ਕੇਂਦਰ ਦੀ ‘ਥਕਾਓ ਅਤੇ ਦੌੜਾਓ’ ਨੀਤੀ ਸਾਹਮਣੇ ਗੋਢੇ ਨਹੀਂ ਟੇਕਣਗੇ ਅੰਦੋਲਨਕਾਰੀ ਕਿਸਾਨ : ਸੋਨੀਆ ਗਾਂਧੀ
Published : Jan 3, 2021, 7:57 pm IST
Updated : Jan 3, 2021, 7:57 pm IST
SHARE ARTICLE
Sonia Gandhi
Sonia Gandhi

ਕਿਹਾ, ‘ਠੰਡ ਅਤੇ ਮੀਂਹ ਦੇ ਬਾਵਜੂਦ ਸਰਹੱਦਾਂ ’ਤੇ ਡਟੇ ਅੰਨਦਾਤਾਵਾਂ ਦੀ ਹਾਲਤ ਦੇਖ ਕੇ ਮੇਰਾ ਮਨ ਬਹੁਤ ਪ੍ਰੇਸ਼ਾਨ ਹੈ’

ਨਵੀਂ ਦਿੱਲੀ : ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਕੇਂਦਰ ਦੀ ਆਲੋਚਨਾ ਕਰਦੇ ਹੋਏ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਦੀ ਆਜਾਦੀ ਦੇ ਬਾਅਦ ਤੋਂ ਪਹਿਲੀ ਵਾਰ ਅਜਿਹੀ ਹੰਕਾਰੀ ਸਰਕਾਰ ਸੱਤਾ ’ਚ ਆਈ ਹੈ, ਜਿਸ ਨੂੰ ਅੰਨਦਾਤਾਵਾਂ ਦਾ ਦਰਦ ਦਿਖਾਈ ਨਹੀਂ ਦੇ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਬਿਨਾਂ ਸ਼ਰਤ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ। 

Farmers UnionsFarmers Unions

ਸੋਨੀਆ ਨੇ ਕਿਹਾ,‘‘ਲੋਕਤੰਤਰ ’ਚ ਜਨਭਾਵਨਾਵਾਂ ਦੀ ਅਣਦੇਖੀ ਕਰਨ ਵਾਲੀਆਂ ਸਰਕਾਰਾਂ ਅਤੇ ਉਨ੍ਹਾਂ ਦੇ ਨੇਤਾ ਲੰਮੇ ਸਮੇਂ ਤਕ ਸ਼ਾਸਨ ਨਹੀਂ ਕਰਦੇ। ਹੁਣ ਇਹ ਬਿਲਕੁੱਲ ਸਾਫ਼ ਹੈ ਕਿ ਮੌਜੂਦਾ ਕੇਂਦਰ ਸਰਕਾਰ ਦੀ ‘ਥਕਾਓ ਅਤੇ ਦੌੜਾਓ’ ਦੀ ਨੀਤੀ ਸਾਹਮਣੇ ਅੰਦੋਲਨਕਾਰੀ ਧਰਤੀ ਪੁੱਤ ਕਿਸਾਨ ਮਜਦੂਰ ਗੋਢੇ ਟੇਕਣ ਵਾਲੇ ਨਹੀਂ ਹਨ। 

sonia gandhi sonia gandhi

ਸੋਨੀਆ ਨੇ ਕਿਹਾ,‘‘ਹੁਣ ਵੀ ਸਮਾਂ ਹੈ ਕਿ ਨਰਿੰਦਰ ਮੋਦੀ ਸਰਕਾਰ ਸੱਤਾ ਦੇ ਹੰਕਾਰ ਨੂੰ ਛੱਡ ਕੇ ਤੁਰੰਤ ਬਿਨਾਂ ਸ਼ਰਤ ਤਿੰਨੋਂ ਕਾਲੇ ਕਾਨੂੰਨ ਵਾਪਸ ਲਵੇ ਅਤੇ ਠੰਡ ਤੇ ਮੀਂਹ ’ਚ ਦਮ ਤੋੜ ਰਹੇ ਕਿਸਾਨਾਂ ਦਾ ਅੰਦੋਲਨ ਖ਼ਤਮ ਕਰਵਾਏ। ਇਹੀ ਰਾਜਧਰਮ ਹੈ ਅਤੇ ਮਰਹੂਮ ਕਿਸਾਨਾਂ ਦੇ ਪ੍ਰਤੀ ਸੱਚੀ ਸ਼ਰਧਾਂਜਲੀ ਹੈ। ਉਨ੍ਹਾਂ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਯਾਦ ਰਖਣਾ ਚਾਹੀਦਾ ਹੈ ਕਿ ਲੋਕਤੰਤਰ ਦਾ ਅਰਥ ਹੀ ਜਨਤਾ ਅਤੇ ਕਿਸਾਨ-ਮਜਦੂਰਾਂ ਦੇ ਹਿਤਾਂ ਦੀ ਰਖਿਆ ਕਰਨਾ ਹੈ। 

Sonia Gandhi and PM ModiSonia Gandhi and PM Modi

ਉਨ੍ਹਾਂ ਕਿਹਾ,‘‘ਹੱਡ ਕੰਬਾਉਣ ਵਾਲੀ ਠੰਡ ਅਤੇ ਮੀਂਹ ਦੇ ਬਾਵਜੂਦ ਦਿੱਲੀ ਦੀਆਂ ਸਰਹੱਦਾਂ ’ਤੇ ਆਪਣੀਆਂ ਮੰਗਾਂ ਦੇ ਸਮਰਥਨ ’ਚ 39 ਦਿਨਾਂ ਤੋਂ ਸੰਘਰਸ਼ ਕਰ ਰਹੇ ਅੰਨਦਾਤਾਵਾਂ ਦੀ ਹਾਲਤ ਦੇਖ ਕੇ ਦੇਸ਼ਵਾਸੀਆਂ ਸਮੇਤ ਮੇਰਾ ਮਨ ਵੀ ਬਹੁਤ ਪ੍ਰੇਸ਼ਾਨ ਹਨ। 

Sonia Gandhi Sonia Gandhi

ਸੋਨੀਆ ਗਾਂਧੀ ਨੇ ਕਿਹਾ ਕਿ ਅੰਦੋਲਨ ਨੂੰ ਲੈ ਕੇ ਸਰਕਾਰ ਦੀ ਬੇਰੁਖੀ ਕਾਰਨ ਹੁਣ ਤਕ 50 ਤੋਂ ਵੱਧ ਕਿਸਾਨ ਜਾਨ ਗਵਾ ਚੁਕੇ ਹਨ। ਕੁੱਝ ਕਿਸਾਨਾਂ ਨੇ ਤਾਂ ਸਰਕਾਰ ਦੀ ਅਣਦੇਖੀ ਕਾਰਨ ਖੁਦਕੁਸ਼ੀ ਵਰਗਾ ਕਦਮ ਵੀ ਚੁੱਕ ਲਿਆ। ਪਰ ਬੇਰਹਿਮ ਮੋਦੀ ਸਰਕਾਰ ਦਾ ਨਾ ਤਾਂ ਦਿਲ ਪਸੀਜਿਆ ਅਤੇ ਨਾ ਹੀ ਅੱਜ ਤਕ ਪ੍ਰਧਾਨ ਮੰਤਰੀ ਜਾਂ ਕਿਸੇ ਵੀ ਮੰਤਰੀ ਦੇ ਮੂੰਹ ’ਚੋਂ ਹਮਦਰਦੀ ਦਾ ਇਕ ਸ਼ਬਦ ਨਿਕਲਿਆ।    

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਪੁਲਿਸ ਕਤਲਕਾਂਡ ‘ਚ ਮਾਸਟਰਮਾਈਂਡ ਰਣਜੀਤ ਸਿੰਘ ਦੇ ਐਨਕਾਊਂਟਰ ‘ਤੇ ਪਰਿਵਾਰ ਨੇ ਚੁੱਕੇ ਸਵਾਲ

26 Feb 2026 1:38 PM

2027 ਵਿਧਾਨ ਸਭਾ ਚੋਣਾਂ ਲਈ ਸਾਰੀਆਂ ਪਾਰਟੀਆਂ ਪੱਬਾਂ ਭਾਰ, 14 ਮਾਰਚ ਨੂੰ ਮੋਗਾ 'ਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ...

26 Feb 2026 1:37 PM

'ਭਾਜਪਾ ਵੱਲੋਂ ਮੋਗਾ 'ਚ 14 ਮਾਰਚ ਨੂੰ ਕੀਤੀ ਜਾਵੇਗੀ ਬਦਲਾਅ ਰੈਲੀ'

26 Feb 2026 1:36 PM

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM
Advertisement