ਕੋਰੋਨਾ ਵਾਇਰਸ : ਆਸਟ੍ਰੇਲੀਆਈ ਸੂਬਿਆਂ ਵਿਚ ਮੁੜੀ ਲੱਗੀ ਯਾਤਰਾ ਪਾਬੰਦੀ
Published : Jan 3, 2021, 9:15 pm IST
Updated : Jan 3, 2021, 9:15 pm IST
SHARE ARTICLE
 Corona virus
Corona virus

ਯਾਤਰੀਆਂ ਦੇ ਲਈ 14 ਦਿਨ ਦਾ ਇਕਾਂਤਵਾਸ ਲਾਜ਼ਮੀ ਕੀਤਾ

ਸਿਡਨੀ : ਆਸਟ੍ਰੇਲੀਆ ਦੇ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਰਾਜਾਂ ਵਿਚ ਕੋਰੋਨਾ ਮਾਮਲੇ ਤੇਜ਼ੀ ਨਾਲ ਵਧਣ ਕਾਰਨ ਕਈ ਰਾਜਾਂ ਨੇ ਮੁੜ ਯਾਤਰਾ ਪਾਬੰਦੀਆਂ ਲਗਾ ਦਿਤੀਆਂ ਹਨ। ‘ਆਸਟ੍ਰੇਲੀਆਈ ਕੈਪੀਟਲ ਟੈਰੇਟਰੀ’ ਨੇ ਸਿਡਨੀ ਦੇ ਉੱਤਰੀ ਸਮੁੰਦਰੀ ਕੰਢਿਆਂ, ਗ੍ਰੇਟਰ ਸਿਡਨੀ ਅਤੇ ਹੋਰ ਛੋਟੇ ਕੇਂਦਰਾਂ ਤੋਂ ਯਾਤਰੀਆਂ ਦੇ ਦਾਖ਼ਲ ਹੋਣ ’ਤੇ ਰੋਕ ਲਗਾ ਦਿਤੀ ਹੈ। ਤਸਮਾਨੀਆ ਰਾਜ ਨੇ ਵਿਕਟੋਰੀਆ ਵਿਚ ਹਾਲ ਵਿਚ ਪੀੜਤ ਹੋਏ ਲੋਕਾਂ ਨਾਲ ਸਿੱਧੇ ਤੌਰ ’ਤੇ ਜੁੜੇ ਹਰ ਇਕ ਵਿਅਕਤੀ ਦੇ ਆਉਣ ’ਤੇ ਰੋਕ ਲਗਾ ਦਿਤੀ ਹੈ। 

coronacorona

ਤਸਮਾਨੀਆ ਨੇ ਗ੍ਰੇਟਰ ਸਿਡਨੀ ਅਤੇ ਸਿਡਨੀ ਦੇ ਵੋਲੋਨਗੋਂਗ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ 14 ਦਿਨ ਦਾ ਇਕਾਂਤਵਾਸ ਲਾਜ਼ਮੀ ਕਰ ਦਿਤਾ ਹੈ ਜਦਕਿ ਸਿਡਨੀ ਦੇ ਉੱਤਰੀ ਸਮੁੰਦਰੀ ਕੰਢਿਆਂ ਦੇ ਲੋਕਾਂ ਦੇ ਦਾਖ਼ਲ ਹੋਣ ’ਤੇ ਪਾਬੰਦੀ ਹੈ।

CoronaCorona

ਵਿਕੋਟਰੀਆ ਵਿਚ ਐਤਵਾਰ ਨੂੰ ਕੋਰੋਨਾ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਜਦਕਿ ਸਨਿਚਰਵਾਰ ਨੂੰ 10 ਨਵੇਂ ਮਾਮਲੇ ਸਾਹਮਣੇ ਆਏ ਸਨ। ਵਿਕਟੋਰੀਆ ਵਿਚ ਹਾਲ ਹੀ ਦਿਨ ਵਿਚ ਕੋਰੋਨਾ ਦੇ 21 ਨਵੇਂ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਦਾ ਸਬੰਧ ਨਿਊ ਸਾਊਥ ਵੇਲਜ਼ ਵਿਚ ਫੈਲੀ ਲਾਗ ਨਾਲ ਹੈ। 

coronacorona

ਵਿਕੋਟਰੀਆ ਦੀ ਸਰਹੱਦ ਨੂੰ ਨਿਊ ਸਾਊਥ ਵੇਲਜ਼ ਤੋਂ ਆਉਣ ਵਾਲੇ ਯਾਤਰੀਆਂ ਲਈ ਬੰਦ ਕਰ ਦਿਤਾ ਗਿਆ ਹੈ। ਨਿਊ ਸਾਊਥ ਵੇਲਜ਼ ਵਿਚ ਐਤਵਾਰ ਨੂੰ ਕੋਰੋਨਾ ਦੇ 8 ਨਵੇਂ ਮਾਮਲੇ ਸਾਹਮਣੇ ਆਏ ਹਨ। ਰਾਜ ਵਿਚ ਇਸ ਸਮੇਂ 161 ਲੋਕ ਇਲਾਜ ਅਧੀਨ ਹਨ ਅਤੇ ਇਹਨਾਂ ਵਿਚੋਂ ਜ਼ਿਆਦਾਤਰ ਮਾਮਲੇ ਸਿਡਨੀ ਦੇ ਉੱਤਰੀ ਕੰਢਿਆਂ ਨਾਲ ਜੁੜੇ ਹਨ। ਆਸਟ੍ਰੇਲੀਆ ਵਿਚ ਹੁਣ ਤਕ 28,462 ਲੋਕ ਕੋਰੋਨਾ ਵਾਇਰਸ ਨਾਲ ਪੀੜਤ ਹੋ ਚੁਕੇ ਹਨ ਅਤੇ 909 ਲੋਕਾਂ ਦੀ ਮੌਤ ਹੋ ਚੁਕੀ ਹੈ।   

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement