ਅਧਿਆਤਮਕ ਗੁਰੂ ਸ੍ਰੀ ਸ੍ਰੀ ਰਵੀਸ਼ੰਕਰ ਨੇ ਦੋਹਰਾ ਮਾਪਦੰਡ ਦਿੱਤਾ ਕਰਾਰ
ਨਵੀਂ ਦਿੱਲੀ : ਅਯੁਧਿਆ ਦਾ ਰਾਮ ਜਨਮ ਭੂਮੀ ਬਾਬਰੀ ਮਸਜਿਦ ਵਿਵਾਦ ਇਕ ਵਾਰ ਫਿਰ ਸੁਪਰੀਮ ਕੋਰਟ ਵਿਚ ਪਹੁੰਚ ਗਿਆ ਹੈ। ਅਯੁਧਿਆ ਮਾਮਲੇ ‘ਤੇ ਸੁਪਰੀਮ ਕੋਰਟ ਦੇ ਫ਼ੈਸਲੇ ਵਿਰੁੱਧ ਸੋਮਵਾਰ ਨੂੰ ਮੁਸਲਿਮ ਪੱਖ ਦੇ ਇਕ ਧੜੇ ਨੇ ਰਿਵੀਉ ਪਟੀਸ਼ਨ ਦਾਖਲ ਕੀਤੀ ਹੈ। ਇਹ ਪਟੀਸ਼ਨ ਜਮੀਅਤ ਉਲੇਮਾ-ਏ-ਹਿੰਦ ਵੱਲੋਂ ਦਾਖਲ ਕੀਤੀ ਗਈ ਹੈ।
ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਮੈਂਬਰ ਜ਼ਬਰਯਾਬ ਜੀਲਾਨੀ ਨੇ ਕਿਹਾ ਕਿ ਅਸੀ ਅੱਜ ਸੁਪਰੀਮ ਕੋਰਟ ਵਿਚ ਅਯੁਧਿਆ ਮਾਮਲੇ 'ਚ ਕੋਈ ਰਿਵੀਉ ਪਟੀਸ਼ਨ ਦਾਖਲ ਨਹੀਂ ਕਰਾਂਗੇ। ਅਸੀ ਰਿਵੀਉ ਪਟੀਸ਼ਨ ਤਿਆਰ ਕਰ ਲਈ ਹੈ ਅਤੇ ਅਸੀ ਇਸਨੂੰ 9 ਦਸੰਬਰ ਤੋਂ ਪਹਿਲਾਂ ਕਿਸੇ ਵੀ ਦਿਨ ਦਾਖਲ ਕਰ ਸਕਦੇ ਹਾਂ। ਮੌਲਾਨਾ ਸਈਅਦ ਅਸਦ ਰਸ਼ੀਦੀ ਨੇ ਦੱਸਿਆ ਕਿ ਅਯੁਧਿਆ ਜ਼ਮੀਨ ਵਿਵਾਦ ਨੂੰ ਲੈ ਕੇ ਨਜ਼ਰਸਾਨੀ ਪਟੀਸ਼ਨ ਦਾਖ਼ਲ ਕਰ ਦਿੱਤੀ ਗਈ ਹੈ।
ਅਯੁਧਿਆ ਮਾਮਲੇ 'ਚ ਸੁਪਰੀਮ ਕੋਰਟ ਦੇ ਤਾਜ਼ਾ ਹੁਕਮ ਮੁਤਾਬਕ ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਅਤੇ ਜਮੀਅਤ ਉਲੇਮਾ-ਏ-ਹਿੰਦ ਦੇ ਨਜ਼ਰਸਾਨੀ ਪਟੀਸ਼ਨ ਦਾਇਰ ਕਰਨ ਦੇ ਫ਼ੈਸਲੇ ਨੂੰ ਅਧਿਆਤਮਕ ਗੁਰੂ ਸ੍ਰੀ ਸ੍ਰੀ ਰਵੀਸ਼ੰਕਰ ਨੇ ਦੋਹਰਾ ਮਾਪਦੰਡ ਕਰਾਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਅੱਗੇ ਵੱਧਣਾ ਚਾਹੀਦਾ ਹੈ ਅਤੇ ਅਰਥ-ਵਿਵਸਥਾ ਨੂੰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਕੰਮ ਕਰਨਾ ਚਾਹੀਦਾ ਹੈ। ਸੁਪਰੀਮ ਕੋਰਟ ਵੱਲੋਂ ਗਠਤ ਸਾਲਸੀ ਕਮੇਟੀ ਦੇ ਮੈਂਬਰ ਰਹੇ ਅਧਿਆਤਮਕ ਗੁਰੂ ਨੇ ਕਿਹਾ ਕਿ ਇਹ ਮਾਮਲਾ ਬਹੁਤ ਪਹਿਲਾਂ ਸੁਲਝਾ ਲਿਆ ਗਿਆ ਹੁੰਦਾ ਜੇ ਇਕ ਧਿਰ ਵਿਵਾਦਿਤ ਜਗ੍ਹਾ ਉੱਤੇ ਮਸਜਿਦ ਬਣਾਉਣ ਲਈ ਅੜੀ ਨਾ ਰਹਿੰਦੀ। ਸ੍ਰੀ ਸ੍ਰੀ ਰਵਿਸ਼ੰਕਰ ਨੇ ਕਿਹਾ ਕਿ ਅਰਥ ਵਿਵਸਥਾ ਨੂੰ ਅੱਗੇ ਵਧਾਉਣ ਲਈ ਕਾਫ਼ੀ ਕੁੱਝ ਕਰਨ ਦੀ ਜ਼ਰੂਰਤ ਹੈ। ਦੱਸ ਦਈਏ ਕਿ 9 ਨਵੰਬਰ ਨੂੰ ਸੁਪਰੀਮ ਕੋਰਟ ਨੇ ਅਯੁਧਿਆ ਮਾਮਲੇ ਉੱਤੇ ਫ਼ੈਸਲਾ ਦਿੰਦਿਆ ਵਿਵਾਦਤ ਜਗ੍ਹਾਂ ਰਾਮ ਮੰਦਰ ਬਣਾਉਣ ਅਤੇ ਮਸਜਿਦ ਬਣਾਉਣ ਲਈ ਅਯੁਧਿਆ ਵਿਚ 5 ਏਕੜ ਜ਼ਮੀਨ ਦੇਣ ਦਾ ਹੁਕਮ ਦਿੱਤਾ ਸੀ