
#MeToo ਖੁਲਾਸੇ ਦੇ ਤਹਿਤ ਔਰਤ ਪੱਤਰਕਾਰ ਦੁਆਰਾ ਯੋਨ ਸ਼ੋਸ਼ਣ ਦੇ ਦੋਸ਼ ਵਿਚ ਘਿਰੇ ਕੇਂਦਰੀ ਮੰਤਰੀ ਐਮਜੇ ਅਕਬਰ ਨੇ ਪੱਤਰਕਾਰ ਪ੍ਰਿਆ ਰਮਾਨੀ ਦੇ ਖ਼ਿਲਾਫ਼...
ਨਵੀਂ ਦਿੱਲੀ (ਭਾਸ਼ਾ) : #MeToo ਖੁਲਾਸੇ ਦੇ ਤਹਿਤ ਔਰਤ ਪੱਤਰਕਾਰ ਦੁਆਰਾ ਯੋਨ ਸ਼ੋਸ਼ਣ ਦੇ ਦੋਸ਼ ਵਿਚ ਘਿਰੇ ਕੇਂਦਰੀ ਮੰਤਰੀ ਐਮਜੇ ਅਕਬਰ ਨੇ ਪੱਤਰਕਾਰ ਪ੍ਰਿਆ ਰਮਾਨੀ ਦੇ ਖ਼ਿਲਾਫ਼ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਰਜ ਕਰਵਾਇਆ ਹੈ। ਐਮਜੇ ਅਕਬਰ ਨੇ ਦਿੱਲੀ ਦੇ ਪਟਿਆਲਾ ਹਾਊਸ ਕੋਰਟ ਵਿਚ ਭਾਰਤੀ ਦੰਡ ਸੰਹਿਤਾ ਦੀ ਧਾਰਾ 499 ਅਤੇ 500 ਦੇ ਤਹਿਤ ਅਪਰਾਧਿਕ ਮਾਣਹਾਨੀ ਦਾ ਕੇਸ ਦਰਜ ਕਰਵਾਇਆ ਹੈ। ਆਈਪੀਸੀ ਦੀਆਂ ਇਨ੍ਹਾਂ ਧਾਰਾਵਾਂ ਦੇ ਤਹਿਤ ਦੋਸ਼ੀ ਕਰਾਰ ਦਿਤੇ ਜਾਣ ‘ਤੇ ਦੋ ਸਾਲ ਦੀ ਸਜ਼ਾ ਸੁਣਾਈ ਜਾ ਸਕਦੀ ਹੈ।
Filled Complaint Against Journalistਕੇਂਦਰੀ ਮੰਤਰੀ ਨੇ ਲੌ ਫਰਮ ਕਰੰਜਾਵਾਲਾ ਐਂਡ ਕੰਪਨੀ ਦੇ ਜ਼ਰੀਏ ਪੱਤਰਕਾਰ ਪ੍ਰਿਆ ਰਮਾਨੀ ‘ਤੇ ਕੇਸ ਦਰਜ ਕਰਵਾਇਆ ਹੈ। ਦਿਲਚਸਪ ਇਹ ਵੀ ਹੈ ਕਿ ਖ਼ੁਦ ਵਕੀਲ ਕਰੰਜਾਵਾਲਾ ਦੇ ਖ਼ਿਲਾਫ਼ ਇਕ ਔਰਤ ਵਕੀਲ ਨੇ ਵੀ ਸੈਕਸ਼ੁਅਲ ਹਿਰਾਸਮੈਂਟ ਦੇ ਦੋਸ਼ ਲਗਾਏ ਹੋਏ ਹਨ। ਦੱਸ ਦੇਈਏ ਕਿ ਐਤਵਾਰ ਨੂੰ ਕੇਂਦਰੀ ਮੰਤਰੀ ਨੇ ਵਿਦੇਸ਼ ਦੌਰੇ ਤੋਂ ਵਾਪਸ ਅਉਣ ਤੋਂ ਬਾਅਦ ਅਪਣੇ ਖ਼ਿਲਾਫ਼ ਲੱਗੇ ਯੋਨ ਸ਼ੋਸ਼ਣ ਦੇ ਦੋਸ਼ਾਂ ਨੂੰ ਝੂਠੇ ਅਤੇ ਬੇਬੁਨਿਆਦ ਦੱਸਿਆ ਸੀ। ਐਮਜੇ ਅਕਬਰ ਨੇ ਐਤਵਾਰ ਨੂੰ ਹੀ ਕਿਹਾ ਸੀ ਕਿ ਉਹ ਅਜਿਹਾ ਦੋਸ਼ ਲਗਾਉਣ ਵਾਲੀ ਪੱਤਰਕਾਰ ਦੇ ਖ਼ਿਲਾਫ਼ ਕੋਰਟ ਜਾਣਗੇ।
MJ Akbarਅਕਬਰ ਨੇ ਪ੍ਰਿਆ ਰਮਾਨੀ ਦੇ ਖ਼ਿਲਾਫ਼ ਝੂਠੇ ਦੋਸ਼ ਲਗਾ ਕੇ ਬਦਨਾਮ ਕਰਨ ਦੀ ਸਾਜਿਸ਼ ਬਣਾਉਣ ਦਾ ਮੁਕੱਦਮਾ ਦਰਜ ਕੀਤਾ ਹੈ। ਅਪਣੀ ਮੰਗ ਵਿਚ ਐਮਜੇ ਅਕਬਰ ਨੇ ਕਿਹਾ ਹੈ ਕਿ 2016 ਵਿਚ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਮੰਤਰੀ ਬਣਾਇਆ ਸੀ। ਉਹ ਮੱਧ ਪ੍ਰਦੇਸ਼ ਤੋਂ ਰਾਜ ਸਭਾ ਸੰਸਦ ਹਨ। ਅਕਬਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਅਪਣੇ ਕਰਿਅਰ ਵਿਚ The making of India, Kashmir behind the valley ਵਰਗੀਆਂ ਕਈ ਮਹੱਤਵਪੂਰਨ ਕਿਤਾਬਾਂ ਲਿਖੀਆਂ ਹਨ। ਉਨ੍ਹਾਂ ਨੇ ਮੰਗ ਵਿਚ ਕਿਹਾ, ਇਸ ਮਾਮਲੇ ਵਿਚ ਦੋਸ਼ੀ ਪ੍ਰਿਆ ਰਮਾਨੀ ਪੇਸ਼ੇ ਤੋਂ ਪੱਤਰਕਾਰ ਹੈ।
MJ Akbarਉਨ੍ਹਾਂ ਦੇ ਲਗਾਏ ਦੋਸ਼ਾਂ ਕਾਰਨ ਮੇਰੇ ਸਮਾਜਿਕ ਮਾਣ ਨੂੰ ਭਾਰੀ ਧੱਕਾ ਲਗਿਆ ਹੈ। ਮੰਗ ਦੇ ਮੁਤਾਬਕ ਦੋਸ਼ੀ ਨੇ ਉਨ੍ਹਾਂ ਦੇ ਖ਼ਿਲਾਫ਼ ਅਖ਼ਬਾਰ. ਇਲੈਕਟਰੌਨਿਕ ਮੀਡੀਆ ਅਤੇ ਸੋਸ਼ਲ ਮੀਡੀਆ ਵਿਚ ਉਨ੍ਹਾਂ ਦੇ ਖ਼ਿਲਾਫ਼ ਲਿਖਿਆ ਜਿਸ ਦੇ ਨਾਲ ਉਨ੍ਹਾਂ ਨੂੰ ਭਾਰੀ ਧੱਕਾ ਲਗਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਔਰਤ ਪੱਤਰਕਾਰ ਨੇ ਇਸ ਤਰ੍ਹਾਂ ਦੇ ਦੋਸ਼ ਲਗਾ ਕੇ, ਟਵੀਟ ਕਰਕੇ ਅਤੇ ਆਰਟੀਕਲ ਪਬਲਿਸ਼ ਕਰਾ ਕੇ ਉਨ੍ਹਾਂ ਦੀ ਇੱਜ਼ਤ, ਮਾਣ ਨੂੰ ਨੁਕਸਾਨ ਪਹੁਚਾਇਆ ਹੈ। ਮੰਗ ਵਿਚ ਕਿਹਾ ਗਿਆ ਹੈ ਕਿ ਉਨ੍ਹਾਂ ‘ਤੇ ਲਗਾਏ ਗਏ ਦੋਸ਼ਾਂ ਤੋਂ ਨਾ ਕੇਵਲ ਉਨ੍ਹਾਂ ਦੀ ਬਦਨਾਮੀ ਹੋਈ ਹੈ ਸਗੋਂ ਸਾਲਾਂ ਦੀ ਮਿਹਨਤ ਤੋਂ ਬਾਅਦ ਸਥਾਪਿਤ ਸਮਾਜਿਕ ਅਤੇ ਰਾਜਨੀਤਕ ਇੱਜ਼ਤ, ਮਾਣ ਨੂੰ ਵੀ ਹਾਨੀ ਪਹੁੰਚੀ ਹੈ।