
ਆਯੂਸ਼ਮਾਨ ਭਾਰਤ -ਚਿਰਾਯੂ ਯੋਜਨਾ ਵਿਚ 14 ਲੱਖ ਨਵੇਂ ਪਰਿਵਾਰ ਜੁੜੇ
ਚੰਡੀਗੜ੍ਹ, 2 ਨਵੰਬਰ - ਹਰਿਆਣਾ ਸਰਕਾਰ ਵੱਲੋਂ ਅੰਤੋਂਦੇਯ ਉਥਾਨ ਦੇ ਲਈ ਚਲਾਈ ਜਾ ਰਹੀ ਅਨੇਕ ਭਲਾਈਕਾਰੀ ਯੋਜਨਾਵਾਂ ਵਿਚ ਅੱਜ ਇਕ ਹੋਰ ਨਵਾਂ ਅਧਿਆਏ ਜੁੜ ਗਿਆ, ਜਦੋਂ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਮਨੋਹਰ ਲਾਲ ਦੀ ਮੌਜੂਦਗੀ ਵਿਚ ਅੰਤੋਂਦੇਯ ਉਥਾਨ ਲਈ ਹਰਿਆਣਾ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਵੀਂ ਯੋਜਨਾਵਾਂ ਦੀ ਸ਼ੁਰੂਆਤ ਕੀਤੀ। ਹਰਿਆਣਾ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਮੌਕੇ ਵਿਚ ਜਿਲ੍ਹਾ ਕਰਨਾਲ ਵਿਚ ਅੱਜ ਪ੍ਰਬੰਧਿਤ ਅੰਤੋਂਦੇਯ ਮਹਾਸਮੇਲਨ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਨੇ 5 ਨਵੀਂ ਭਲਾਈਕਾਰੀ ਯੋਜਨਾਵਾਂ ਦੀ ਸ਼ੁਰੂਆਤ ਕੀਤੀ।
ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਵਿਚ 14 ਲੱਖ ਨਵੇਂ ਪਰਿਵਾਰ ਜੁੜੇ
ਹਰਿਆਣਾ ਵਿਚ ਡਬਲ ਇੰਜਨ ਦੀ ਸਰਕਾਰ ਵੱਲੋਂ ਨਾਗਰਿਕਾਂ ਨੂੰ ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿਚ ਅਣਥੱਕ ਯਤਨ ਕਰ ਰਹੀ ਹੈ। ਕੇਂਦਰ ਸਰਕਾਰ ਦੀ ਆਯੂਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਅਰੋਗਯ ਯੋਜਨਾ ਵਿਚ ਹਰਿਆਣਾ ਦੇ 15 ਲੱਖ ਪਰਿਵਾਰਾਂ ਨੂੰ 5 ਲੱਖ ਰੁਪਏ ਦਾ ਸਾਲਾਨਾ ਇਲਾਜ ਮੁਫਤ ਮਿਲਦਾ ਹੈ। ਨਾਲ ਹੀ ਹਰਿਆਣਾ ਸਰਕਾਰ ਦੀ ਚਿਰਾਯੂ ਯੋਜਨਾ ਨਾਲ ਹੁਣ ਤਕ ਲਗਭਗ 11 ਲੱਖ ਪਰਿਵਾਰਾਂ ਨੂੰ ਇਹ ਲਾਭ ਮਿਲ ਰਿਹਾ ਹੈ।
ਅੱਜ ਕੇਂਦਰੀ ਗ੍ਰਹਿ ਮੰਤਰੀ ਨੇ ਇਸ ਯੋਜਨਾ ਵਿਚ ਰਾਜ ਦੇ 14 ਲੱਖ ਨਵੇਂ ਪਰਿਵਾਰਾਂ ਨੂੰ ਇਸ ਯੋਜਨਾ ਵਿਚ ਜੋੜਿਆ ਹੈ। ਹੁਣ ਕੇਂਦਰ ਅਤੇ ਰਾਜ ਸਰਕਾਰ ਦੀ ਯੋਜਨਾ ਨੂੰ ਮਿਲਾ ਕੇ ਹਰਿਆਣਾ ਦੇ ਲਗਭਗ 40 ਲੱਖ ਅੰਤੋਂਦੇਯ ਪਰਿਵਾਰ ਆਯੂਸ਼ਮਾਨ ਭਾਰਤ-ਚਿਰਾਯੂ ਯੋਜਨਾ ਦਾ ਲਾਭ ਚੁੱਕ ਸਕਣਗੇ। ਇਸ ਤੋਂ ਇਲਾਵਾ, 1.80 ਲੱਖ ਤੋਂ 3 ਲੱਖ ਰੁਪਏ ਸਾਲਾਨਾ ਆਮਦਨ ਵਾਲੇ ਲਗਭਗ 38 ਹਜਾਰ ਪਰਿਵਾਰਾਂ ਨੂੰ ਵੀ ਇਸ ਯੋਜਨਾ ਵਿਚ ਸ਼ਾਮਿਲ ਕੀਤਾ ਗਿਆ ਹੈ।
ਹਰਿਆਣਾ ਆਮਦਨ ਵਾਧਾ ਬੋਰਡ
ਅਮਿਤ ਸ਼ਾਹ ਨੇ ਹਰਿਆਣਾ ਵਿਚ ਅੰਤੋਂਦੇਯ ਪਰਿਵਾਰਾਂ ਦੀ ਆਮਦਨ ਵਧਾਉਣ ਲਈ ਹਰਿਆਣਾ ਆਮਦਨ ਵਾਧਾ ਬੋਰਡ ਦੀ ਸ਼ੁਰੂਆਤ ਕੀਤੀ। ਇਹ ਬੋਰਡ ਅੰਤੋਂਦੇਯ ਪਰਿਵਾਰ ਦੇ ਲਈ ਹੁਣ ਤਕ ਸੂਬਾ ਸਰਕਾਰ ਵੱਲੋਂ ਚਲਾਈ ਜਾ ਰਹੀ ਯੋਜਨਾਵਾਂ ਦੀ ਨਿਗਰਾਨੀ ਤੇ ਸਮੀਖਿਆ ਕਰਣਗੇ। ਇੰਨ੍ਹਾਂ ਹੀ ਨਹੀਂ ਇਹ ਬੋਰਡ ਆਮਦਨ ਜਲਦੀ ਤੋਂ ਵਧਾਉਣ ਲਈ ਨਵੀਂ ਯੋਜਨਾਵਾਂ ਵੀ ਬਣਾਏਗਾ ਅਤੇ ਉਨ੍ਹਾਂ ਨੂੰ ਲਾਗੂ ਕਰਨ ਵੀ ਯਕੀਨੀ ਕਰੇਗਾ।
ਹਰਿਆਣਾ ਅੰਤੋਂਦੇਯ ਪਰਿਵਾਰ ਟ੍ਰਾਂਸਪੋਰਟ ਯੋਜਨਾ (ਹੈਪੀ)
ਕੇਂਦਰੀ ਗ੍ਰਹਿ ਮੰਤਰੀ ਨੇ ਹਰਿਆਣਾ ਅੰਤੋਂਦੇਯ ਪਰਿਵਾਰ ਟ੍ਰਾਂਸਪੋਰਟ ਯੋਜਨਾ (ਹੈਪੀ) ਦੀ ਸ਼ੁਰੂਆਤ ਕੀਤੀ। ਇਸ ਯੋਜਨਾ ਤਹਿਤ ਸਲਾਨਾ 1 ਲੱਖ ਰੁਪਏ ਤੋਂ ਘੱਟ ਆਮਦਨ ਵਾਲੇ ਅੰਤੋਂਦੇਯ ਪਰਿਵਾਰਾਂ, ਜਿਨ੍ਹਾਂ ਦੇ 3 ਤੋਂ ਵੱਧ ਮੈਂਬਰ ਹਨ, ਦੇ ਹਰ ਮੈਂਬਰ ਨੂੰ ਹਰਿਆਣਾ ਰੋਡਵੇਜ ਦੀ ਬੱਸਾਂ ਵਿਚ ਪ੍ਰਤੀਸਾਲ 1000 ਕਿਲੋਮੀਟਰ ਤਕ ਫਰੀ ਯਾਤਰਾ ਕਰਨ ਦੀ ਸਹੂਲਤ ਮਿਲੇਗੀ।
ਮੁੱਖ ਮੰਤਰੀ ਅੰਤੋਂਦੇਯ ਗੁੱਧ ਉਤਪਾਦਨ ਸਹਿਕਾਰਤਾ ਪ੍ਰੋਤਸਾਹਨ ਯੋਜਨਾ
ਕੇਂਦਰੀ ਸਹਿਕਾਰਤਾ ਮੰਤਰੀ ਨੇ ਮੁੱਖ ਮੰਤਰੀ ਅੰਤੋਂਦੇਯ ਦੁੱਧ ਉਤਪਾਦਨ ਸਹਿਕਾਰਤਾ ਪ੍ਰੋਤਸਾਹਨ ਯੋਜਨਾ ਦੀ ਵੀ ਸ਼ੁਰੂਆਤ ਕੀਤੀ। ਇਸ ਯੋਜਨਾ ਵਿਚ ਉਨ੍ਹਾਂ ਅੰਤੋਂਦੇਯ ਪਰਿਵਾਰਾਂ ਨੂੰ ਪ੍ਰੋਤਸਾਹਨ ਦਿੱਤਾ ਜਾਵੇਗਾ, ਜੋ ਕਰਜਾ ਲੈ ਕੇ ਮਿਨੀ ਡੇਅਰੀ ਖੋਲਣਾ ਚਾਹੁੰਦੇ ਹਨ। ਅਜਿਹੇ ਪਰਿਵਾਰ ਜਦੋਂ ਮਿਲਕ ਯੂਨੀਅਨ ਵਿਚ ਦੁੱਧ ਵੇਚਣਗੇ ਤਾਂ ਉਨ੍ਹਾਂ ਨੂੰ ਇਕ ਸਾਲ ਤਕ ਦੁੱਧ 'ਤੇ ਸਹਿਕਾਰਤਾ ਯੂਨੀਅਨ ਦੇ ਮੁੱਲ ਪ੍ਰਤੀ ਲੀਟਰ 10 ਰੁਪਏ ਵੱਧ ਦਿੱਤੇ ਜਾਣਗੇ।
ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀ ਵੀ ਸ਼ੁਰੂਆਤ ਕੀਤੀ। ਇਸ ਯੋਜਨਾ ਵਿਚ 1.80 ਲੱਖ ਰੁਪਏ ਤੋਂ ਘੱਟ ਸਾਲਾਨਾ ਆਮਦਨ ਵਾਲੇ ਪਰਿਵਾਰਾਂ ਦੇ 60 ਸਾਲ ਤੋਂ ਵੱਧ ਆਮਦਨ ਦੇ ਮੈਂਬਰਾਂ ਨੂੰ ਅਯੋਧਿਆ , ਵਾਰਾਣਸੀ ਆਦਿ ਤੀਰਥਾਂ ਦੇ ਦਰਸ਼ਨ ਕਰਵਾਏ ਜਾਣਗੇ। ਆਉਣ ਜਾਣ ਦਾ ਸਾਰਾ ਖਰਚ ਰਾਜ ਸਰਕਾਰ ਭੁਗਤਾਨ ਕਰੇਗੀ।