
ਆਟੋ ਮੋਬਾਇਲ ਕੰਪਨੀ ਵਿਚ ਗਾਰਡ ਦੀ ਨੌਕਰੀ ਕਰਦਾ ਹੈ ਮੁਲਜ਼ਮ
ਨਵੀਂ ਦਿੱਲੀ : ਦਸਵੀਂ ਫੇਲ੍ਹ ਇਕ ਵਿਅਕਤੀ ਖੁਦ ਨੂੰ ਆਈਪੀਐਸ ਦੱਸ ਨੌਕਰੀ ਦਵਾਉਣਾ ਦਾ ਝਾਂਸਾ ਦੇ ਕੇ ਔਰਤਾਂ ਨਾਲ ਦੋਸਤੀ ਕਰਦਾ ਸੀ। ਬਾਅਦ ਵਿਚ ਮੁਲਜ਼ਮ ਮਹਿਲਾਵਾਂ ਨੂੰ ਅਸ਼ਲੀਲ ਫੋਟੋਆਂ ਅਤੇ ਵੀਡੀਓ ਭੇਜਦਾ ਸੀ। ਮੁਬਾਰਕਪੁਰ ਥਾਣਾ ਪੁਲਿਸ ਨੇ ਇਕ ਮਹਿਲਾ ਦੀ ਸ਼ਿਕਾਇਤ ‘ਤੇ ਮੁਲਜ਼ਮ ਗੌਰੀ ਸ਼ੰਕਰ ਨੂੰ ਗੁਰੂਗ੍ਰਾਮ ਤੋਂ ਗਿਰਫ਼ਤਾਰ ਕਰ ਲਿਆ ਹੈ।
file photo
ਪੁਲਿਸ ਨੇ ਆਰੋਪੀ ਦੇ ਕੋਲੋਂ ਦੋ ਮੋਬਾਇਲ. ਚਾਰ ਸਿੱਮ ਕਾਰਡ ਅਤੇ ਫਰਜ਼ੀ ਆਈਡੀ ਵੀ ਬਰਾਮਦ ਕੀਤੀ ਹੈ। ਪੁਲਿਸ ਡਿਪਟੀ ਕਮਿਸ਼ਨਰ ਅਤੁਲ ਕੁਮਾਰ ਠਾਕੁਰ ਨੇ ਦੱਸਿਆ ਕਿ 25 ਨਵੰਬਰ ਨੂੰ ਕੋਟਲਾ ਮੁਬਾਰਕਪੁਰਾ ਥਾਣੇ ਵਿਚ ਇਕ ਔਰਤ ਨੇ ਸ਼ਿਕਾਇਤ ਕੀਤੀ ਸੀ। ਮਹਿਲਾ ਨੇ ਦੱਸਿਆ ਕਿ ਖੁਦ ਨੂੰ ਆਈਪੀਐਸ ਦੱਸਣ ਵਾਲਾ ਇਕ ਵਿਅਕਤੀ ਇਕ ਮਹੀਨੇ ਤੋਂ ਉਸਦੇ ਮੋਬਾਇਲ ‘ਤੇ ਅਸ਼ਲੀਲ ਮੈਸੀਜ,ਫੋਟੋ ਅਤੇ ਵੀਡੀਉ ਭੇਜ ਰਿਹਾ ਹੈ। ਪੁਲਿਸ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਤੁਰੰਤ ਕੇਸ ਦਰਜ ਕੀਤਾ ਅਤੇ ਐਸਐਚਓ ਅਜੇ ਸਿੰਘ ਨੇਗੀ, ਐਸਆਈ ਸਨੇਹਲਤਾ, ਨੀਤੂ ਬਿਸ਼ਟ ਦੀ ਟੀਮ ਨੇ ਜਾਂਚ ਸ਼ੁਰੂ ਕੀਤੀ। ਸਰਵੀਲੈਂਸ ਨਾਲ ਪਤਾ ਚੱਲਿਆ ਕਿ ਮੁਲਜ਼ਮ ਦਾ ਨੰਬਰ ਗੁਜਰਾਤ ਦਾ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਨਕਲੀ ਪਹਿਚਾਣ ਪੱਤਰ ਨਾਲ ਸਿੱਮ ਲਿਆ ਸੀ।
file photo
ਆਰੋਪੀ ਦੀ ਕਾਲ ਡਿਟੇਲ ਤੋਂ ਪਤਾ ਚੱਲਿਆ ਕਿ ਉਹ ਜ਼ਿਆਦਾਤਰ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੀ ਔਰਤਾਂ ਨੂੰ ਪਰੇਸ਼ਾਨ ਕਰਦਾ ਸੀ। ਉਹ ਖੁਦ ਨੂੰ ਯੂਪੀ ਦਾ ਐਸਪੀ ਦੱਸਦਾ ਸੀ ਅਤੇ ਉਨ੍ਹਾਂ ਨਾਲ ਦੋਸਤੀ ਕਰਨ ਦੀ ਕੌਸ਼ਿਸ਼ ਕਰਦਾ। ਫਿਰ ਨੌਕਰੀ ਦਵਾਉਣ ਦੇ ਬਹਾਨੇ ਉਹ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਦੀ ਕੌਸ਼ਿਸ਼ ਕਰਦਾ ਸੀ। ਉਸਦੇ ਮੋਬਾਇਲ ਦੀ ਲੋਕੇਸ਼ਨ ਗੁਰੂਗ੍ਰਾਮ ਦੇ ਸੈਕਟਰ 22 ਵਿਚ ਮਿਲੀ ਜਿੱਥੇ ਉਸਨੇ ਮੋਬਾਇਲ ਬੰਦ ਕਰ ਦਿੱਤਾ ਸੀ।
file photo
ਆਖਰਕਾਰ ਪੁਲਿਸ ਨੇ ਮੁਲਜ਼ਮ ਨੂੰ ਫੜਨ ਦੇ ਲਈ ਤਕਨੀਕ ਦੇ ਮਾਧਿਅਮ ਦੇ ਨਾਲ-ਨਾਲ ਗੁਰੂਗ੍ਰਾਮ ਵਿਚ ਚਾਰ ਦਿਨਾਂ ਤੱਕ ਲਗਾਤਾਰ ਡੋਰ ਟੂ ਡੋਰ ਆਰੋਪੀ ਦੀ ਤਲਾਸ਼ੀ ਕੀਤੀ ਅਤੇ ਉਸਨੂੰ ਗਿਰਫ਼ਤਾਰ ਕਰ ਲਿਆ ਗਿਆ। ਪੁੱਛਗਿੱਛ ਵਿਚ ਪਤਾ ਚੱਲਿਆ ਕਿ ਉਹ ਪਿਛਲੇ ਚਾਰ ਮਹੀਨੇ ਤੋਂ ਇਕ ਆਟੋ ਮੋਬਾਇਲ ਕੰਪਨੀ ਵਿਚ ਗਾਰਡ ਦੀ ਨੌਕਰੀ ਕਰ ਰਿਹਾ ਹੈ। ਪਹਿਲਾਂ ਉਸਦੀ ਕੁਸ਼ੀਨਗਰ ਵਿਚ ਮੋਬਾਇਲ ਦੀ ਦੁਕਾਨ ਸੀ ਉੱਥੇ ਹੀ ਉਸਨੇ ਔਰਤਾਂ ਦਾ ਡਾਟਾ ਜਮ੍ਹਾਂ ਕਰਵਾਇਆ ਸੀ।