
ਕਿਹਾ ਕਿ ਭਾਰਤ ’ਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਸਵਾਗਤ ਯੋਗ ਹੈ।
ਨਵੀਂ ਦਿੱਲੀ : ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਨੇ ਭਾਰਤ ਵਿਚ ਕੋਰੋਨਾ ਵਾਇਰਸ ਕੋਵਿਡ-19 ਦੇ 2 ਟੀਕਿਆਂ ਦੀ ਐਮਰਜੈਂਸੀ ਵਰਤੋਂ ਦੀ ਮਨਜ਼ੂਰੀ ਦਿਤੇ ਜਾਣ ਦੇ ਕੇਂਦਰੀ ਡਰੱਗ ਸਟੈਂਡਰਡ ਕੰਟਰੋਲਰ ਸੰਗਠਨ (ਸੀ.ਡੀ.ਐਸ.ਸੀ.ਓ.) ਦੇ ਫ਼ੈਸਲੇ ਦਾ ਅੱਜ ਸਵਾਗਤ ਕੀਤਾ।
coronaਸਿਹਤ ਸੰਗਠਨ ਵਿਚ ਦਖਣੀ ਪੂਰਬੀ ਏਸ਼ੀਆ ਖੇਤਰ ਦੀ ਖੇਤਰੀ ਨਿਦੇਸ਼ਕ ਡਾ. ਪੂਨਮ ਖੇਤਰਪਾਲ ਸਿੰਘ ਨੇ ਅੱਜ ਕਿਹਾ ਕਿ ਭਾਰਤ ’ਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇਣ ਦਾ ਫ਼ੈਸਲਾ ਸਵਾਗਤ ਯੋਗ ਹੈ। ਡਬਲਯੂ.ਐਚ.ਓ. ਨੇ ਕਿਹਾ ਕਿ ਦਖਣੀ ਪੂਰਬੀ ਏਸ਼ੀਆ ਖੇਤਰ ’ਚ ਕੋਰੋਨਾ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਸੱਭ ਤੋਂ ਪਹਿਲਾਂ ਮਨਜ਼ੂਰੀ ਭਾਰਤ ਵਿਚ ਦਿਤੀ ਗਈ ਹੈ।
Coronavirusਭਾਰਤ ਦਾ ਇਹ ਫ਼ੈਸਲਾ ਇਸ ਖੇਤਰ ’ਚ ਕੋਰੋਨਾ ਖ਼ਿਲਾਫ਼ ਜੰਗ ਨੂੰ ਮਜਬੂਤੀ ਦੇਵੇਗਾ । ਡਾ. ਖੇਤਰਪਾਲ ਨੇ ਕਿਹਾ ਕਿ ਤਰਜੀਹ ਦੇ ਆਧਾਰ ਉੱਤੇ ਆਬਾਦੀ ਸਮੂਹ ਦੇ ਟੀਕਾਕਰਨ ਨਾਲ ਹੋਰ ਜਨਤਕ ਉਪਾਵਾਂ ਦੇ ਲਾਗੂ ਕਰਨ ਅਤੇ ਭਾਈਚਾਰਕ ਭਾਗੀਦਾਰੀ ਨਾਲ ਕੋਰੋਨਾ ਦੇ ਪ੍ਰਭਾਵ ਨੂੰ ਘੱਟ ਕਰਨ ਵਿਚ ਮਦਦ ਮਿਲੇਗੀ।