
ਇਸ ਯੋਜਨਾ ਦੀ ਹਰਮਨਪਿਆਰਤਾ ਨੂੰ ਦੇਖਦੇ ਹੋਏ ਪੈਨਸ਼ਨ ਫੰਡ ਰੈਗੂਲੇਟਰ...
ਨਵੀਂ ਦਿੱਲੀ : Atal Pension Yojana ਦੀ ਸ਼ੁਰੂਆਤ ਨੂੰ ਹਾਲੇ ਚਾਰ ਸਾਲ ਹੋਏ ਹਨ ਤੇ ਇੰਨੇ ਘੱਟ ਸਮੇਂ 'ਚ ਇਸ ਦੇ ਸਬਸਕ੍ਰਾਈਬਰਜ਼ ਦੀ ਗਿਣਤੀ ਦੋ ਕਰੋੜ ਦਾ ਅੰਕੜਾ ਪਾਰ ਕਰ ਚੁੱਕੀ ਹੈ। ਇਹ ਦਿਖਾਉਂਦਾ ਹੈ ਕਿ ਲੋਕ ਆਪਣੇ ਭਵਿੱਖ ਤੇ ਖਾਸਕਰ ਰਿਟਾਇਰਮੈਂਟ ਤੋਂ ਬਾਅਦ ਦੀ ਆਮਦਨ ਪ੍ਰਤੀ ਕਿੰਨੇ ਸਜਗ ਹਨ।
Photo ਇਸ ਯੋਜਨਾ ਦੀ ਹਰਮਨਪਿਆਰਤਾ ਨੂੰ ਦੇਖਦੇ ਹੋਏ ਪੈਨਸ਼ਨ ਫੰਡ ਰੈਗੂਲੇਟਰ ਪੀਐੱਫਆਰਡੀਏ ਨੇ ਇਸ ਯੋਜਨਾ ਤਹਿਤ ਮਿਲਣ ਵਾਲੀ ਮਹੀਨਾਵਾਰ ਪੈਨਸ਼ਨ 'ਚ ਵਾਧੇ ਦੀ ਸਿਫ਼ਾਰਸ਼ ਕੀਤੀ ਹੈ। ਇਸ ਦੇ ਨਾਲ ਹੀ ਇਸ ਸਕੀਮ ਨਾਲ ਜੁੜਨ ਦੀ ਉਮਰ ਹੱਦ ਨੂੰ ਵਧਾਉਣ ਦੀ ਵੀ ਸਿਫ਼ਾਰਸ਼ ਕੀਤੀ ਹੈ। ਇਸ ਯੋਜਨਾ ਨੂੰ 40 ਸਾਲ ਤਕ ਦੇ ਲੋਕ ਸਬਸਕ੍ਰਾਈਬ ਕਰ ਸਕਦੇ ਹਨ। ਇਸ ਉਮਰ ਹੱਦ ਨੂੰ ਵਧਾ ਕੇ 60 ਸਾਲ ਕਰਨ ਦੀ ਸਿਫ਼ਾਰਸ਼ ਪੀਐੱਫਆਰਡੀਏ ਨੇ ਕੀਤੀ ਹੈ।
Photo ਅਟਲ ਪੈਨਸ਼ਨ ਯੋਜਨਾ ਤਹਿਤ 60 ਸਾਲ ਦਾ ਹੋਣ ਤੋਂ ਬਾਅਦ ਸਬਸਕ੍ਰਾਈਬਰਜ਼ ਨੂੰ 1,000 ਰੁਪਏ ਤੋਂ ਲੈ ਕੇ 5,000 ਰੁਪਏ ਤਕ ਦੀ ਪੈਨਸ਼ਨ ਮਿਲਦੀ ਹੈ। ਹਾਲਾਂਕਿ, ਇਹ ਰਕਮ ਸਬਸਕ੍ਰਾਈਬਰਜ਼ ਦੇ ਅੰਸ਼ਦਾਨ 'ਤੇ ਨਿਰਭਰ ਕਰਦੀ ਹੈ। ਨਿਊਜ਼ ਏਜੰਸੀ ਪੀਟੀਆਈ ਦੀ ਇਕ ਰਿਪੋਰਟ ਮੁਤਾਬਿਕ ਪੀਐੱਫਆਰਡੀਏ ਦੇ ਹੋਲ ਟਾਈਮ ਮੈਂਬਰ ਸੁਪ੍ਰਤੀਮ ਬੰਧੋਪਾਧਿਆਏ ਨੇ ਕਿਹਾ ਹੈ ਕਿ ਰੈਗੂਲੇਟਰ ਨੇ ਅਟਲ ਪੈਨਸ਼ਨ ਯੋਜਨਾ ਤਹਿਤ ਸਬਸਕ੍ਰਾਈਬਰ ਬਣਨ ਲਈ ਵਧ ਤੋਂ ਵਧ ਉਮਰ ਹੱਦ 40 ਤੋਂ ਵਧਾ ਕੇ 60 ਸਾਲ ਕਰਨ ਦੀ ਸਿਫ਼ਾਰਸ਼ ਕੀਤੀ ਹੈ।
Pension ਇਸ ਦੇ ਨਾਲ ਹੀ ਵਧ ਤੋਂ ਵਧ ਪੈਨਸ਼ਨ ਹੱਦ ਨੂੰ ਵੀ 5,000 ਰੁਪਏ ਤੋਂ ਵਧਾ ਕੇ 10,000 ਰੁਪਏ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਇਸ ਤੋਂ ਇਲਾਵਾ ਪੀਐੱਫਆਰਡੀਏ ਨੇ ਸਰਕਾਰ ਨੂੰ National Pension System ਤਹਿਤ ਆਮਦਨ ਕਰ 'ਚ ਮਿਲਣ ਵਾਲੀ ਛੋਟ ਵੀ ਵਧਾਉਣ ਦੀ ਅਪੀਲ ਕੀਤੀ ਹੈ।
Pensionਪੈਨਸ਼ਨ ਫੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ (ਪੀਐੱਫਆਰਡੀ) ਨੈਸ਼ਨਲ ਪੈਨਸ਼ਨ ਸਿਸਟਮ (NPS) ਦਾ ਸੰਚਾਲਨ ਕਰਦੀ ਹੈ। ਇਸ ਦੇ ਨਾਲ ਹੀ ਅਟਲ ਪੈਨਸ਼ਨ ਯੋਜਨਾ ਨੂੰ ਵੀ ਰੈਗੂਲੇਟ ਕਰਦੀ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।