
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਪਣੇ ਇੰਟਰਵਿਊ ਵਿਚ ਕਿਹਾ ਸੀ ਕਿ ਪਾਕਿਸਤਾਨ ਇਕ ਲੜਾਈ......
ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਅਪਣੇ ਇੰਟਰਵਿਊ ਵਿਚ ਕਿਹਾ ਸੀ ਕਿ ਪਾਕਿਸਤਾਨ ਇਕ ਲੜਾਈ ਨਾਲ ਸੁੱਧਰ ਜਾਵੇਗਾ, ਇਹ ਮੰਨਣਾ ਵੱਡੀ ਭੁੱਲ ਹੋਵੇਗੀ। ਪੀਐਮ ਮੋਦੀ ਦੇ ਇਸ ਬਿਆਨ ਉਤੇ ਪ੍ਰਤੀਕਿਰਿਆ ਦਿੰਦੇ ਹੋਏ ਇਸਲਾਮਾਬਾਦ ਨੇ ਕਿਹਾ ਹੈ ਕਿ ਭਾਰਤ ਨੂੰ ਪਾਕਿਸਤਾਨ ਉਤੇ ਅਪਣੇ ਪਹਿਲਕਾਰ ਰਵੱਈਏ ਵਿਚ ਬਦਲਾਅ ਲਿਆਉਣ ਦੀ ਜ਼ਰੂਰਤ ਹੈ। ਭਾਰਤ ਨੇ ਇਕ ਲੜਾਈ ਦਾ ਨਤੀਜਾ ਦੇਖਿਆ ਹੈ ਫਿਰ ਵੀ ਉਸਦੇ ਰੁਖ਼ ਵਿਚ ਕੋਈ ਬਦਲਾਵ ਨਹੀਂ ਆਇਆ, 100 ਲੜਾਈਆਂ ਹੋ ਜਾਣ ਫਿਰ ਕੋਈ ਬਦਲਾਵ ਨਹੀਂ ਆਵੇਗਾ।
PM
ਪਾਕਿਸਤਾਨੀ ਫੌਜ ਦੇ ਮੁੱਖੀ ਮੇਜ਼ਰ ਜਨਰਲ ਆਸਿਫ ਗਫੂਰ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਭਾਰਤ ਵਿਚ ਚੋਣਾਂ ਦਾ ਮਾਹੌਲ ਹੈ। ਉਥੇ ਪਾਕਿਸਤਾਨ ਦੇ ਨਾਮ ਉਤੇ ਚੋਣ ਹੁੰਦੇ ਹਨ। ਪਰ ਪਾਕਿਸਤਾਨ ਵਿਚ ਅਜਿਹਾ ਨਹੀਂ ਹੈ। ਜੰਗ ਦੀ ਗੱਲ ਭਾਰਤ ਨੇ ਕੀਤੀ ਹੈ। ਭਾਰਤ ਨੇ ਇਕ ਜੰਗ ਦਾ ਨਤੀਜਾ ਦੇਖਿਆ ਹੈ ਫਿਰ ਵੀ ਉਸ ਦੇ ਰਵੱਈਏ ਵਿਚ ਬਦਲਾਅ ਨਹੀਂ ਆਇਆ। 100 ਲੜਾਈਆਂ ਵੀ ਹੋ ਜਾਣ ਫਿਰ ਵੀ ਨਹੀਂ ਆਵੇਗਾ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਨੇ ਅਮਨ ਦੀ ਗੱਲ ਕੀਤੀ ਹੈ। ਭਾਰਤ ਦੀਆਂ ਧਮਕੀਆਂ ਦਾ ਸਾਡੇ ਉਤੇ ਕੋਈ ਅਸਰ ਨਹੀਂ ਪੈਂਦਾ।
Indian Army
ਆਸਿਫ ਗਫੂਰ ਨੇ ਕਿਹਾ ਕਿ ਪਾਕਿਸਤਾਨ ਕਈ ਵਾਰ ਕਹਿ ਚੁੱਕਿਆ ਹੈ ਕਿ ਅਮਨ ਦੇ ਪਾਸੇ ਜਾਣਾ ਚਾਹੀਦਾ ਹੈ। ਜੰਗ ਦੀਆਂ ਧਮਕੀਆਂ ਨਾਲ ਹੱਲ ਨਹੀਂ ਹੋਵੇਗਾ ਅਤੇ ਨਹੀਂ ਕਦੇ ਹੋਇਆ ਹੈ। ਪਾਕਿਸਤਾਨ ਅਪਣੇ ਬਚਾਅ ਲਈ ਸਮਰੱਥਾਵਾਨ ਹੈ। ਦੱਸ ਦਈਏ ਕਿ ਸ੍ਰਜੀਕਲ ਸਟਰਾਇਕ ਦੇ ਬਾਵਜੂਦ ਸੀਮਾ ਪਾਰ ਤੋਂ ਸੰਘਰਸ਼ ਵਿਰਾਮ ਦੀ ਉਲੰਘਣਾ ਹੋਣ ਦੇ ਸਵਾਲ ਉਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਸੀ ਕਿ ਚਾਹੇ 1965 ਦੀ ਲੜਾਈ ਹੋਵੇ ਜਾਂ 1971 ਦੀ, ਇਕ ਲੜਾਈ ਨਾਲ ਪਾਕਿਸਤਾਨ ਸੁੱਧਰ ਜਾਵੇਗਾ, ਇਹ ਸੋਚਣਾ ਬਹੁਤ ਵੱਡੀ ਗਲਤੀ ਹੋਵੇਗੀ।
ਪਾਕਿਸਤਾਨ ਨੂੰ ਸੁਧਾਰਣ ਵਿਚ ਹੁਣ ਹੋਰ ਸਮਾਂ ਲੱਗੇਗਾ। ਹਾਲਾਂਕਿ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਸੀ ਕਿ ਭਾਰਤ ਪਾਕਿਸਤਾਨ ਨਾਲ ਗੱਲਬਾਤ ਲਈ ਹਮੇਸ਼ਾ ਤਿਆਰ ਹੈ, ਪਰ ਬੰਬ ਅਤੇ ਬੰਦੂਕ ਦੇ ਰੌਲੇ ਵਿਚ ਗੱਲਬਾਤ ਦੀ ਅਵਾਜ਼ ਨਹੀਂ ਸੁਣੀ ਜਾ ਸਕਦੀ।