
ਜੇਕਰ ਰੇਲਵੇ ਬੋਗੀਆਂ ਵਿਚ ਖਾਲੀ ਥਾਂ ਦੀ ਸਹੀ ਵਰਤੋਂ ਕਰੇ ਤਾਂ ਉਸ ਦੀ ਸਾਲਾਨਾ ਆਮਦਨ ਵਿਚ ਲਗਭਗ 10 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋ ਸਕਦਾ ਹੈ।
ਨਵੀਂ ਦਿੱਲੀ : ਭਾਰਤੀ ਰੇਲਵੇ ਨੇ ਅਪਣੀ ਕਮਾਈ ਵਿਚ ਵਾਧਾ ਕਰਨ ਲਈ ਇਕ ਨਵਾਂ ਤਰੀਕਾ ਇਜ਼ਾਦ ਕੀਤਾ ਹੈ। ਰੇਲਵੇ ਬੋਰਡ ਨੇ ਰੇਲਗੱਡੀਆਂ ਵਿਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਨਿਜੀ ਕੰਪਨੀਆਂ ਨੂੰ ਅਪਣੇ ਉਤਪਾਦ ਅਤੇ ਉਪਕਰਣਾਂ ਦੇ ਪ੍ਰਚਾਰ-ਪ੍ਰਸਾਰ ਕਰਨ ਦੀ ਹਰੀ ਝੰਡੀ ਦੇ ਦਿਤੀ ਹੈ। ਰੇਲਵੇ ਬੋਰਡ ਦੇ ਮੁਖੀ ਅਸ਼ਵਨੀ ਲੋਹਾਨੀ ਨੇ ਦੱਸਿਆ ਕਿ ਇਸ ਸਬੰਧ ਵਿਚ ਰੇਲਵੇ ਦੇ ਸਾਰੇ ਜ਼ੋਨਾਂ ਨੂੰ ਦਿਸ਼ਾ ਨਿਰਦੇਸ਼ ਦੇ ਦਿਤੇ ਗਏ ਹਨ । ਰੀਪੋਰਟ ਮੁਤਾਬਕ ਮੰਡਲ ਪੱਧਰ ਦੇ ਅਧਿਕਾਰੀ ਰੇਲਵੇ ਵਿਚ ਸੁਧਾਰ ਦੀ ਪ੍ਰਕਿਰਿਆ ਨੁੰ ਮੁੱਖ ਰੱਖਦੇ ਹੋਏ ਇੱਛੁੱਕ ਕੰਪਨੀ ਦੇ ਉਤਪਾਦਾਂ ਨੂੰ ਉਪਕਰਣਾਂ ਨੂੰ ਪ੍ਰਚਾਰ ਦੀ ਆਗਿਆ ਦੇ ਸਕਣਗੇ।
Indian Railway
ਭਾਰਤੀ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਨਿਜੀ ਕੰਪਨੀਆਂ ਚੀਜ਼ਾਂ ਅਤੇ ਸੇਵਾਵਾਂ ਦੇ ਪ੍ਰਚਾਰ ਦੇ ਲਈ ਕਈ ਤਰੀਕੇ ਅਪਣਾਉਂਦੀਆਂ ਹਨ। ਜਦਕਿ ਰੇਲਵੇ ਦੇ ਕੋਲ ਕਈ ਕੰਪਨੀਆਂ ਟ੍ਰੇਨਾਂ ਵਿਚ ਅਪਣੇ ਉਤਪਾਦਾਂ ਦੇ ਪ੍ਰਚਾਰ ਦੀ ਪ੍ਰਵਾਨਗੀ ਲਈ ਆਉਂਦੀਆਂ ਹਨ। ਪਹਿਲਾਂ ਅਜਿਹੀ ਕੋਈ ਵਿਵਸਥਾ ਨਹੀਂ ਸੀ, ਇਸ ਲਈ ਉਹਨਾਂ ਨੂੰ ਇਨਕਾਰ ਕਰ ਦਿਤਾ ਜਾਂਦਾ ਸੀ। ਪਰ ਹੁਣ ਇਹਨਾਂ ਕੰਪਨੀਆਂ ਨੂੰ ਟ੍ਰੇਨ ਦੀਆਂ ਬੋਗੀਆਂ ਵਿਚ ਅਪਣੀ ਚੀਜ਼ਾਂ ਅਤੇ ਸਹੂਲਤਾਂ ਦਾ ਪ੍ਰਚਾਰ ਕਰਨ ਅਤੇ ਯਾਤਰੀਆਂ ਨੂੰ ਮੁਫਤ ਵਿਚ ਇਹ ਚੀਜ਼ਾਂ ਵੰਡਣ ਦਾ ਅਧਿਕਾਰ ਹੋਵੇਗਾ।
Ashwani Lohani
ਇਹੋ ਹੀ ਨਹੀਂ, ਰੇਲਵੇ ਬੋਰਡ ਦੇ ਇਸ ਫ਼ੈਸਲੇ ਨਾਲ ਕੰਪਨੀਆਂ ਕੋਲ ਉਤਪਾਦਾਂ ਅਤੇ ਉਪਕਰਣਾਂ ਨੂੰ ਯਾਤਰੀਆਂ ਨੂੰ ਮੁਫਤ ਵੰਡਣ ਦੀ ਸੂਵਿਧਾ ਵੀ ਦਿਤੀ ਜਾਵੇਗੀ। ਦਰਅਸਲ ਰੇਲਵੇ ਗੈਰ ਕਿਰਾਇਆ ਮਾਲ ਅਧੀਨ ਆਮਦਨੀ ਵਧਾਉਣਾ ਚਾਹੁੰਦਾ ਹੈ। ਇਸ ਲਈ ਉਹ ਇਸ਼ਤਿਹਾਰ ਨਾਲ ਜੁੜੇ ਨਿਯਮਾਂ ਅਤੇ ਨੀਤੀਆਂ ਨੂੰ ਪਹਿਲਾਂ ਦੇ ਮੁਕਾਬਲੇ ਸੁਖਾਲਾ ਬਣਾਉਣ ਵਿਚ ਲਗ ਗਿਆ ਹੈ। ਦੱਸ ਦਈਏ ਕਿ ਸਾਲ 2015 ਦੌਰਾਨ ਰੇਲਵੇ ਵਿਚ ਡੀਪੀ ਪਾਂਡੇ ਦੀ ਅਗਵਾਈ ਵਿਚ ਟਾਸਕ ਫੋਰਸ ਦਾ ਗਠਨ ਹੋਇਆ ਸੀ।
Advertisement will be in trains
ਇਸ ਟਾਸਕ ਫੋਰਸ ਨੇ ਅਪਣੀ ਰੀਪੋਰਟ ਵਿਚ ਇਹ ਸੁਝਾਅ ਦਿਤਾ ਸੀ ਕਿ ਜੇਕਰ ਰੇਲਵੇ ਬੋਗੀਆਂ ਵਿਚ ਖਾਲੀ ਥਾਂ ਦੀ ਸਹੀ ਵਰਤੋਂ ਕਰੇ ਤਾਂ ਉਸ ਦੀ ਸਾਲਾਨਾ ਆਮਦਨ ਵਿਚ ਲਗਭਗ 10 ਹਜ਼ਾਰ ਕਰੋੜ ਰੁਪਏ ਦਾ ਵਾਧਾ ਹੋ ਸਕਦਾ ਹੈ। ਹਾਲਾਂਕਿ ਯਾਤਰੀਆਂ ਨੂੰ ਇਹ ਸਹੂਲਤ ਸਿਰਫ ਚਲਦੀ ਟ੍ਰੇਨ ਵਿਚ ਹੀ ਮਿਲੇਗੀ, ਜਿਸ ਦੀ ਗੁਣਵੱਤਾ ਨੂੰ ਸਟੈਂਡਰਡ ਬੋਰਡ ਪੱਧਰ ਦੇ ਅਧਿਕਾਰੀ ਨਿਰਧਾਰਤ ਕਰਨਗੇ। ਉਹ ਇਹ ਵੀ ਯਕੀਨੀ ਬਣਾਉਣਗੇ ਕਿ ਸਫਰ ਦੌਰਾਨ ਯਾਤਰੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।