National News: ਐਸ. ਜੈਸ਼ੰਕਰ ਨੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ; ਸਮਕਾਲੀ ਚੁਣੌਤੀਆਂ 'ਤੇ ਕੀਤੀ ਚਰਚਾ 
Published : Nov 2, 2023, 12:13 pm IST
Updated : Nov 2, 2023, 12:40 pm IST
SHARE ARTICLE
File Photo
File Photo

S. Jaishankar ਨੇ ਭਾਰਤ-ਯੂਰਪੀ ਸੰਘ ਸਬੰਧਾਂ ਲਈ ਪੁਰਤਗਾਲ ਦੇ ਸਮਰਥਨ ਦੀ ਵੀ ਸ਼ਲਾਘਾ ਕੀਤੀ

S. Jaishankar: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਆਪਣੇ ਪੁਰਤਗਾਲੀ ਹਮਰੁਤਬਾ ਜੋਆਓ ਕ੍ਰਾਵਿਨਹੋ ਨਾਲ ਵੀ “ਲਾਭਕਾਰੀ ਗੱਲਬਾਤ” ਕੀਤੀ। ਵਿਦੇਸ਼ ਮੰਤਰੀ ਨੇ ਪੁਰਤਗਾਲ ਦੇਪ੍ਰਧਾਨ ਮੰਤਰੀ ਐਂਟੋਨੀਓ ਕੋਸਟਾ ਨਾਲ ਸਮਕਾਲੀ ਚੁਣੌਤੀਆਂ 'ਤੇ ਚਰਚਾ ਕੀਤੀ ਅਤੇ ਭਾਰਤ-ਪੁਰਤਗਾਲ ਸਬੰਧਾਂ ਦੇ ਹੋਰ ਵਿਕਾਸ ਲਈ ਉਨ੍ਹਾਂ ਦੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ। ਜੈਸ਼ੰਕਰ, ਜੋ ਦੋ ਪ੍ਰਮੁੱਖ ਯੂਰਪੀਅਨ ਦੇਸ਼ਾਂ ਨਾਲ ਭਾਰਤ ਦੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੁਰਤਗਾਲ ਅਤੇ ਇਟਲੀ ਦੇ ਆਪਣੇ ਚਾਰ ਦਿਨਾਂ ਦੇ ਦੌਰੇ ਦੇ ਪਹਿਲੇ ਪੜਾਅ 'ਤੇ ਲਿਸਬਨ ਪਹੁੰਚੇ ਸਨ, ਨੇ ਭਾਰਤ-ਯੂਰਪੀ ਸੰਘ ਸਬੰਧਾਂ ਲਈ ਪੁਰਤਗਾਲ ਦੇ ਸਮਰਥਨ ਦੀ ਵੀ ਸ਼ਲਾਘਾ ਕੀਤੀ।

ਜੈਸ਼ੰਕਰ ਨੇ ਐਕਸ 'ਤੇ ਕਿਹਾ, "ਪ੍ਰਧਾਨ ਮੰਤਰੀ ਐਨਤੋਨੀਓ ਕੋਸਤਾਪਮ ਨੂੰ ਮਿਲ ਕੇ ਖੁਸ਼ੀ ਹੋਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਿੱਘੀਆਂ ਸ਼ੁਭਕਾਮਨਾਵਾਂ ਦਿੱਤੀਆਂ। ਸਮਕਾਲੀ ਚੁਣੌਤੀਆਂ 'ਤੇ ਚਰਚਾ ਕੀਤੀ ਅਤੇ ਸਾਡੇ ਸਬੰਧਾਂ ਦੇ ਹੋਰ ਵਿਕਾਸ ਲਈ ਉਨ੍ਹਾਂ ਦੇ ਮਾਰਗਦਰਸ਼ਨ ਦੀ ਸ਼ਲਾਘਾ ਕੀਤੀ"। ਇਸ ਤੋਂ ਪਹਿਲਾਂ, ਵਿਦੇਸ਼ ਮੰਤਰੀ ਨੇ ਇੱਥੇ ਆਪਣੇ ਪੁਰਤਗਾਲੀ ਹਮਰੁਤਬਾ ਜੋਆਓ ਕ੍ਰਾਵਿਨਹੋ ਨਾਲ "ਲਾਭਕਾਰੀ ਗੱਲਬਾਤ" ਕੀਤੀ ਜਿਸ ਦੌਰਾਨ ਉਨ੍ਹਾਂ ਨੇ ਦੁਵੱਲੇ ਆਰਥਿਕ ਸਹਿਯੋਗ ਵਿੱਚ ਪ੍ਰਗਤੀ ਬਾਰੇ ਚਰਚਾ ਕੀਤੀ ਅਤੇ ਪੱਛਮੀ ਏਸ਼ੀਆ, ਯੂਕਰੇਨ, ਮੱਧ ਏਸ਼ੀਆ ਅਤੇ ਹਿੰਦ-ਪ੍ਰਸ਼ਾਂਤ ਬਾਰੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕੀਤਾ।

ਉਨ੍ਹਾਂ ਨੇ ਪੁਰਤਗਾਲੀ ਗਣਰਾਜ ਦੀ ਅਸੈਂਬਲੀ ਦੇ ਪ੍ਰਧਾਨ ਆਗਸਟੋ ਸੈਂਟੋਸ ਸਿਲਵਾ ਨਾਲ ਵੀ ਮੁਲਾਕਾਤ ਕੀਤੀ ਅਤੇ ਅਸਥਿਰ ਸੰਸਾਰ ਵਿਚ ਦੋ ਲੋਕਤੰਤਰਾਂ ਦੇ ਨਜ਼ਦੀਕੀ ਸਹਿਯੋਗ ਦੀ ਮਹੱਤਤਾ ਬਾਰੇ ਚਰਚਾ ਕੀਤੀ। ਜੈਸ਼ੰਕਰ ਨੇ ਕਿਹਾ, "ਅੱਜ ਸਵੇਰੇ ਲਿਸਬਨ ਵਿੱਚ ਪੁਰਤਗਾਲੀ ਗਣਰਾਜ ਦੀ ਅਸੈਂਬਲੀ ਦੇ ਪ੍ਰਧਾਨ ਅਗ਼ੁਸਟੋ ਸੰਤੋਸ ਸੀਲਵਿਆ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਸਾਡੇ ਦੁਵੱਲੇ ਸਬੰਧਾਂ ਲਈ ਉਨ੍ਹਾਂ ਦੇ ਮਜ਼ਬੂਤ ਸਮਰਥਨ ਦੀ ਹਮੇਸ਼ਾ ਕਦਰ ਕੀਤੀ ਹੈ। ਇੱਕ ਅਸਥਿਰ ਸੰਸਾਰ ਵਿੱਚ ਸਾਡੇ ਦੋ ਲੋਕਤੰਤਰਾਂ ਦੇ ਨਜ਼ਦੀਕੀ ਸਹਿਯੋਗ ਦੇ ਮਹੱਤਵ ਬਾਰੇ ਚਰਚਾ ਕੀਤੀ,"।

ਜੈਸ਼ੰਕਰ ਨੇ ਕੁਝ ਪਰਵਾਸੀ ਪ੍ਰੋਗਰਾਮਾ ਵਿਚ ਸ਼ਿਰਕਤ ਕੀਤੀ ਅਤੇ ਲਿਸਬਨ ਵਿਚ ਰਾਧਾ ਕ੍ਰਿਸ਼ਨ ਮੰਦਰ ਦੇ ਸਾਹਮਣੇ ਮਹਾਤਮਾ ਗਾਂਧੀ ਅਤੇ ਉਨ੍ਹਾਂ ਦੀ ਪਤਨੀ ਕਸਤੂਰਬਾ ਦੇ ਸਮਾਰਕ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਪੁਰਤਗਾਲ ਤੋਂ ਜੈਸ਼ੰਕਰ ਇਟਲੀ ਦੀ ਯਾਤਰਾ ਕਰਨਗੇ ਜਿੱਥੇ ਉਹ ਆਪਣੇ ਹਮਰੁਤਬਾ ਐਂਟੋਨੀਓ ਤਾਜਾਨੀ, ਰੱਖਿਆ ਮੰਤਰੀ ਅਤੇ ‘ਇਟਲੀ’ ਦੇ ਮੰਤਰੀ ਨਾਲ ਮੁਲਾਕਾਤ ਕਰਨਗੇ। ਮਾਰਚ ਵਿਚ ਇਟਲੀ ਦੇ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਦੀ ਨਵੀਂ ਦਿੱਲੀ ਯਾਤਰਾ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ‘ਰਣਨੀਤਕ ਭਾਈਵਾਲੀ’ ਤੱਕ ਉੱਚਾ ਕੀਤਾ ਗਿਆ ਸੀ।

SHARE ARTICLE

ਏਜੰਸੀ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement