ਵਕੀਲ ਮਨੋਹਰ ਲਾਲ ਸ਼ਰਮਾ ਦੀ ਪਟੀਸ਼ਨ ਵੀ ਕੀਤੀ ਸੀ ਰੱਦ
ਨਵੀਂ ਦਿੱਲੀ: ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਦੀ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਕਰ ਦਿੱਤਾ ਹੈ। ਇਸ ਪਟੀਸ਼ਨ ਨੂੰ ਮੰਸੂਰ ਅਲੀ ਖਾਨ ਨੇ ਦਾਖਲ ਕੀਤਾ ਸੀ। ਉਨ੍ਹਾਂ ਦਾ ਕਹਿਣ ਹੈ ਕਿ ਈਵੀਐੱਮ ਦੇ ਨਾਲ ਛੇੜਛਾੜ ਕੀਤੀ ਜਾ ਸਕਦੀ ਹੈ। ਪਟੀਸ਼ਨਰ ਨੇ ਮੰਗ ਕੀਤੀ ਕਿ ਚੋਣ ਕਮਿਸ਼ਨ ਮਾਹਰਾਂ ਦੀ ਮਦਦ ਨਾਲ ਅਤੇ ਸੁਪਰੀਮ ਕੋਰਟ ਜਾ ਹਾਈ ਕੋਰਟ ਦੇ ਸੇਵਾ ਮੁਕਤ ਜੱਜਾਂ ਦੀ ਦੇਖ-ਰੇਖ ਹੇਠ ਈਵੀਐਮ ਨਾਲ ਛੇੜਛਾੜ ਕਰਨ ਦੀ ਆਗਿਆ ਦੇਵੇ।
ਇਕ ਅਜਿਹੀ ਹੀ ਪਟੀਸ਼ਨ ਵਕੀਲ ਮਨੋਹਰ ਲਾਲ ਸ਼ਰਮਾ ਨੇ ਦਾਖਲ ਕੀਤੀ ਸੀ ਜਿਸ ਵਿਚ ਈਵੀਐੱਮ ਦੀ ਭਰੋਸੇਯੋਗਤਾ ‘ਤੇ ਸਵਾਲ ਉਠਾਉਂਦੇ ਹੋਏ ਲੋਕ ਸਭਾ ਚੋਣਾਂ ਰੱਦ ਕਰਨ ਦੀ ਮੰਗ ਕੀਤੀ ਗਈ ਸੀ। ਸੁਪਰੀਮ ਕੋਰਟ ਵਿਚ ਸੁਣਵਾਈ ਦੇ ਦੌਰਾਨ ਜੱਜ ਰੋਹਿਗੰਟਨ ਨਰੀਮਨ ਨੇ ਵਕੀਲ ਐਮਐਲ ਸ਼ਰਮਾ ਨੂੰ ਕਿਹਾ ਸੀ ਕਿ ਤੁਸੀ ਕੀ ਚਾਹੁੰਦੇ ਹੋ ਸ਼ਰਮਾ ਜੀ? ਅਸੀ ਪੂਰੀ ਲੋਕਸਭਾ ਚੋਣਾਂ ਨੂੰ ਰੱਦ ਕਰ ਦਈਏ। ਸੁਪਰੀਮ ਕੋਰਟ ਨੇ ਸਖ਼ਤ ਟਿੱਪਣੀ ਕਰਦੇ ਹੋਏ ਪਟੀਸ਼ਨ ‘ਤੇ ਸੁਣਵਾਈ ਕਰਨ ਤੋਂ ਇਨਕਾਰ ਕਰ ਦਿੱਤਾ ਸੀ।
ਵਕੀਲ ਐਮਐਲ ਸ਼ਰਮਾ ਦੀ ਪਟੀਸ਼ਨ ਵਿਚ ਈਵੀਐੱਮ ਦੀ ਭਰੋਸੇਯੋਗਤਾ ਤੇ ਸਵਾਲ ਉਠਾਉਂਦੇ ਹੋਏ ਕਿਹਾ ਸੀ ਕਿ ਚੋਣ ਕਮੀਸ਼ਨ ਨੂੰ ਇਹ ਅਧਿਕਾਰ ਹੀ ਨਹੀਂ ਹੈ ਕਿ ਉਹ ਈਵੀਐੱਮ ਦੇ ਰਾਹੀਂ ਚੋਣਾਂ ਕਰਾਵੇ। ਸ਼ਰਮਾ ਦੀ ਦਲੀਲ ਸੀ ਕਿ ਲੋਕ ਪ੍ਰਤੀਨਿਧ ਐਕਟ ਦੇ ਮਤਾਬਕ ਹੀ ਕਮੀਸ਼ਨ ਸਿਰਫ ਬੈਲੇਟ ਪੇਪਰ ਦੇ ਰਾਹੀਂ ਹੀ ਚੋਣਾਂ ਕਰਵਾ ਸਕਦਾ ਹੈ।
ਦੱਸ ਦਈਏ ਕਿ ਈਵੀਐੱਮ ਦੀ ਭਰੋਸੇਯੋਗਤਾ ਨੂੰ ਲੈ ਕੇ ਵਿਰੋਧੀ ਧਿਰਾਂ ਵੀ ਸਮੇਂ-ਸਮੇਂ ਤੇ ਸਵਾਲ ਉਠਾਉਂਦੀਆਂ ਰਹੀਆਂ ਹਨ।