ਖੁਸ਼ਖ਼ਬਰੀ! ਪੈਨਸ਼ਨ ਸਕੀਮ ਵਿਚ ਵੱਡੇ ਬਦਲਾਅ ਦੀ ਤਿਆਰੀ, ਰਕਮ ਡਬਲ ਹੋਣ ਦੇ ਨਾਲ ਨਾਲ ਮਿਲਣਗੇ ਇਹ ਫ਼ਾਇਦੇ!
Published : Dec 24, 2019, 3:50 pm IST
Updated : Dec 24, 2019, 3:50 pm IST
SHARE ARTICLE
National pension system features benefits
National pension system features benefits

ਇਕ ਮੀਡੀਆ ਰਿਪੋਰਟ ਮੁਤਾਬਕ ਪੈਨਸ਼ਨ ਫੰਡ ਰੈਗੁਲੈਟਰੀ ਪੀਐਫਆਰਡੀਏ ਨੇ...

ਨਵੀਂ ਦਿੱਲੀ: ਰਿਟਾਇਰਮੈਂਟ ਤੋਂ ਬਾਅਦ ਪੈਨਸ਼ਨ ਦਾ ਪੈਸਾ ਲੋਕਾਂ ਦੀ ਜ਼ਿੰਦਗੀ ਵਿਚ ਇਕ ਬਹੁਤ ਵੱਡਾ ਤੋਹਫ਼ਾ ਹੁੰਦਾ ਹੈ। ਇਹੀ ਵਜ੍ਹਾ ਹੈ ਕਿ ਸਰਕਾਰ ਸਮੇਂ-ਸਮੇਂ ਤੇ ਪੈਨਸ਼ਨ ਦੇ ਨਿਯਮਾਂ ਵਿਚ ਬਦਲਾਅ ਕਰਦੀ ਰਹਿੰਦੀ ਹੈ। ਇਸ ਲਈ ਸਰਕਾਰੀ ਪੈਨਸ਼ਨ ਸਕੀਮ ਐਨਪੀਐਸ ਯਾਨੀ ਨੈਸ਼ਨਲ ਪੈਨਸ਼ਨ ਸਿਸਟਮ ਵਿਚ ਵੱਡਾ ਬਦਲਾਅ ਕਰਨ ਦੀ ਤਿਆਰੀ ਵਿਚ ਹੈ।

PhotoPhotoਇਕ ਮੀਡੀਆ ਰਿਪੋਰਟ ਮੁਤਾਬਕ ਪੈਨਸ਼ਨ ਫੰਡ ਰੈਗੁਲੈਟਰੀ ਪੀਐਫਆਰਡੀਏ ਨੇ ਇਕ ਫਰਵਰੀ 2020 ਨੂੰ ਪੇਸ਼ ਹੋਣ ਵਾਲੇ ਬਜਟ ਵਿਚ ਐਨਪੀਐਸ ਵਿਚ 1 ਲੱਖ ਰੁਪਏ ਤਕ ਦੇ ਨਿਵੇਸ਼ ਤੇ ਕਰ ਛੋਟ ਦਿੱਤੇ ਜਾਣ ਦੀ ਸਿਫਾਰਿਸ਼ ਕੀਤੀ ਹੈ। ਮੌਜੂਦਾ ਸਮੇਂ ਵਿਚ ਵਿਅਕਤੀਗਤ ਟੈਕਸ ਦੇਣ ਵਾਲਿਆਂ ਨੂੰ 50,000 ਰੁਪਏ ਤਕ ਦੇ ਨਿਵੇਸ਼ ਤੇ ਕਰ ਲਾਭ ਮਿਲਦਾ ਹੈ।

Pensioners lose rs 5845 annually due to lower interest ratesPensionਮਿਲੀ ਜਾਣਕਾਰੀ ਮੁਤਾਬਕ ਪੀਐਫਆਰਡੀਏ ਦੇ ਪੂਰਨ ਸਮੇਂ ਦੇ ਮੈਂਬਰ ਸੁਪ੍ਰਤਿਮ ਬੰਦੋਪਾਧਿਆਏ ਨੇ ਕਿਹਾ ਕਿ ਬਜਟ ਲਈ ਉਹ ਇਹ ਦੇਖ ਰਹੇ ਹਨ ਕਿ ਕੀ ਐਨਪੀਐਮ ਤਹਿਤ ਮੌਜੂਦਾ 50,000 ਰੁਪਏ ਤਕ ਦਾ ਨਿਵੇਸ਼ ਤੇ ਕਰ ਛੋਟ ਨੂੰ ਵਧਾ ਕੇ 1 ਲੱਖ ਰੁਪਏ ਤਕ ਕੀਤਾ ਜਾ ਸਕਦਾ ਹੈ। ਬੰਦੋਪਾਧਿਆਏ ਨੇ ਕਿਹਾ ਕਿ ਇਸ ਤੋਂ ਇਲਾਵਾ ਉਹ ਅਟਲ ਪੈਨਸ਼ਨ ਯੋਜਨਾ ਤਹਿਤ ਉਮਰ ਸੀਮਾ ਵਧਾ ਕੇ 40 ਤੋਂ 60 ਕਰਨ ਬਾਰੇ ਕਿਹਾ ਹੈ।

PensionsPensionsਫਿਲਹਾਲ ਅਟਲ ਪੈਨਸ਼ਨ ਯੋਜਨਾ 18 ਤੋਂ 409 ਸਾਲ ਦੇ ਲੋਕ ਲੈ ਸਕਦੇ ਹਨ। ਅਟਲ ਪੈਨਸ਼ਨ ਯੋਜਨਾ ਵਿਚ ਮੌਜੂਦਾ ਪੈਨਸ਼ਨ ਸੀਮਾ 5000 ਰੁਪਏ ਨੂੰ ਵਧਾ ਕੇ 10000 ਰੁਪਏ ਮਹੀਨਾ ਕਰਨ ਨੂੰ ਕਿਹਾ ਹੈ। ਪੀਐਫਆਰਡੀਏ ਨੇ ਸਰਕਾਰ ਨੂੰ ਐਨਪੀਐਸ ਤਹਿਤ ਸਰਕਾਰੀ ਕੇਂਦਰੀ ਕਰਮਚਾਰੀਆਂ ਲਈ ਟੈਕਸ ਫ੍ਰੀ 14 ਫ਼ੀਸਦੀ ਯੋਗਦਾਨ ਦੇ ਪ੍ਰਬੰਧ ਨੂੰ ਸਾਰੇ ਕੈਟੇਗਿਰੀ ਲਈ ਵਧਾਉਣ ਬਾਰੇ ਵੀ ਕਿਹਾ ਹੈ।

Pensioners demanding 7500 rupees pension minimum limit is 2500 rupeesPension ਕੇਂਦਰ ਸਰਕਾਰ ਦੇ ਕਰਮਚਾਰੀਆਂ ਲਈ 14 ਫ਼ੀਸਦੀ ਮਾਲਕ ਦਾ ਯੋਗਦਾਨ ਇਕ ਅਪ੍ਰੈਲ 2019 ਨਾਲ ਟੈਕਸ ਫ੍ਰੀ ਹੈ। ਰਾਜ ਸਰਕਾਰ ਅਤੇ ਖੁਦਮੁਖਤਿਆਰ ਸੰਸਥਾਵਾਂ ਦੇ ਮਾਮਲੇ ਵਿਚ ਮਾਲਕਾਂ ਵੱਲੋਂ ਕੀਤਾ ਜਾਣ ਵਾਲਾ 10 ਫ਼ੀਸਦੀ ਯੋਗਦਾਨ ਟੈਕਸ ਮੁਕਤ ਹੈ ਅਤੇ 4 ਫ਼ੀਸਦੀ ਤੇ ਟੈਕਸ ਲਗਦਾ ਹੈ ਜੋ ਕਰਮਚਾਰੀ ਨੂੰ ਦੇਣਾ ਪੈਂਦਾ ਹੈ। ਦਸ ਦਈਏ ਕਿ ਨੈਸ਼ਨਲ ਪੈਨਸ਼ਨ ਸਿਸਟਮ ਯਾਨੀ ਐਨਪੀਐਸ ਇਕ ਸਰਕਾਰੀ ਰਿਟਾਇਰਮੈਂਟ ਸੇਵਿੰਗ ਸਕੀਮ ਹੈ ਜਿਸ ਨੂੰ ਕੇਂਦਰ ਸਰਕਾਰ ਨੇ 1 ਜਨਵਰੀ 2004 ਨੂੰ ਲਾਂਚ ਕੀਤਾ ਸੀ।

ਇਸ ਤਰੀਕ ਤੋਂ ਬਾਅਦ ਜੁਆਇੰਨ ਕਰਨ ਵਾਲੇ ਸਾਰੇ ਸਰਕਾਰੀ ਕਰਮਚਾਰੀਆਂ ਲਈ ਇਹ ਯੋਜਨਾ ਜ਼ਰੂਰੀ ਹੈ। ਸਾਲ 2009 ਤੋਂ ਬਾਅਦ ਤੋਂ ਇਸ ਯੋਜਨਾ ਨੂੰ ਪ੍ਰਾਈਵੇਟ ਸੈਕਟਰ ਵਿਚ ਕੰਮ ਕਰਨ ਵਾਲੇ ਲੋਕਾਂ ਲਈ ਵੀ ਖੋਲ੍ਹ ਦਿੱਤਾ ਗਿਆ। ਹੁਣ ਸਰਕਾਰੀ ਦੇ ਨਾਲ-ਨਾਲ ਪ੍ਰਾਈਵੇਟ ਸੈਕਟਰ ਵਿਚ ਕੰਮ ਕਰਨ ਵਾਲਾ ਕੋਈ ਵੀ ਕਰਮਚਾਰੀ ਅਪਣੀ ਮਰਜ਼ੀ ਨਾਲ ਇਸ ਯੋਜਨਾ ਵਿਚ ਸ਼ਾਮਲ ਹੋ ਸਕਦਾ ਹੈ।

ਰਿਟਾਇਰਮੈਂਟ ਤੋਂ ਬਾਅਦ ਕਰਮਚਾਰੀ ਐਨਪੀਐਸ ਦਾ ਇਕ ਹਿੱਸਾ ਕੱਢ ਸਕਦੇ ਹੋ ਅਤੇ ਬਾਕੀ ਰਕਮ ਨਾਲ ਰਿਟਾਇਰਮੈਂਟ ਤੋਂ ਬਾਅਦ ਰੈਗੁਲਰ ਇਨਕਮ ਲਈ ਐਨੁਈਟੀ ਲੈ ਸਕਦੇ ਹੋ। ਐਕਸਪਰਟਸ ਦਾ ਕਹਿਣਾ ਹੈ ਕਿ ਜੇ ਅਜਿਹਾ ਹੁੰਦਾ ਹੈ ਤਾਂ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੇਗੀ। ਨਾਲ ਹੀ ਅਟਲ ਪੈਨਸ਼ਨ ਸਕੀਮ ਵਿਚ ਲੋਕਾਂ ਦਾ ਰੁਝਾਨ ਵਧੇਗਾ। ਸਰਕਾਰ ਨੇ ਦੇਸ਼ ਭਰ ਵਿਚ ਪੁਆਇੰਟ ਆਫ ਪ੍ਰੈਜੇਸ ਬਣਾਏ ਹਨ ਜਿਸ ਵਿਚ ਐਨਪੀਐਸ ਅਕਾਉਂਟ ਖੁਲ੍ਹਵਾਇਆ ਜਾ ਸਕਦਾ ਹੈ।

ਦੇਸ਼ ਦੇ ਲਗਭਗ ਸਾਰੇ ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੂੰ ਪੀਓਪੀ ਬਣਾਇਆ ਗਿਆ ਹੈ। ਤੁਸੀਂ ਪੈਨਸ਼ਨ ਫੰਡ ਰੈਗੁਲੇਟਰੀ ਅਤੇ ਡੈਵਲਪਮੈਂਟ ਅਥਾਰਿਟੀ ਦੀ ਵੈਬਸਾਈਟ ਦੁਆਰਾ https://www.npscra.nsdl.co.in/pop-sp.php ਵੀ ਪੁਆਇੰਟ ਆਫ ਪ੍ਰੈਜੇਂਸ ਤਕ ਪਹੁੰਚ ਸਕਦੇ ਹਨ। ਕਿਸੇ ਵੀ ਬੈਂਕ ਦੀ ਨਜ਼ਦੀਕੀ ਬ੍ਰਾਂਚ ਵਿਚ ਵੀ ਖਾਤਾ ਖੁਲ੍ਹਵਾਇਆ ਜਾ ਸਕਦਾ ਹੈ।

ਖਾਤਾ ਖੁਲਵਾਉਣ ਲਈ ਇਹ ਹਨ ਜ਼ਰੂਰੀ ਦਸਤਾਵੇਜ਼ ਐਡਰੈਸ ਪਰੂਫ, ਆਈਡੈਂਟਿਟੀ ਪ੍ਰੂਫ, ਬਰਥ ਸਰਟੀਫਿਕੇਟ ਜਾਂ ਦਸਵੀਂ ਸ਼੍ਰੇਣੀ ਦਾ ਸਰਟੀਫਿਕੇਟ, ਸਬਸਕ੍ਰਾਈਬਰ ਰਜਿਸਟ੍ਰੇਸ਼ਨ ਫਾਰਮ। ਇਸ ਯੋਜਨਾ ਵਿਚ ਦੋ ਤਰ੍ਹਾਂ ਦੇ ਅਕਾਉਂਟ ਹੁੰਦੇ ਹਨ। ਟਿਅਰ 1 ਅਤੇ ਟਿਅਰ 2। ਹਰ ਸਬਸਕ੍ਰਾਈਬਰ ਨੂੰ ਇਕ ਪਰਮਾਨੈਂਟ ਰਿਟਾਇਰਮੈਂਟ ਅਕਾਉਂਟ ਨੰਬਰ ਉਪਲੱਬਧ ਕਰਾਇਆ ਜਾਂਦਾ ਹੈ ਜਿਸ ਤੇ 12 ਅੰਕਾਂ ਦਾ ਇਕ ਨੰਬਰ ਹੁੰਦਾ ਹੈ। ਇਹੀ ਨੰਬਰ ਸਾਰੇ ਲੈਣ ਦੇਣ ਵਿਚ ਕੰਮ ਆਉਂਦਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement