ਮੰਦਰ 'ਚ ਨੌਜਵਾਨਾਂ ਨੇ ਪੜ੍ਹੀ ਨਮਾਜ਼, ਪੁਲਿਸ ਨੇ ਚਾਰ ਲੋਕਾਂ ਖਿਲਾਫ ਮਾਮਲਾ ਕੀਤਾ ਦਰਜ
Published : Nov 2, 2020, 3:11 pm IST
Updated : Nov 2, 2020, 3:12 pm IST
SHARE ARTICLE
Mathura news
Mathura news

ਨੌਜਵਾਨਾਂ ਨੇ ਆਪਣੇ ਆਪ ਨੂੰ ਹਿੰਦੂ-ਮੁਸਲਿਮ ਸਭਿਆਚਾਰ ਵਿੱਚ ਵਿਸ਼ਵਾਸੀ ਦੱਸਿਆ।

ਮਥੁਰਾ: ਨੰਦਗਾਂਵ ਦੇ ਮਸ਼ਹੂਰ ਨੰਦਬਾਬਾ ਮੰਦਰ 'ਚ ਨਮਾਜ਼ ਪੜ੍ਹਨ ਦਾ ਮਾਮਲਾ ਵੇਖਣਾ ਨੂੰ ਮਿਲਿਆ ਹੈ। ਇਸ ਮਾਮਲੇ ਦੇ ਬਾਰੇ ਪਤਾ ਚੱਲਣ ਤੋਂ ਬਾਅਦ ਮੰਦਰ ਪ੍ਰਸ਼ਾਸਨ ਨੇ ਚਾਰ ਲੋਕਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਦੱਸ ਦੇਈਏ ਇਹ ਘਟਨਾ 29 ਅਕਤੂਬਰ ਦੀ ਦੱਸੀ ਜਾ ਰਹੀ ਹੈ। ਫੋਟੋ ਵਾਇਰਲ ਹੋਣ ਤੋਂ ਬਾਅਦ ਹੀ ਪੁਲਿਸ ਨੇ ਚਾਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ। 

masjid

ਹੁਣ ਮੰਦਰ ਨੂੰ ਵੀ ਗੰਗਾ ਜਲ ਨਾਲ ਧੋਤਾ ਗਿਆ। ਕੋਰੋਨਾ ਦੇ ਕਹਿਰ ਦੇ ਚਲਦੇ ਮੰਦਰ ਵਿੱਚ ਘੱਟ ਭੀੜ ਸੀ। ਦੱਸਿਆ ਜਾ ਰਿਹਾ ਹੈ ਕਿ ਚਾਰ ਨੌਜਵਾਨ ਮੰਦਰ ਪਹੁੰਚੇ। ਉਨ੍ਹਾਂ ਨੇ ਆਪਣਾ ਨਾਮ ਫੈਜ਼ਲ ਖ਼ਾਨ, ਮੁਹੰਮਦ ਚੰਦ, ਨੀਲੇਸ਼ ਗੁਪਤਾ ਤੇ ਅਲੋਕ ਦੱਸਿਆ। ਇਨ੍ਹਾਂ ਨੌਜਵਾਨਾਂ ਨੇ ਆਪਣੇ ਆਪ ਨੂੰ ਹਿੰਦੂ-ਮੁਸਲਿਮ ਸਭਿਆਚਾਰ ਵਿੱਚ ਵਿਸ਼ਵਾਸੀ ਦੱਸਿਆ। 

ਮੋਬਾਈਲ 'ਚ ਸਾਰੇ ਸੰਤਾਂ ਦੇ ਨਾਲ ਆਪਣੀ ਫੋਟੋ ਵੀ ਦਿਖਾਈ ਸੀ। ਉਨ੍ਹਾਂ ਮੰਦਰ ਦੇ ਸੇਵਾਦਾਰ ਕਾਨ੍ਹਾ ਗੋਸਵਾਮੀ ਦੇ ਦਰਸ਼ਨ ਕਰਨ ਦੀ ਇਜਾਜ਼ਤ ਮੰਗੀ। ਜਦੋਂ ਫੈਜ਼ਲ ਤੇ ਚੰਦ ਮੁਹੰਮਦ ਨਮਾਜ਼ ਪੜ੍ਹ ਰਹੇ ਸੀ, ਤਾਂ ਉਨ੍ਹਾਂ ਦੇ ਦੋਸਤ ਨੀਲੇਸ਼ ਗੁਪਤਾ ਤੇ ਅਲੋਕ ਨੇ ਫੋਟੋ ਖਿੱਚ ਲਈ ਜੋ ਬਾਅਦ ਵਿਚ ਵਾਇਰਲ ਹੋ ਗਿਆ। ਪੁਲਿਸ ਨੇ ਫੈਜ਼ਲ, ਚੰਦ, ਨੀਲੇਸ਼ ਅਤੇ ਅਲੋਕ ਖਿਲਾਫ ਧਾਰਾ 153 ਏ, 295 ਤੇ 505 ਦੇ ਤਹਿਤ ਕੇਸ ਦਰਜ ਕੀਤੇ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement