
ਸਿਮਰਨਜੀਤ ਕੌਰ ਗਿੱਲ ਨੇ ਕਿਹਾ ਕੰਗਣਾ ਰਣੌਤ ਦੇ ਟਵੀਟ ਨੂੰ ਉਸ ਦੀ ਸੋਚ ਦਾ ਪ੍ਰਗਟਾਵਾ
ਨਵੀਂ ਦਿੱਲੀ : ਦਿੱਲੀ ਬਾਰਡਰ ‘ਤੇ ਡਟੀਆਂ ਹੋਈਆਂ ਕਿਸਾਨ ਔਰਤਾਂ ਦੇ ਪੱਖ ਵਿਚ ਡਟੀ ਪੰਜਾਬ ਦੀ ਧੀ ਐਡਵੋਕੇਟ ਸਿਮਰਨਜੀਤ ਕੌਰ ਗਿੱਲ ਨੇ ਸਪੋਕਸਮੈਨ ਦੀ ਮੈਨੇਜਿੰਗ ਡਾਇਰੈਕਟਰ ਮੈਡਮ ਨਿਮਰਤ ਕੌਰ ਨਾਲ ਵਿਸ਼ੇਸ਼ ਤੌਰ ‘ਤੇ ਗੱਲਬਾਤ ਕਰਦਿਆਂ ਕੰਗਣਾ ਰਣੌਤ ਦੇ ਟਵੀਟ ਨੂੰ ਉਸ ਦੀ ਸੋਚ ਦਾ ਪ੍ਰਗਟਾਵਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਨੇ ਜੋ ਟਵੀਟ ਕਿਸਾਨ ਔਰਤਾਂ ਦੇ ਖਿਲਾਫ ਕੀਤਾ ਹੈ ਉਹ ਟਵੀਟ ਵੀ ਮੋਦੀ ਤੋਂ ਪੈਸੇ ਲੈ ਕੇ ਕੀਤਾ ਹੋਵੇਗਾ।
photo ਉਨ੍ਹਾਂ ਕਿਹਾ ਕਿ ਕੰਗਣਾ ਰਣੌਤ ਨੂੰ ਕਾਨੂੰਨੀ ਨੋਟਿਸ ਭੇਜ ਦਿੱਤਾ ਗਿਆ ਹੈ, ਕੋਰਟ ਵਿਚ ਵੀ ਲੈ ਕੇ ਜਾਵਾਗੇ, ਇਸ ਬਾਰੇ ਸਾਡੀ ਵਕੀਲਾਂ ਦੀ ਟੀਮ ਨੇ ਫ਼ੈਸਲਾ ਕਰ ਲਿਆ ਹੈ । ਧਰਨੇ ਵਿੱਚ ਪਹੁੰਚੀਆਂ ਔਰਤਾਂ ਦੇ ਸੰਬੰਧ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਔਰਤਾਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹਨ । ਉਨ੍ਹਾਂ ਨੂੰ ਪੈਸੇ ਦੇ ਕੇ ਲਿਆਉਣ ਦੀ ਲੋੜ ਨਹੀਂ ਹੈ।
photoਸਿਮਰਨਜੀਤ ਨੇ ਕਿਹਾ ਕਿ ਇਹ ਲੜਾਈ ਇਕੱਲੇ ਪੰਜਾਬ ਦੇ ਕਿਸਾਨਾਂ ਦੀ ਨਹੀਂ ਹੈ, ਇਹ ਲੜਾਈ ਪੂਰੀ ਕਿਸਾਨੀ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ। ਇਸ ਲੜਾਈ ਵਿੱਚ ਪਹੁੰਚਿਆ ਹਰ ਇੱਕ ਇਨਸਾਨ ਆਪਣਾ ਫ਼ਰਜ਼ ਸਮਝਦਾ ਹੈ । ਕੋਈ ਵੀ ਕਿਸੇ ਦੇ ਕਹਿਣ ਤੇ ਨਹੀਂ ਆਇਆ ਸਗੋਂ ਸਾਰੇ ਆਪਣੇ ਕੋਲੋਂ ਪੈਸੇ ਖਰਚ ਕੇ ਇਸ ਸੰਘਰਸ਼ ਵਿੱਚ ਸਾਥ ਦੇਣ ਆਏ ਹਨ ।
kanganaਉਨ੍ਹਾਂ ਕੰਗਣਾ ਦੀਆਂ ਫ਼ਿਲਮਾਂ ‘ਤੇ ਬੋਲਦਿਆਂ ਕਿਹਾ ਕਿ ਪੰਜਾਬ ਵਿੱਚ ਉਸ ਦੀਆਂ ਫ਼ਿਲਮਾਂ ਦਾ ਪੂਰਨ ਬਾਈਕਾਟ ਕੀਤਾ ਜਾਵੇਗਾ, ਸਿਮਰਨ ਨੇ ਕਿਹਾ ਕਿ ਹੁਣ ਪੰਜਾਬ ਦਾ ਕਿਸਾਨ ਜਾਗਰੂਕ ਹੋ ਕੇ ਦਿੱਲੀ ਵਿੱਚ ਸੰਘਰਸ਼ ਕਰਨ ਆਇਆ ਹੈ।