Advertisement
  ਖ਼ਬਰਾਂ   ਰਾਸ਼ਟਰੀ  03 Jan 2021  ਬਰਫ਼ਬਾਰੀ ਕਾਰਨ ਕਸ਼ਮੀਰ ਘਾਟੀ ਦਾ ਦੇਸ਼ ਦੇ ਹੋਰ ਹਿੱਸਿਆਂ ਨਾਲ ਟੁੱਟਿਆ ਸੰਪਰਕ

ਬਰਫ਼ਬਾਰੀ ਕਾਰਨ ਕਸ਼ਮੀਰ ਘਾਟੀ ਦਾ ਦੇਸ਼ ਦੇ ਹੋਰ ਹਿੱਸਿਆਂ ਨਾਲ ਟੁੱਟਿਆ ਸੰਪਰਕ

ਸਪੋਕਸਮੈਨ ਸਮਾਚਾਰ ਸੇਵਾ
Published Jan 3, 2021, 10:15 pm IST
Updated Jan 3, 2021, 10:15 pm IST
ਉਤਰੀ ਕਸ਼ਮੀਰ ਦੇ ਕੁੱਝ ਇਲਾਕਿਆਂ ’ਚ ਹਲਕੀ ਬਰਫ਼ਬਾਰੀ ਹੋਈ ਜਦਕਿ ਮੱਧ ਅਤੇ ਦਖਣੀ ਕਸ਼ਮੀਰ ਦੇ ਜਿਆਦਾਤਰ ਹਿੱਸਿਆਂ ’ਚ ਮੱਧਮ ਬਰਫ਼ਬਾਰੀ ਹੋਈ।
kashmir valley
 kashmir valley

ਸ਼੍ਰੀਨਗਰ : ਕਸ਼ਮੀਰ ਘਾਟੀ ਦੇ ਜਿਆਦਾਤਰ ਹਿੱਸਿਆਂ ’ਚ ਬਰਫ਼ਬਾਰੀ ਦੇ ਬਾਅਦ ਘਾਟੀ ਦਾ ਦੇਸ਼ ਦੇ ਹੋਰ ਹਿੱਸਿਆਂ ਤੋਂ ਸੜਕ ਅਤੇ ਹਵਾਈ ਸੰਪਰਕ ਟੁੱਟ ਗਿਆ ਹੈ। ਅਧਿਕਾਰੀਆਂ ਨੇ ਦਸਿਆ ਕਿ ਜਿਆਦਾਤਰ ਸਥਾਨਾਂ ’ਤੇ ਰਾਤ ’ਚ ਅਤੇ ਕੁੱਝ ਸਥਾਨਾਂ ’ਤੇ ਤੜਕੇ ਬਰਫ਼ਬਾਰੀ ਸ਼ੁਰੂ ਹੋਈ। ਉਨ੍ਹਾਂ ਦਸਿਆ ਕਿ ਉਤਰੀ ਕਸ਼ਮੀਰ ਦੇ ਕੁੱਝ ਇਲਾਕਿਆਂ ’ਚ ਹਲਕੀ ਬਰਫ਼ਬਾਰੀ ਹੋਈ ਜਦਕਿ ਮੱਧ ਅਤੇ ਦਖਣੀ ਕਸ਼ਮੀਰ ਦੇ ਜਿਆਦਾਤਰ ਹਿੱਸਿਆਂ ’ਚ ਮੱਧਮ ਬਰਫ਼ਬਾਰੀ ਹੋਈ। ਉਥੇ ਹੀ ਘਾਟੀ ਦੇ ਉਚਾਈ ਵਾਲੇ ਖੇਤਰਾਂ ’ਚ ਮੱਧਮ ਤੋਂ ਭਾਰੀ ਬਰਫ਼ਬਾਰੀ ਹੋਈ। 

snowfallsnowfallਅਧਿਕਾਰੀ ਨੇ ਦਸਿਆ, ‘‘ਦੁਪਿਹਰ ਤਕ ਇਸੇ ਰਫ਼ਤਾਰ ਨਾਲ ਬਰਫ਼ਬਾਰੀ ਜਾਰੀ ਰਹੀ। ਉਨ੍ਹਾਂ ਦਸਿਆ ਕਿ ਸ਼੍ਰੀਨਰਗ ’ਚ ਤਿੰਨ ਤੋਂ ਚਾਰ ਇੰਚ ਤਕ ਤਾਜ਼ਾ ਬਰਫ਼ਾਬਾਰੀ ਹੋਈ। ਉਥੇ ਕਾਜੀਗੁੰਡ ’ਚ ਨੌ ਇੰਚ ਤਕ ਬਰਫ਼ਬਾਰੀ ਹੋਈ। ਅਧਿਕਾਰੀਆਂ ਨੇ ਦਸਿਆ ਕਿ ਸੈਰ ਸਪਾਟੇ ਲਈ ਮਸ਼ਹੂਰ ਪਹਿਲਗਾਮ ’ਚ ਪੰਜ ਤੋਂ 6 ਇੰਚ ਤਕ ਅਤੇ ਕੋਕੇਰਨਾਗ ’ਚ 9 ਇੰਚ ਤਕ ਬਰਫ਼ਬਾਰੀ ਹੋਈ।

ਸਬੰਧਤ ਖ਼ਬਰਾਂ

Advertisement
Advertisement
Advertisement