
ਡੀ.ਸੀ.ਜੀ.ਆਈ. ਨੇ ਆਕਸਫੋਰਡ ਤੇ ਭਾਰਤ ਬਾਇਉਟੈਕ ਦੀ ਕੋਰੋਨਾ ਵੈਕਸੀਨ ਨੂੰ ਹੰਗਾਮੀ ਹਾਲਤ ’ਚ ਵਰਤੋਂ ਦੀ ਦਿੱਤੀ ਮਨਜ਼ੂਰੀ
ਨਵੀਂ ਦਿੱਲੀ: ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਦਰਅਸਲ ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਨੇ ਸੀਰਮ ਇੰਸਟੀਚਿਊਟ ਆਫ ਇੰਡੀਆ ਤੇ ਭਾਰਤ ਬਾਇਓਟੈੱਕ ਦੀ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਡੀਸੀਜੀਆਈ ਨੇ ਐਤਵਾਰ ਨੂੰ ਪ੍ਰੈੱਸ ਕਾਨਫਰੰਸ ਵਿਚ ਜਾਣਕਾਰੀ ਦਿੱਤੀ।
DCGI approves Serum, Bharat Biotech vaccines for emergency use
ਡਰੱਗ ਕੰਟਰੋਲਰ ਜਨਰਲ ਆਫ ਇੰਡੀਆ ਵੀਜੀ ਸੋਮਾਨੀ ਨੇ ਕਿਹਾ ਕਿ ਦੋਵੇਂ ਕੰਪਨੀਆਂ ਨੇ ਟਰਾਇਲ ਰਨ ਦੇ ਅੰਕੜੇ ਜਮਾਂ ਕਰ ਦਿੱਤੇ ਹਨ ਅਤੇ ਦੋਵਾਂ ਨੂੰ ‘ਸੀਮਤ ਵਰਤੋਂ’ ਲਈ ਮਨਜ਼ੂਰੀ ਦਿੱਤੀ ਜਾਂਦੀ ਹੈ। ਸੋਮਾਨੀ ਨੇ ਕਿਹਾ, ‘ ਜੇਕਰ ਸੁਰੱਖਿਆ ਸਬੰਧੀ ਥੋੜਾ ਜਿਹਾ ਵੀ ਸ਼ੱਕ ਹੁੰਦਾ ਹੈ ਤਾਂ ਅਸੀਂ ਕਿਸੇ ਵੀ ਚੀਜ਼ ਨੂੰ ਮਨਜ਼ੂਰੀ ਨਹੀਂ ਦੇਵਾਂਗੇ। ਦੋਵੇਂ ਵੈਕਸੀਨ 100 ਫੀਸਦੀ ਸੁਰੱਖਿਅਤ ਹਨ’।
DCGI approves Serum, Bharat Biotech vaccines for emergency use
ਭਾਰਤ ਬਾਇਓਟੈਕ ਦੀ ਵੈਕਸੀਨ Covaxin ਨੂੰ ‘ਕਲੀਨਿਕਲ ਟਰਾਇਲ ਮੋਡ’ ਵਿਚ ਐਮਰਜੈਂਸੀ ਹਾਲਾਤ ਵਿਚ ਬਹੁਤ ਸਾਵਧਾਨੀ ਨਾਲ ਵਰਤਣ ਲਈ ਮਨਜ਼ੂਰੀ ਮਿਲੀ ਹੈ। ਇਸ ਦਾ ਮਤਲਬ ਹੈ ਕਿ ਇਹ ਵੈਕਸੀਨ ਲਗਾਉਣ ਸਮੇਂ ਉਹੀ ਪ੍ਰੋਟੋਕਾਲ ਫੋਲੋ ਕਰਨੇ ਹੋਣਗੇ ਜੋ ਕਲੀਨੀਕਲ ਟਰਾਇਲ ਕਰਨ ਸਮੇਂ ਹੁੰਦੇ ਸੀ। ਕੋਵਿਡ-19 ਵੈਕਸੀਨ ਨੂੰ ਮਨਜ਼ੂਰੀ ਮਿਲਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਦੇਸ਼ ਨੂੰ ਵਧਾਈ ਦਿੱਤੀ।
covid
ਦੱਸ ਦਈਏ ਕਿ Covaxin ਨੂੰ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈਸੀਐਮਆਰ) ਦੇ ਸਹਿਯੋਗ ਨਾਲ ਭਾਰਤ ਬਾਇਓਟੈਕ ਨੇ ਸਵਦੇਸ਼ੀ ਰੂਪ ਨਾਲ ਵਿਕਸਤ ਕੀਤਾ ਹੈ। ਪੁਣੇ ਸਥਿਤ ਸੀਰਮ ਇੰਸਟੀਚਿਊਟ ਆਫ ਇੰਡੀਆ (ਐਸਆਈਆਈ) ਨੇ ਆਕਸਫੋਰਡ ਦੀ ਕੋਰੋਨਾ ਵੈਕਸੀਨ COVISHIELD ਦੇ ਉਤਪਾਦਨ ਲਈ ਐਸਟ੍ਰਾਜ਼ੇਨੇਕਾ ਨਾਲ ਸਮਝੌਤਾ ਕੀਤਾ ਹੈ। ਐਸਆਈਆਈ ਵਿਸ਼ਵ ਦੀ ਸਭ ਤੋਂ ਵੱਡੀ ਟੀਕਾ ਨਿਰਮਾਤਾ ਕੰਪਨੀ ਹੈ।