
ਪਾਕਿਸਤਾਨੀ ਅਤਿਵਾਦੀ ਸੰਗਠਨ ਕਸ਼ਮੀਰ ਘਾਟੀ ਵਿਚ ਨੌਜਵਾਨਾਂ ਨੂੰ ਅਤਿਵਾਦ ਵੱਲ ਖਿੱਚਣ ਲਈ ਹੁਣ ਹਨੀ ਟਰੈਪ ਦਾ ਸਹਾਰਾ ਲੈ ਰਹੇ ਹਨ। ਅਤਿਵਾਦੀ ਸੰਗਠਨ...
ਸ਼੍ਰੀਨਗਰ : (ਪੀਟੀਆਈ) ਪਾਕਿਸਤਾਨੀ ਅਤਿਵਾਦੀ ਸੰਗਠਨ ਕਸ਼ਮੀਰ ਘਾਟੀ ਵਿਚ ਨੌਜਵਾਨਾਂ ਨੂੰ ਅਤਿਵਾਦ ਵੱਲ ਖਿੱਚਣ ਲਈ ਹੁਣ ਹਨੀ ਟਰੈਪ ਦਾ ਸਹਾਰਾ ਲੈ ਰਹੇ ਹਨ। ਅਤਿਵਾਦੀ ਸੰਗਠਨ ਖੂਬਸੂਰਤ ਔਰਤਾਂ ਦੇ ਜ਼ਰੀਏ ਨੌਜਵਾਨਾਂ ਨੂੰ ਲੁਭਾਅ ਰਹੇ ਹਨ ਅਤੇ ਜਾਲ ਵਿਚ ਫਸਣ ਵਾਲੇ ਨੌਜਵਾਨਾਂ ਦੀ ਵਰਤੋਂ ਹਥਿਆਰਾਂ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਉਣ ਜਾਂ ਦਾਖਲ ਕਰਨ ਵਾਲੇ ਅਤਿਵਾਦੀਆਂ ਲਈ ਗਾਈਡ ਦੇ ਤੌਰ 'ਤੇ ਕਰ ਰਹੇ ਹਨ। ਸੀਨੀਅਰ ਅਧਿਕਾਰੀਆਂ ਨੇ ਇਹ ਖੁਲਾਸਾ ਕੀਤਾ ਹੈ।
Terrorism
ਅਧਿਕਾਰੀਆਂ ਨੇ ਦੱਸਿਆ ਕਿ ਖੁਫੀਆ ਸੂਚਨਾਵਾਂ ਦੇ ਆਧਾਰ 'ਤੇ ਲਗਭੱਗ 2 ਹਫਤੇ ਪਹਿਲਾਂ 17 ਨਵੰਬਰ ਨੂੰ ਸਈਦ ਸ਼ਾਜਆਿ ਨਾਮ ਦੀ ਇਕ ਮਹਿਲਾ ਨੂੰ ਬਾਂਦੀਪੋਰਾ ਤੋਂ ਗ੍ਰਿਫਤਾਰ ਕੀਤਾ ਗਿਆ। ਕੁੜੀ ਦੀ ਉਮਰ 30 - 32 ਸਾਲ ਹੈ। ਫੇਸਬੁਕ, ਇੰਸਟਾਗ੍ਰਾਮ ਵਰਗੀ ਸੋਸ਼ਲ ਨੈਟਵਰਕਿੰਗ ਸਾਈਟਾਂ ਉਤੇ ਮਹਿਲਾ ਦੇ ਕਈ ਅਕਾਉਂਟਸ ਸਨ, ਜਿਸ ਨੂੰ ਘਾਟੀ ਦੇ ਤਮਾਮ ਜਵਾਨ ਫਾਲੋ ਕਰਦੇ ਸਨ। ਕੇਂਦਰੀ ਸੁਰੱਖਿਆ ਏਜੰਸੀਆਂ ਦੇ ਅਧਿਕਾਰੀ ਪਿਛਲੇ ਕਈ ਮਹੀਨਿਆਂ ਤੋਂ ਸ਼ਾਜਿਆ ਵਲੋਂ ਇਸਤੇਮਾਲ ਕੀਤੇ ਗਏ ਇੰਟਰਨੈਟ ਪ੍ਰੋਟੋਕੋਲ (ਆਈਪੀ) ਐਡਰੈਸ ਉਤੇ ਨਜ਼ਰ ਬਣਾਏ ਹੋਏ ਸਨ।
Honeytrap
ਅਧਿਕਾਰੀਆਂ ਨੇ ਦੱਸਿਆ ਕਿ ਉਹ ਨੌਜਵਾਨਾਂ ਨਾਲ ਚੈਟ ਕਰਦੀ ਸੀ ਅਤੇ ਉਨ੍ਹਾਂ ਨੂੰ ਮੁਲਾਕਾਤ ਦਾ ਵਾਅਦਾ ਕਰ ਲੁਭਾਉਂਦੀ ਸੀ। ਉਹ ਨੌਜਵਾਨਾਂ ਤੋਂ ਵਾਅਦਾ ਕਰਦੀ ਸੀ ਕਿ ਜੋ ਵੀ ਉਸ ਦੇ ਕੰਸਾਇਨਮੈਂਟ ਨੂੰ ਇਕ ਥਾਂ ਤੋਂ ਦੂਜੀ ਥਾਂ ਪਹੁੰਚਾਵੇਗਾ, ਉਸ ਨਾਲ ਉਹ ਮੁਲਾਕਾਤ ਕਰੇਗੀ। ਸ਼ਾਜਿਆ ਪੁਲਿਸ ਵਿਭਾਗ ਦੇ ਕੁੱਝ ਅਧਿਕਾਰੀਆਂ ਦੇ ਵੀ ਸੰਪਰਕ ਵਿਚ ਸੀ ਪਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਆਮ ਜਿਹਾ ਡਬਲ - ਕਰਾਸ ਦਾ ਮਾਮਲਾ ਹੈ ਕਿਉਂਕਿ ਉਹ ਸਰਹੱਦ ਪਾਰ ਦੇ ਅਪਣੇ ਹੈਂਡਲਰਸ ਤੋਂ ਜਵਾਨਾਂ ਦੇ ਮੂਵਮੈਂਟ ਵਰਗੀਆਂ ਜਾਣਕਾਰੀਆਂ ਦਿੰਦੀ ਸੀ, ਜੋ ਬਹੁਤ ਜ਼ਿਆਦਾ ਸੰਵੇਦਨਸ਼ੀਲ ਸੂਚਨਾ ਨਹੀਂ ਹੈ।
Honeytrap
ਪੁੱਛਗਿਛ ਦੌਰਾਨ ਉਸਨੇ ਜਾਂਚਕਰਤਾਵਾਂ ਨੂੰ ਦੱਸਿਆ ਕਿ ਘਾਟੀ ਵਿਚ ਕਈ ਹੋਰ ਔਰਤਾਂ ਵੀ ਪਾਕਿਸਤਾਨੀ ਅਤਿਵਾਦੀ ਸੰਗਠਨਾਂ ਲਈ ਕੰਮ ਕਰ ਰਹੀ ਹਨ। ਉਨ੍ਹਾਂ ਨੂੰ ਨੌਜਵਾਨਾਂ ਨੂੰ ਅਤਿਵਾਦ ਵੱਲ ਖਿੱਚਣ ਲਈ ਲਾਲਚ ਦੇਣ ਦਾ ਕੰਮ ਦਿਤਾ ਗਿਆ ਹੈ। ਸ਼ਾਜਿਆ ਦੀ ਗ੍ਰਿਫਤਾਰੀ ਤੋਂ ਇਕ ਹਫਤੇ ਪਹਿਲਾਂ ਜੰਮੂ ਅਤੇ ਕਸ਼ਮੀਰ ਪੁਲਿਸ ਨੇ ਆਸਿਆ ਜਾਨ (28) ਨੂੰ ਬਾਂਦੀਪੋਰਾ ਸ਼ਹਿਰ ਦੇ ਬਾਹਰੀ ਇਲਾਕੇ ਲਵਾਇਪੋਰਾ ਤੋਂ 20 ਗਰੇਨੇਡ ਸਮੇਤ ਗ੍ਰਿਫਤਾਰ ਕੀਤਾ ਸੀ।
International Terrorists
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਤਿਵਾਦੀ ਸ਼ਹਿਰ ਵਿਚ ਹਥਿਆਰਾਂ ਅਤੇ ਗੋਲਾ - ਬਾਰੂਦ ਦੀ ਤਸਕਰੀ ਕਰਨ ਦੀ ਕੋਸ਼ਿਸ਼ ਵਿਚ ਹਨ। ਪੁਲਿਸ ਨੇ ਆਸਿਆ ਦੇ ਕਬਜ਼ੇ ਤੋਂ ਗ੍ਰੇਨੇਡ ਤੋਂ ਇਲਾਵਾ ਵੱਡੀ ਮਾਤਰਾ ਵਿਚ ਬਾਰੂਦ ਵੀ ਜ਼ਬਤ ਕੀਤਾ।