ਮੋਜੂਦਗੀ ਵਿਚ ਵੀ ਪਲਵੀ ਉਨ੍ਹਾਂ ਦੇ ਪਤੀ ਨਾਲ ਅਪਣੀ ਮੁਹੱਬਤ ਜ਼ਾਹਰ ਕਰਦੀ ਰਹਿੰਦੀ ਸੀ।
ਐਮਜੇ ਅਕਬਰ ਦੀ ਪਤਨੀ ਨੇ ਏਸ਼ੀਅਨ ਏਜ਼ ਦੀ ਇਕ ਪਾਰਟੀ ਦਾ ਵੀ ਜ਼ਿਕਰ ਕੀਤਾ ਹੈ। ਇਸ ਪਾਰਟੀ ਵਿਚ ਐਮਜੇ ਅਤੇ ਪਲਵੀ ਬਹੁਤ ਨੇੜੇ ਹੋ ਕੇ ਡਾਂਸ ਕਰ ਰਹੇ ਸਨ। ਇਸ ਗੱਲ ਤੇ ਉਨ੍ਹਾਂ ਦੀ ਐਮਜੇ ਅਕਬਰ ਨਾਲ ਬਹਿਸ ਵੀ ਹੋਈ। ਫਿਰ ਅਕਬਰ ਨੇ ਪਰਵਾਰ ਨੂੰ ਮਹੱਤਵ ਦੇਣ ਦਾ ਫੈਸਲਾ ਕੀਤਾ। ਉਨ੍ਹਾਂ ਕਿਹਾ ਕਿ ਪਲਵੀ ਅਕਸਰ ਉਨ੍ਹਾਂ ਦੇ ਘਰ ਆਉਂਦੀ ਸੀ।
Crime
ਪਲਵੀ ਨੂ ਦੇਖ ਕੇ ਕਦੇ ਨਹੀਂ ਲਗਾ ਕਿ ਜਿਨਸੀ ਤੌਰ ਤੇ ਉਸ ਦਾ ਸ਼ੋਸ਼ਣ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪਲਵੀ ਨੇ ਵਿਸਤਾਰ ਨਾਲ ਲਿਖ ਕੇ ਦੱਸਿਆ ਹੈ ਕਿ 1994 ਵਿਚ ਅਕਬਰ ਨੇ ਕਿਸ ਤਰਾਂ ਉਸ ਦਾ ਜਿਨਸੀ ਸ਼ੋਸ਼ਣ ਕੀਤਾ। ਜੈਪੁਰ ਵਿਖੇ ਇਕ ਅਸਾਈਨਮੈਂਟ ਦੇਖਣ ਦੇ ਬਹਾਨੇ ਉਨ੍ਹਾਂ ਨੇ ਕਮਰੇ ਵਿਚ ਬੁਲਾ ਕੇ ਮੇਰੇ ਨਾਲ ਕੁਕਰਮ ਕੀਤਾ। ਪਲਵੀ ਮੁਤਾਬਕ ਵੱਖ-ਵੱਖ ਮੌਕਿਆਂ ਤੇ ਅਕਬਰ ਨੇ ਉਸਦਾ ਸ਼ੋਸ਼ਣ ਕੀਤਾ।