
ਮੁਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਦਿਆਂ ਹੀ ਸੁਨੀਲ ਅਰੋੜਾ ਨੂੰ ਈਵੀਐਮ ਅਤੇ ਚੋਣਾਂ ਵਿਚ ਖਾਮੀਆਂ ਸਬੰਧੀ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪਵੇਗਾ।
ਨਵੀਂ ਦਿੱਲੀ, ( ਭਾਸ਼ਾ) : ਦੇਸ਼ ਦੇ 23ਵੇਂ ਮੁਖ ਚੋਣ ਕਮਿਸ਼ਨਰ ਦੇ ਤੌਰ 'ਤੇ ਸੁਨੀਲ ਅਰੋੜਾ ਨੇ ਅਪਣਾ ਅਹੁਦ ਸੰਭਾਲ ਲਿਆ ਹੈ । ਉਨ੍ਹਾਂ ਨੇ ਮੌਜੂਦਾ ਮੁਖ ਚੋਣ ਕਮਿਸ਼ਨਰ ਓਮ ਪ੍ਰਕਾਸ਼ ਰਾਵਤ ਦੀ ਥਾਂ ਲਈ ਹੈ। ਮੁਖ ਚੋਣ ਕਮਿਸ਼ਨਰ ਦੇ ਤੌਰ 'ਤੇ ਸੁਨੀਲ ਅਰੋੜਾ ਦਾ ਕਾਰਜਕਾਲ ਢਾਈ ਸਾਲ ਦਾ ਹੋਵੇਗਾ। ਮੁਖ ਚੋਣ ਕਮਿਸ਼ਨਰ ਦਾ ਅਹੁਦਾ ਸੰਭਾਲਦਿਆਂ ਹੀ ਸੁਨੀਲ ਅਰੋੜਾ ਨੂੰ ਈਵੀਐਮ ਅਤੇ ਚੋਣਾਂ ਵਿਚ ਖਾਮੀਆਂ ਸਬੰਧੀ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪਵੇਗਾ। ਹੁਣ ਤੱਕ ਈਵੀਐਮ ਸ਼ਿਕਾਇਤਾਂ ਨੂੰ ਲੈ ਕੇ ਚੋਣ ਆਯੋਗ ਵੱਲੋਂ ਇਕ ਹੀ ਜਵਾਬ ਆਉਂਦਾ ਹੈ ਕਿ ਈਵੀਐਮ ਨਾਲ ਕਿਸੇ ਤਰ੍ਹਾਂ ਦੀ ਕੋਈ ਛੇੜਛਾੜ ਨਹੀਂ ਕੀਤੀ ਜਾ ਸਕਦੀ
Election Commission of India
ਅਤੇ ਇਸ ਨੂੰ ਸਾਬਤ ਕਰਨ ਲਈ ਆਯੋਗ ਹੈਕਾਥਨ ਦਾ ਆਯੋਜਨ ਵੀ ਕਰਾ ਚੁੱਕਾ ਹੈ। ਸੁਨੀਲ ਅਰੋੜਾ ਭਾਰਤੀ ਪ੍ਰਸ਼ਾਸਨਿਕ ਸੇਵਾ ( ਆਈਏਐਸ) ਦੇ 1980 ਬੈਚ ਦੇ ਰਾਜਸਥਾਨ ਕੈਡਰ ਦੇ ਸੇਵਾਮੁਕਤ ਅਧਿਕਾਰੀ ਹਨ। ਬਤੌਰ ਚੋਣ ਕਮਿਸ਼ਨਰ ਅਰੋੜਾ ਦੀ ਨਿਯੁਕਤੀ 31 ਅਗਸਤ 2017 ਨੂੰ ਹੋਈ ਸੀ। ਰਾਜਸਥਾਨ ਵਿਚ ਪ੍ਰਬੰਧਕੀ ਸੇਵਾਵਾਂ ਦੌਰਾਨ ਵੱਖ-ਵੱਖ ਜਿਲ੍ਹਿਆਂ ਵਿਚ ਤੈਨਾਤੀ ਤੋਂ ਇਲਾਵਾ 62 ਸਾਲਾ ਅਰੋੜਾ ਨੇ ਕੇਂਦਰ ਸਰਕਾਰ ਵਿਚ ਸੂਚਨਾ ਅਤੇ ਪ੍ਰਸਾਰਣ ਸਕੱਤਰ ਅਤੇ ਸਕਿਲ ਡਿਵੈਲਪਮੈਂਟ ਅਤੇ ਏਨਟਰਪ੍ਰੈਨਯੋਗਸ਼ਿਪ ਮੰਤਰਾਲੇ ਵਿਚ ਵੀ ਸਕੱਤਰ ਦੇ ਤੌਰ 'ਤੇ ਕੰਮ ਕੀਤਾ।
Lok Sabha 2019 Elections
ਇਸ ਤੋਂ ਇਲਾਵਾ ਉਹ ਵਿੱਤੀ ਅਤੇ ਕਪੜਾ ਮੰਤਰਾਲਾ ਅਤੇ ਯੋਜਨਾ ਆਯੋਗ ਵਿਚ ਵੱਖ-ਵੱਖ ਅਹੁਦਿਆਂ 'ਤੇ ਅਪਣੀਆਂ ਸੇਵਾਵਾ ਦੇ ਚੁੱਕੇ ਹਨ। ਉਹ 1993 ਤੋਂ 1998 ਤੱਕ ਰਾਜਸਥਾਨ ਦੇ ਮੁਖ ਮੰਤਰੀ ਦੇ ਸਕੱਤਰ ਅਤੇ 2005 ਤੋਂ 2008 ਤੱਕ ਮੁਖ ਮੰਤਰੀ ਦੇ ਪ੍ਰਧਾਨ ਸਕੱਤਰ ਵੀ ਰਹੇ ਹਨ। ਸੁਨੀਲ ਅਰੋੜਾ ਦੇ ਮੋਢਿਆਂ ਤੇ 2019 ਵਿਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਦੀ ਜਿੰਮ੍ਹੇਵਾਰੀ ਹੋਵੇਗੀ।
ਇਸ ਤੋਂ ਇਲਾਵਾ ਅਗਲੇ ਸਾਲ ਹੋਣ ਵਾਲੇ ਕਈ ਰਾਜਾਂ ਦੀਆਂ ਵਿਧਾਨਸਭਾਵਾਂ ਚੋਣਾਂ ਦੀ ਵੀ ਦੇਖਭਾਲ ਅਰੋੜਾ ਅਧੀਨ ਹੀ ਹੋਵੇਗੀ। ਦੱਸ ਦਈਏ ਕਿ ਅਗਲੇ ਸਾਲ ਓਡੀਸ਼ਾ, ਮਹਾਰਾਸ਼ਟਰਾ, ਹਰਿਆਣਾ, ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਸਿਕੱਮ ਵਿਖੇ ਵਿਧਾਨ ਸਭਾ ਚੋਣਾਂ ਹੋਣੀਆਂ ਹਨ।