
ਇਕ ਗ਼ਲਤੀ ਨਾਲ ਫੜੇ ਗਏ ਨਕਲੀ ਆਈਪੀਐਸ ਅਤੇ ਪੀਆਰਓ
ਨਵੀਂ ਦਿੱਲੀ: ਗੌਤਮਬੁੱਧ ਨਗਰ ਦੀ ਥਾਣਾ ਐਕਸਪ੍ਰੈਸ ਦੀ ਪੁਲਿਸ ਨੇ ਸ਼ੁੱਕਰਵਾਰ ਨੂੰ ਇਕ ਨਕਲੀ ਆਈਪੀਐਸ ਅਤੇ ਉਸ ਦੇ ਪੀਆਰਓ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹਨਾਂ ਦੀ ਉਮਰ 35 ਤੋਂ 40 ਸਾਲ ਦੀ ਹੈ। ਇਹਨਾਂ ਵਿਚੋਂ ਇਕ ਆਪਣੇ ਆਪ ਨੂੰ ਗ੍ਰਹਿ ਮੰਤਰਾਲੇ ਦੀ ਸਾਈਬਰ ਕ੍ਰਾਈਮ ਬ੍ਰਾਂਚ ਦਾ ਆਈਪੀਐਸ ਅਫ਼ਸਰ ਦੱਸਦਾ ਹੈ। ਇਕ ਹੋਰ ਉਸ ਦਾ ਸਾਥੀ ਉਸ ਦਾ ਪੀਆਰਓ ਬਣਿਆ ਹੋਇਆ ਹੈ।
Fake PRO
ਪੁਲਿਸ ਮੁਤਾਬਕ ਅਪਰਾਧੀ ਦੀ ਪਹਿਚਾਣ ਆਦਿਤਿਆ ਦਿਕਸ਼ਿਤ ਨਿਵਾਸੀ ਥਾਣਾ ਸਿਕੰਦਰਾਰਾਓ ਜ਼ਿਲ੍ਹਾ ਹਾਥਰਸ ਰੂਪ ਵਿਚ ਹੋਈ ਹੈ। ਆਦਿਤਿਆ ਅਪਣੇ ਆਪ ਨੂੰ ਗ੍ਰਹਿ ਮੰਤਰਾਲਾ ਨਵੀਂ ਦਿੱਲੀ ਵਿਚ ਸਾਈਬਰ ਬ੍ਰਾਂਚ ਦਾ ਹੈੱਡ ਦਸ ਰਿਹਾ ਸੀ। ਇਸ ਤੋਂ ਇਲਾਵਾ ਪੁਲਿਸ ਨੇ ਇਕ ਹੋਰ ਨਕਲੀ ਅਖਿਲੇਸ਼ ਯਾਦਵ ਨਿਵਾਸੀ ਗ੍ਰਾਮ ਸ਼ਿਵਪੁਰ ਥਾਣਾ ਕਿਸ਼ਨੀ ਜ਼ਿਲ੍ਹਾ ਇਟਾਵਾ ਦਸਿਆ ਹੈ ਨੂੰ ਗ੍ਰਿਫ਼ਤਾਰ ਕੀਤਾ ਹੈ।
ਅਖਿਲੇਸ਼ ਅਪਣੇ ਆਪ ਨੂੰ ਨਕਲੀ ਆਈਪੀਐਸ ਦਾ ਪੀਆਰਓ ਦਸ ਰਿਹਾ ਸੀ। ਪੁਲਿਸ ਮੁਤਾਬਕ ਦੋਵੇਂ ਆਰੋਪੀ ਥਾਣਾ ਐਕਸਪ੍ਰੈਸਵੇ ਖੇਤਰ ਵਿਚ ਸੈਕਟਰ-126 ਸਥਿਤ ਹੋਟਲ ਕ੍ਰਿਸ਼ਣਾ ਲਿਵਿੰਗ ਵਿਚ ਅਪਣੇ ਆਪ ਨੂੰ ਗ੍ਰਹਿ ਮੰਤਰਾਲੇ ਵਿਚ ਸਾਈਬਰ ਕ੍ਰਾਈਮ ਡਿਪਾਰਟਮੈਂਟ ਦਾ ਅਧਿਕਾਰੀ ਦਸ ਕੇ 27-28 ਜੂਨ ਦੀ ਰਾਤ ਠਹਿਰੇ ਸਨ। ਦੋਵੇਂ ਹੋਟਲ ਮੈਨੇਜਰ 'ਤੇ ਰੋਹਬ ਝਾੜ ਕੇ ਮੁਫ਼ਤ ਵਿਚ ਖਾਣਾ ਖਾ ਰਹੇ ਸਨ। ਖ਼ਬਰ ਮਿਲਦੇ ਹੀ ਥਾਣਾ ਐਕਸਪ੍ਰੈਸਵੇ ਪੁਲਿਸ ਮੌਕੇ 'ਤੇ ਪਹੁੰਚ ਗਈ। ਦੋਵਾਂ ਨੇ ਐਸਐਚਓ ਦੇ ਸਾਹਮਣੇ ਨਕਲੀ ਅਫ਼ਸਰਾਂ ਨੇ ਅਪਣਾ ਗੁਨਾਹ ਮੰਨ ਲਿਆ ਹੈ।