ਕਾਂਝਵਾਲਾ ਮਾਮਲਾ: ਪੋਸਟਮਾਰਟਮ ਰਿਪੋਰਟ ’ਚ ਨਹੀਂ ਹੋਈ ਬਲਾਤਕਾਰ ਦੀ ਪੁਸ਼ਟੀ, ਗੰਭੀਰ ਸੱਟਾਂ ਕਾਰਨ ਹੋਈ ਮੌਤ
Published : Jan 3, 2023, 6:43 pm IST
Updated : Jan 3, 2023, 6:43 pm IST
SHARE ARTICLE
Woman dragged under car: no injury marks on private parts
Woman dragged under car: no injury marks on private parts

ਰਿਪੋਰਟ ਵਿਚ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਲੜਕੀ ਨੂੰ ਲੱਗੀਆਂ ਸੱਟਾਂ ਵਿਚੋਂ ਕੋਈ ਵੀ ਸੱਟ ਜਿਨਸੀ ਸੋਸ਼ਣ ਦਾ ਸੰਕੇਤ ਨਹੀਂ ਦਿੰਦੀ।

 

ਨਵੀਂ ਦਿੱਲੀ: ਦਿੱਲੀ 'ਚ ਕਾਰ ਦੀ ਲਪੇਟ 'ਚ ਆਉਣ ਮਗਰੋਂ 12 ਕਿਲੋਮੀਟਰ ਤੱਕ ਘਸੀਟੇ ਜਾਣ ਕਾਰਨ ਮੌਤ ਦਾ ਸ਼ਿਕਾਰ ਹੋਈ 20 ਸਾਲਾ ਲੜਕੀ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ। ਪੁਲਿਸ ਨੇ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਸਿਰ, ਰੀੜ੍ਹ ਦੀ ਹੱਡੀ ਅਤੇ ਹੇਠਲੇ ਅੰਗਾਂ 'ਤੇ ਸੱਟ ਲੱਗਣ ਕਾਰਨ ਖੂਨ ਵਹਿਣ ਅਤੇ ਸਦਮੇ ਦੇ ਚਲਦਿਆਂ ਲੜਕੀ ਦੀ ਮੌਤ ਹੋਈ ਹੈ। ਰਿਪੋਰਟ ਵਿਚ ਇਹ ਵੀ ਸੰਕੇਤ ਦਿੱਤਾ ਗਿਆ ਹੈ ਕਿ ਲੜਕੀ ਨੂੰ ਲੱਗੀਆਂ ਸੱਟਾਂ ਵਿਚੋਂ ਕੋਈ ਵੀ ਸੱਟ ਜਿਨਸੀ ਸੋਸ਼ਣ ਦਾ ਸੰਕੇਤ ਨਹੀਂ ਦਿੰਦੀ।

ਇਹ ਵੀ ਪੜ੍ਹੋ: See Pictures: ਭਾਰਤ ਜੋੜੋ ਯਾਤਰਾ ਵਿਚ ਸ਼ਾਮਲ ਹੋਏ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ  

ਸੂਤਰਾਂ ਮੁਤਾਬਕ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਦਾ ਮੰਨਣਾ ਹੈ ਕਿ ਉਸ ਦੇ ਗੁਪਤ ਅੰਗ 'ਤੇ ਸੱਟ ਦੇ ਕੋਈ ਨਿਸ਼ਾਨ ਨਹੀਂ ਹਨ। ਸੋਮਵਾਰ ਨੂੰ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਕੈਂਪਸ 'ਚ ਮੈਡੀਕਲ ਬੋਰਡ ਦੀ ਨਿਗਰਾਨੀ 'ਚ ਲੜਕੀ ਦਾ ਪੋਸਟਮਾਰਟਮ ਕੀਤਾ ਗਿਆ।

ਇਹ ਵੀ ਪੜ੍ਹੋ: ਲੋਕ ਨਿਰਮਾਣ ਵਿਭਾਗ ਦਾ ਸੀਨੀਅਰ ਸਹਾਇਕ 5,000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ

ਰਿਪੋਰਟ ਦਾ ਹਵਾਲਾ ਦਿੰਦੇ ਹੋਏ ਵਿਸ਼ੇਸ਼ ਪੁਲਿਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਸਾਗਰ ਪ੍ਰੀਤ ਹੁੱਡਾ ਨੇ ਕਿਹਾ, “ਸਿਰ, ਰੀੜ੍ਹ ਦੀ ਹੱਡੀ, ਖੱਬੇ ਪੱਟ ਦੀ ਹੱਡੀ ਅਤੇ ਦੋਵੇਂ ਲੱਤਾਂ ਵਿਚ ਗੰਭੀਰ ਸੱਟਾਂ ਦੇ ਨਤੀਜੇ ਵਜੋਂ ਖੂਨ ਵਹਿ ਗਿਆ। ਸਾਰੀਆਂ ਸੱਟਾਂ ਸੰਭਵ ਤੌਰ 'ਤੇ ਵਾਹਨ ਦੁਰਘਟਨਾ ਅਤੇ ਖਿੱਚੇ ਜਾਣ ਕਾਰਨ ਲੱਗੀਆਂ”।

ਇਹ ਵੀ ਪੜ੍ਹੋ: ਉਤਰਾਖੰਡ ਵਿਚ 4,500 ਪਰਿਵਾਰ ਹੋਣਗੇ ਬੇਘਰ! ਹਾਈ ਕੋਰਟ ਨੇ 7 ਦਿਨਾਂ ’ਚ ਘਰ ਖਾਲੀ ਕਰਨ ਲਈ ਕਿਹਾ

ਉਹਨਾਂ ਕਿਹਾ, ‘ਇਸ ਦੇ ਨਾਲ ਹੀ ਰਿਪੋਰਟ ਤੋਂ ਸੰਕੇਤ ਮਿਲਦਾ ਹੈ ਕਿ ਕੋਈ ਵੀ ਸੱਟ ਜਿਨਸੀ ਸੋਸ਼ਣ ਦਾ ਸਬੂਤ ਨਹੀਂ ਦਿੰਦੀ ਹੈ। ਅੰਤਿਮ ਰਿਪੋਰਟ ਸਮੇਂ ਸਿਰ ਪ੍ਰਾਪਤ ਕੀਤੀ ਜਾਵੇਗੀ। ਮਾਮਲੇ ਦੀ ਜਾਂਚ ਜਾਰੀ ਹੈ।'' ਜ਼ਿਕਰਯੋਗ ਹੈ ਕਿ 31 ਦਸੰਬਰ ਦੀ ਰਾਤ ਨੂੰ ਇਕ ਕਾਰ ਨੇ ਲੜਕੀ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਅਤੇ ਲੜਕੀ ਨੂੰ 12 ਕਿਲੋਮੀਟਰ ਤੱਕ ਘਸੀਟਿਆ। ਲੜਕੀ ਦੀ ਲਾਸ਼ ਕਾਂਝਵਾਲਾ ਇਲਾਕੇ 'ਚੋਂ ਮਿਲੀ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਨਾਲ ਵੱਡਾ ਪਰਦਾ ਸਾਂਝਾ ਕਰਨ ਵਾਲੇ Soni Crew ਦੇ ਗੁਰਪ੍ਰੀਤ ਨੇ ਛੱਡਿਆ ਫ਼ਾਨੀ ਸੰਸਾਰ

08 May 2024 5:16 PM

Punjab ਸਣੇ ਦੇਸ਼ ਦੁਨੀਆ ਦੀਆਂ ਵੱਡੀਆਂ ਤੇ ਤਾਜ਼ਾ ਖ਼ਬਰਾਂ ਦੇਖਣ ਲਈ ਜੁੜੇ ਰਹੋ SPOKESMAN ਨਾਲ |

08 May 2024 5:12 PM

ਬਿਨਾ IELTS, ਕੰਮ ਦੇ ਅਧਾਰ ਤੇ Canada ਜਾਣਾ ਹੋਇਆ ਸੌਖਾ।, ਖੇਤੀਬਾੜੀ ਤੇ ਹੋਰ ਕੀਤੇ ਵਾਲਿਆਂ ਦੀ ਹੈ Canada ਨੂੰ ਲੋੜ।

08 May 2024 4:41 PM

Sukhbir Badal ਨੇ ਸਾਡੀ ਸੁਣੀ ਕਦੇ ਨਹੀਂ, ਭਾਵੁਕ ਹੁੰਦੇ ਬੋਲੇ ਅਕਾਲੀਆਂ ਦੇ ਉਮੀਦਵਾਰ, ਛੱਡ ਗਏ ਪਾਰਟੀ !

08 May 2024 3:47 PM

'ਆਓ! ਇਸ ਵਾਰ ਆਪਣੀ ਵੋਟ ਦੀ ਤਾਕਤ ਦਾ ਸਹੀ ਇਸਤੇਮਾਲ ਕਰੀਏ'

08 May 2024 3:42 PM
Advertisement