
ਪੀਊਸ਼ ਗੋਇਲ ਨੇ ਨਵੀਂ ਪ੍ਰਣਾਲੀ ਵਿਕਸਤ ਕਰਨ ਨੂੰ ਕਿਹਾ ਹੈ ਤਾਂ ਕਿ ਯਾਤਰੀ ਟਿਕਟ ਬੁੱਕ ਕਰਦੇ ਸਮੇਂ ਖਾਲੀ ਸੀਟਾਂ ਅਤੇ ਹੋਰ ਲੋੜੀਂਦੀ ਜਾਣਕਾਰੀ ਨੂੰ ਦੇਖ ਸਕਣ।
ਨਵੀਂ ਦਿੱਲੀ : ਕੇਂਦਰ ਸਰਕਾਰ ਰੇਲਵੇ ਟਿਕਟ ਬੁੱਕ ਕਰਵਾਉਣ ਦੀ ਪ੍ਰਕਿਰਿਆ ਨੂੰ ਸੁਖਾਲਾ ਬਣਾਉਣ 'ਤੇ ਵਿਚਾਰ ਕਰ ਰਹੀ ਹੈ। ਰੇਲ ਮੰਤਰੀ ਪੀਊਸ਼ ਗੋਇਲ ਨੇ ਮੰਤਰਾਲੇ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਹਵਾਈ ਟਿਕਟ ਬੁੱਕ ਕਰਵਾਉਣ ਦੀ ਪ੍ਰਕਿਰਿਆ ਦੀ ਤਰਜ਼ 'ਤੇ ਹੀ ਰੇਲਵੇ ਟਿਕਟ ਬੁੱਕ ਕਰਨ ਦੀ ਪ੍ਰਣਾਲੀ ਨੂੰ ਤਿਆਰ ਕਰੇ। ਮੌਜੂਦਾ ਪ੍ਰਣਾਲੀ ਵਿਚ ਵੀ ਰੇਲਵੇ ਟਿਕਟ ਬੁੱਕ ਕਰਵਾਉਣਾ ਸੌਖਾ ਨਹੀਂ ਹੈ। ਤੱਤਕਾਲ ਕੋਟੇ ਵਿਚ ਟਿਕਟ ਬੁੱਕ ਕਰਾਉਂਦੇ ਵੇਲ੍ਹੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
Online railway reservation
ਉਥੇ ਹੀ ਸਾਧਾਰਨ ਕੋਟੇ ਵਿਚ ਟਿਕਟ ਬੁੱਕ ਕਰਦੇ ਸਮੇਂ ਲੋਕਾਂ ਨੂੰ ਕਈ ਵਾਰ ਮਨਪੰਸਦ ਸੀਟਾਂ ਨਹੀਂ ਮਿਲਦੀਆਂ। ਇਹਨਾਂ ਚੀਜ਼ਾਂ ਨੂੰ ਧਿਆਨ ਵਿਚ ਰੱਖਦੇ ਹੋਏ ਪੀਊਸ਼ ਗੋਇਲ ਨੇ ਨਵੀਂ ਪ੍ਰਣਾਲੀ ਵਿਕਸਤ ਕਰਨ ਨੂੰ ਕਿਹਾ ਹੈ ਤਾਂ ਕਿ ਯਾਤਰੀ ਟਿਕਟ ਬੁੱਕ ਕਰਦੇ ਸਮੇਂ ਖਾਲੀ ਸੀਟਾਂ ਅਤੇ ਹੋਰ ਲੋੜੀਂਦੀ ਜਾਣਕਾਰੀ ਨੂੰ ਦੇਖ ਸਕਣ। ਇਸ ਨਾਲ ਉਹਨਾਂ ਨੂੰ ਫ਼ੈਸਲਾ ਲੈਣ ਵਿਚ ਅਸਾਨੀ ਹੋਵੇਗੀ ਕਿ ਉਹਨਾਂ ਨੇ ਕਿਸ ਟ੍ਰੇਨ ਵਿਚ ਟਿਕਟ ਬੁੱਕ ਕਰਵਾਉਣੀ ਹੈ ਜਾਂ ਉਹਨਾਂ ਨੂੰ ਕਿਹੜੀ ਸੀਟ ਮਿਲਣ ਵਾਲੀ ਹੈ। ਸੂਤਰਾਂ ਮੁਤਾਬਕ ਰੇਲ ਮੰਤਰਾਲਾ ਇਸ ਸਬੰਧੀ ਸੈਂਟਰ ਫਾਰ ਰੇਲ ਇੰਨਫੋਰਮੇਸ਼ਨ ਪ੍ਰਣਾਲੀ ਨਾਲ ਗੱਲਬਾਤ ਕਰਕੇ ਇਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰੇਗਾ।
Indian Railways
ਜਿਸ ਨਾਲ ਲੋਕਾਂ ਨੂੰ ਟਿਕਟ ਬੁੱਕ ਕਰਦੇ ਸਮੇਂ ਸੀਟ ਦੀ ਲਾਈਵ ਉਪਲਬਧਤਾ ਦੀ ਜਾਣਕਾਰੀ ਮਿਲ ਸਕੇ। ਰੇਲਵੇ ਇਸ ਗੱਲ 'ਤੇ ਵੀ ਵਿਚਾਰ ਕਰ ਰਿਹਾ ਹੈ ਕਿ ਟਿਕਟ ਬੁੱਕ ਕਰਦੇ ਵੇਲ੍ਹੇ ਲੋਕਾਂ ਨੂੰ ਉਹਨਾਂ ਦੇ ਮੋਬਾਈਲ ਜਾਂ ਹੋਰ ਕਿਸੇ ਡਿਵਾਈਸ 'ਤੇ ਬੁੱਕ ਹੋ ਚੁੱਕਿਆ ਚਾਰਟ ਵੀ ਮੁਹੱਈਆ ਕਰਵਾਇਆ ਜਾ ਸਕੇ। ਹਾਲਾਂਕ ਚਾਰਟ ਉਪਲਬਧ ਕਰਾਉਣ ਵਿਚ ਕਿਸੇ ਵਿਅਕਤੀ ਦੀ ਕੋਈ ਨਿਜੀ ਜਾਣਕਾਰੀ ਲੀਕ ਨਾ ਹੋਵੇ,
IRCTC
ਇਸ ਦੇ ਲਈ ਸਿਰਫ ਪੀਐਨਆਰ ਨਬੰਰ ਹੀ ਦਰਸਾਏ ਜਾਣਗੇ। ਅਧਿਕਾਰੀਆਂ ਦਾ ਇਹ ਵੀ ਕਹਿਣਾ ਹੈ ਕਿ ਰੇਲਵੇ ਦੇ ਲਈ ਇਹ ਪ੍ਰਣਾਲੀ ਵਿਕਸਤ ਕਰਨਾ ਔਖਾ ਹੈ ਕਿਉਂਕਿ ਹਰ ਟ੍ਰੇਨ ਦੇ ਕਈ ਸਟਾਪ ਹੁੰਦੇ ਹਨ ਜਿਥੋਂ ਯਾਤਰੀ ਸਵਾਰ ਹੁੰਦੇ ਅਤੇ ਉਤਰਦੇ ਹਨ। ਅਜਿਹੇ ਵਿਚ ਹਰ ਸਟੇਸ਼ਨ ਸਬੰਧੀ ਜਾਣਕਾਰੀ ਰੱਖਣਾ ਅਤੇ ਮੁਹੱਈਆ ਕਰਵਾਉਣਾ ਥੋੜਾ ਔਖਾ ਹੋ ਸਕਦਾ ਹੈ।