
ਭਾਰਤ ਸਮੁਦਾਇਕ ਵਿਕਾਸ ਦੀ ਪਹਿਲ ਅਧੀਨ ਛੋਟੀਆਂ ਲਾਈਬ੍ਰੇਰੀਆਂ ਬਣਾ ਰਿਹਾ ਹੈ ਪਰ ਅਫਗਾਨਿਸਤਾਨ ਵਿਚ ਜਿਆਦਾਤਰ ਨਿਵੇਸ਼ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਕੀਤਾ ਗਿਆ ਹੈ।
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਫਗਾਨਿਸਤਾਨ ਵਿਚ ਲਾਈਬ੍ਰੇਰੀ ਲਈ ਫੰਡ ਦੇਣ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਜ਼ਾਕ ਉਡਾਇਆ ਹੈ। ਉਹਨਾਂ ਕਿਹਾ ਕਿ ਯੁੱਧ ਤੋਂ ਪ੍ਰਭਾਵਿਤ ਦੇਸ਼ਾਂ ਵਿਚ ਇਸ ਦੀ ਕੋਈ ਲੋੜ ਨਹੀਂ ਹੈ। ਟਰੰਪ ਨੇ ਦੇਸ਼ ਦੀ ਸੁਰੱਖਿਆ ਦੇ ਲਈ ਲੋੜੀਂਦੇ ਕਦਮ ਨਾ ਚੁੱਕਣ ਨੂੰ ਲੈ ਕੇ ਭਾਰਤ ਅਤੇ ਹੋਰਨਾਂ ਦੇਸ਼ਾਂ ਦੀ ਆਲੋਚਨਾ ਵੀ ਕੀਤੀ। ਭਾਰਤ ਨੇ ਟਰੰਪ ਦੇ ਇਸ ਬਿਆਨ ਨੂੰ ਖਾਰਜ ਕਰ ਦਿਤਾ ਹੈ।
India
ਸੂਤਰਾਂ ਦਾ ਕਹਿਣਾ ਹੈ ਕਿ ਅਫਗਾਨਿਸਤਾਨ ਨੂੰ ਅੱਗੇ ਲੈ ਜਾਣ ਵਿਚ ਵਿਕਾਸ ਸਬੰਧੀ ਮਦਦ ਇਕ ਵੱਡੀ ਭੂਮਿਕਾ ਨਿਭਾ ਸਕਦੀ ਹੈ। ਅਫਗਾਨਿਸਤਾਨ ਵਿਚ ਲੋਕਾਂ ਦੀ ਲੋੜ ਦੇ ਹਿਸਾਬ ਨਾਲ ਭਾਰਤ ਕਈ ਪ੍ਰੋਜੈਕਟ ਅਤੇ ਸਮੁਦਾਇਕ ਵਿਕਾਸ ਸਬੰਧੀ ਪ੍ਰੋਗਰਾਮ ਚਲਾ ਰਿਹਾ ਹੈ। ਉਹਨਾਂ ਕਿਹਾ ਕਿ ਅਜਿਹੀ ਮਦਦ ਨਾਲ ਦੇਸ਼ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਅਤੇ ਸਥਿਰ ਬਣਾਉਣ ਵਿਚ ਮਦਦ ਮਿਲੇਗੀ। ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਨੇ ਸਾਲ ਦੀ ਪਹਿਲੀ ਕੈਬਿਨਟ ਬੈਠਕ ਵਿਚ ਵਿਦੇਸ਼ਾਂ ਵਿਚ ਅਮਰੀਕੀ ਨਿਵੇਸ਼ ਘੱਟ ਕਰਨ ਦੇ ਅਪਣੇ ਰਵਈਏ ਨੂੰ ਸਹੀ ਦੱਸਿਆ।
Donald Trump
ਇਸ ਦੇ ਨਾਲ ਹੀ ਭਾਰਤ, ਰੂਸ, ਪਾਕਿਸਤਾਨ ਅਤੇ ਹੋਰਨਾਂ ਦੇਸ਼ਾਂ ਨੂੰ ਅਫਗਾਨਿਸਤਾਨ ਦੀ ਜਿੰਮੇਵਾਰੀ ਲੈਣ ਨੂੰ ਕਿਹਾ।ਟਰੰਪ ਨੇ ਪੀਐਮ ਮੋਦੀ ਦਾ ਉਦਾਹਰਣ ਦੇ ਕੇ ਕਿਹਾ ਕਿ ਦੁਨੀਆਂ ਦੇ ਨੇਤਾ ਅਪਣੇ ਯੋਗਦਾਨ ਬਾਰੇ ਦੱਸ ਰਹੇ ਹਨ ਜਦਕਿ ਉਹਨਾਂ ਦਾ ਯੋਗਦਾਨ ਅਮਰੀਕਾ ਵੱਲੋਂ ਖਰਚ ਕੀਤੇ ਗਏ ਅਰਬਾਂ ਡਾਲਰ ਦੇ ਮੁਕਾਬਲੇ ਕਿਤੇ ਘੱਟ ਹੈ। ਟਰੰਪ ਨੇ ਪੀਐਮ ਨਾਲ ਚੰਗੇ ਸਬੰਧਾਂ ਦਾ ਜ਼ਿਕਰ ਤਾਂ ਕੀਤਾ ਪਰ ਅਫਗਾਨਿਸਤਾਨ ਵਿਚ ਲਾਈਬ੍ਰੇਰੀ ਦੇ ਲਈ ਭਾਰਤ ਵੱਲੋਂ ਰਾਸ਼ੀ ਮੁਹੱਈਆ ਕਰਵਾਉਣ ਲਈ ਉਹਨਾਂ ਦੀ ਆਲੋਚਨਾ ਵੀ ਕੀਤੀ।
New Afghan parliament building being built by India
ਸੂਤਰਾਂ ਦਾ ਕਹਿਣਾ ਹੈ ਕਿ ਭਾਰਤ ਸਮੁਦਾਇਕ ਵਿਕਾਸ ਦੀ ਪਹਿਲ ਅਧੀਨ ਛੋਟੀਆਂ ਲਾਈਬ੍ਰੇਰੀਆਂ ਬਣਾ ਰਿਹਾ ਹੈ ਪਰ ਅਫਗਾਨਿਸਤਾਨ ਵਿਚ ਜਿਆਦਾਤਰ ਨਿਵੇਸ਼ ਬੁਨਿਆਦੀ ਢਾਂਚੇ ਦੇ ਵਿਕਾਸ 'ਤੇ ਕੀਤਾ ਗਿਆ ਹੈ। ਇਸ ਵਿਚ ਸਲਮਾ ਬੰਨ੍ਹ, ਅਫਗਾਨ ਸੰਸਦ ਦੀ ਨਵੀਂ ਇਮਾਰਤ ਅਤੇ ਜਰਾਂਜ ਤੋਂ ਡੇਲਰਾਮ ਤੱਕ 218 ਕਿਲੋਮੀਟਰ ਲੰਮੀ ਸੜਕ ਸ਼ਾਮਲ ਹੈ।