
ਅਫਗਾਨਿਸਤਾਨੀ ਸੰਸਦ ਦੇ ਉਦਘਾਟਨ ਮੌਕੇ ਪੀਐਮ ਮੋਦੀ ਨੇ ਉਥੇ ਦੇ ਨੌਜਵਾਨਾਂ ਨੂੰ ਆਧੁਨਿਕ ਸਿੱੱਖਿਆ ਦੇਣ ਅਤੇ ਕਿੱਤਾਮੁਖੀ ਹੁਨਰ ਨੂੰ ਵਧਾਉਣ ਦਾ ਵਾਅਦਾ ਕੀਤਾ ਸੀ।
ਵਾਸ਼ਿੰਗਟਨ : ਅਫਗਾਨਿਸਤਾਨ ਦੀ ਲਾਈਬ੍ਰੇਰੀ ਦੇ ਲਈ ਭਾਰਤ ਵੱਲੋਂ ਦਿਤੀ ਜਾ ਰਹੀ ਗ੍ਰਾਂਟ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪੀਐਮ ਨਰਿੰਦਰ ਮੋਦੀ 'ਤੇ ਸਵਾਲ ਚੁੱਕੇ ਹਨ। ਉਹਨਾਂ ਕਿਹਾ ਕਿ ਅਫਗਾਨਿਸਤਾਨ ਵਿਚ ਲਾਈਬ੍ਰੇਰੀ ਦੇ ਲਈ ਪੈਸੇ ਲਗਾਉਣ ਕਿਸੇ ਕੰਮ ਦਾ ਨਹੀਂ ਹੈ। ਟਰੰਪ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਇਸ ਦੀ ਇਥੇ ਕੋਈ ਵਰਤੋਂ ਹੀ ਨਹੀਂ ਹੈ। ਉਹਨਾਂ ਕਿਹਾ ਕਿ ਮੈਂ ਹੈਰਾਨ ਹਾਂ ਕਿ ਉਸ ਦੇਸ਼ ਵਿਚ ਇਸ ਲਾਈਬ੍ਰੇਰੀ ਦੀ ਵਰਤੋਂ ਕੌਣ ਕਰੇਗਾ।
PM Modi
ਟਰੰਪ ਨੇ ਕਿਹਾ ਕਿ ਜਦ ਮੈਂ ਮੋਦੀ ਦੇ ਨਾਲ ਸਾਂ ਤਾਂ ਉਹ ਲਗਾਤਾਰ ਕਹਿ ਰਹੇ ਸਨ ਕਿ ਉਹਨਾਂ ਨੇ ਅਫਗਾਨਿਸਾਤਨ ਵਿਚ ਇਕ ਲਾਈਬ੍ਰੇਰੀ ਬਣਾਈ ਹੈ। ਉਹ ਕੁਝ ਅਜਿਹਾ ਸੀ ਕਿ ਜਿਵੇਂ ਅਸੀਂ ਇਕੱਠੇ 5 ਘੰਟੇ ਬਰਬਾਦ ਕਰ ਦਿਤੇ ਹੋਣ ਅਤੇ ਮੇਰੇ ਤੋਂ ਅਜਿਹੀ ਆਸ ਕੀਤੀ ਜਾ ਰਹੀ ਸੀ ਕਿ ਮੈਂ ਇਹ ਕਹਾਂ ਕਿ ਲਾਈਬ੍ਰੇਰੀ ਦੇ ਲਈ ਧੰਨਵਾਦ। ਮੈਨੂੰ ਨਹੀਂ ਪਤਾ ਕਿ ਅਫਗਾਨਿਸਤਾਨ ਵਿਚ ਇਸ ਦੀ ਵਰਤੋਂ ਕੌਣ ਕਰ ਰਿਹਾ ਹੈ। ਦੱਸ ਦਈਏ ਕਿ ਭਾਰਤ ਨੇ ਅਫਗਾਨਿਸਾਤ ਨੂੰ ਤਿੰਨ ਅਰਬ ਡਾਲਰ ਦੀ ਮਦਦ ਦੇਣ ਦਾ ਵਾਅਦਾ ਕੀਤਾ ਹੈ।
Afghanistan
ਇਹਨਾਂ ਪ੍ਰੋਜੈਕਟਾਂ ਅਧੀਨ ਕਾਬੁਲ ਵਿਚ ਇਕ ਹਾਈਸਕੂਲ ਦੀ ਉਸਾਰੀ ਕੀਤੀ ਜਾਵੇਗੀ ਅਤੇ ਹਰ ਸਾਲ ਇਕ ਹਜ਼ਾਰ ਅਫਗਾਨੀ ਬੱਚਿਆਂ ਨੂੰ ਭਾਰਤ ਵਿਚ ਸਕਾਲਰਸ਼ਿਪ ਵੀ ਦਿਤੀ ਜਾਵੇਗੀ। ਸਾਲ 2015 ਵਿਚ ਅਫਗਾਨਿਸਤਾਨੀ ਸੰਸਦ ਦੇ ਉਦਘਾਟਨ ਮੌਕੇ ਪੀਐਮ ਮੋਦੀ ਨੇ ਉਥੇ ਦੇ ਨੌਜਵਾਨਾਂ ਨੂੰ ਆਧੁਨਿਕ ਸਿੱੱਖਿਆ ਦੇਣ ਅਤੇ ਕਿੱਤਾਮੁਖੀ ਹੁਨਰ ਨੂੰ ਵਧਾਉਣ ਦਾ ਵਾਅਦਾ ਕੀਤਾ ਸੀ। ਭਾਰਤ ਨੇ ਅਫਗਾਨਿਸਾਤਨ ਵਿਚ ਅਮਰੀਕੀ ਕਾਰਵਾਈ ਨੂੰ ਲੈ ਕੇ ਉਤਸ਼ਾਹ ਦਿਖਾਇਆ ਹੈ ਕਿਉਂਕਿ ਤਾਲਿਬਾਨ ਸ਼ਾਸਨ ਦੌਰਾਨ ਭਾਰਤ ਵਿਰੋਧੀ ਅਤਿਵਾਦ ਵਿਚ ਵਾਧਾ ਹੋ ਰਿਹਾ ਸੀ।
India
ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਵਿਚ ਭਾਰਤ ਦੀ ਵੱਧ ਰਹੀ ਭੂਮਿਕਾ ਨੇ ਪਾਕਿਸਤਾਨ ਨੂੰ ਸਚੇਤ ਕਰ ਦਿਤਾ ਹੈ, ਕਿਉਂਕਿ ਪਾਕਿਸਤਾਨ ਦੀ ਆਈਐਸਆਈ ਤਾਲਿਬਾਨ ਦੇ ਸੰਪਰਕ ਵਿਚ ਸੀ ਅਤੇ ਉਹ ਇਸ ਤਰ੍ਹਾਂ ਨਾਲ ਭਾਰਤ ਨੂੰ ਘੇਰਨ ਦੀ ਕੋਸ਼ਿਸ਼ ਕਰ ਰਹੀ ਸੀ। ਟਰੰਪ ਨੇ ਪਿਛਲੇ ਮਹੀਨੇ ਵਿਦੇਸ਼ਾਂ ਵਿਚ ਹੋ ਰਹੇ ਖਰਚ ਨੂੰ ਘੱਟ ਕਰਨ ਲਈ ਸੀਰੀਆ ਤੋਂ ਦੋ ਹਜ਼ਾਰ ਅਮਰੀਕੀ ਫ਼ੌਜਾਂ ਨੂੰ ਕੱਢਣ ਅਤੇ ਅਫਗਾਨਿਸਤਾਨ ਵਿਚ ਮੌਜੂਦ 14 ਹਜ਼ਾਰ ਫ਼ੌਜੀਆਂ ਦੀ ਗਿਣਤੀ ਅੱਧੀ ਕਰਨ ਦਾ ਐਲਾਨ ਕੀਤਾ ਸੀ।