ਨਵੇਂ ਸਾਲ ਦੇ ਜਸ਼ਨ ’ਚ ਦਿੱਲੀ ਵਾਸੀਆਂ ਨੇ ਪੀਤੀ 218 ਕਰੋੜ ਦੀ ਸ਼ਰਾਬ, ਵਿਕੀਆਂ 1.10 ਕਰੋੜ ਬੋਤਲਾਂ
Published : Jan 3, 2023, 3:14 pm IST
Updated : Jan 3, 2023, 3:14 pm IST
SHARE ARTICLE
1 Crore Liquor Bottles Worth 218 Crore Sold In Delhi From Dec 24-31
1 Crore Liquor Bottles Worth 218 Crore Sold In Delhi From Dec 24-31

31 ਦਸੰਬਰ ਨੂੰ ਰਾਜਧਾਨੀ ਵਿਚ ਵਿਕੀਆਂ 45.28 ਕਰੋੜ ਰੁਪਏ ਦੀਆਂ 20.30 ਲੱਖ ਬੋਤਲਾਂ

 

ਨਵੀਂ ਦਿੱਲੀ: ਦਿੱਲੀ ਵਾਸੀਆਂ ਨੇ ਕ੍ਰਿਸਮਿਸ ਤੋਂ ਲੈ ਕੇ ਨਵੇਂ ਸਾਲ ਦੀ ਸ਼ਾਮ ਤੱਕ 218 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ ਇਕ ਕਰੋੜ ਤੋਂ ਵੱਧ ਸ਼ਰਾਬ ਦੀਆਂ ਬੋਤਲਾਂ ਖਰੀਦੀਆਂ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਆਬਕਾਰੀ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਦੱਸਿਆ ਕਿ ਨਵੇਂ ਸਾਲ ਦੀ ਸ਼ਾਮ 31 ਦਸੰਬਰ ਨੂੰ ਰਾਸ਼ਟਰੀ ਰਾਜਧਾਨੀ 'ਚ ਸਭ ਤੋਂ ਜ਼ਿਆਦਾ 20.30 ਲੱਖ ਸ਼ਰਾਬ ਦੀਆਂ ਬੋਤਲਾਂ ਵਿਕੀਆਂ, ਜਿਨ੍ਹਾਂ ਦੀ ਕੀਮਤ ਕਰੀਬ 45.28 ਕਰੋੜ ਰੁਪਏ ਸੀ।

ਇਹ ਵੀ ਪੜ੍ਹੋ: ਈਰਾਨੀ ਲੇਖਕ ਮੇਹਦੀ ਬਹਮਨ ਨੂੰ ਮੌਤ ਦੀ ਸਜ਼ਾ, ਇਜ਼ਰਾਇਲੀ ਚੈਨਲ 'ਤੇ ਇੰਟਰਵਿਊ ਦੌਰਾਨ ਕੀਤੀ ਸੀ ਸਰਕਾਰ ਦੀ ਆਲੋਚਨਾ

ਉਹਨਾਂ ਕਿਹਾ ਕਿ 24 ਤੋਂ 31 ਦਸੰਬਰ ਤੱਕ ਦਿੱਲੀ ਵਿਚ ਵੱਖ-ਵੱਖ ਕਿਸਮ ਦੀਆਂ ਸ਼ਰਾਬ ਦੀਆਂ ਰਿਕਾਰਡ 1.10 ਕਰੋੜ ਬੋਤਲਾਂ ਵੇਚੀਆਂ ਗਈਆਂ, ਇਹਨਾਂ ਵਿਚ ਜ਼ਿਆਦਾਤਰ ਵਿਕਰੀ ਵਿਸਕੀ ਦੀ ਹੋਈ। ਅਧਿਕਾਰਤ ਅੰਕੜਿਆਂ ਮੁਤਾਬਕ ਦਸੰਬਰ 2022 'ਚ ਦਿੱਲੀ 'ਚ 13.8 ਲੱਖ ਸ਼ਰਾਬ ਦੀਆਂ ਬੋਤਲਾਂ ਦੀ ਔਸਤ ਵਿਕਰੀ ਹੋਈ ਸੀ, ਜੋ ਪਿਛਲੇ ਤਿੰਨ ਸਾਲਾਂ ਵਿਚ ਸਾਲ ਦੇ ਅਖੀਰ ਵਿਚ ਹੋਈ ਸਭ ਤੋਂ ਵੱਧ ਵਿਕਰੀ ਹੈ। ਦਿੱਸੀ ਸਰਕਾਰ ਨੇ ਦਸੰਬਰ 2022 ਵਿਚ  ਐਕਸਾਈਜ਼ ਡਿਊਟੀ ਅਤੇ ਵੈਲਿਊ ਐਡਿਡ ਟੈਕਸ ਤੋਂ 560 ਕਰੋੜ ਰੁਪਏ ਦਾ ਮਾਲੀਆ ਕਮਾਇਆ ।

ਇਹ ਵੀ ਪੜ੍ਹੋ: ਸਾਬਕਾ CM ਚੰਨੀ ਦੇ ਬੇਟੇ ਦੇ ਵਿਆਹ 'ਤੇ ਹੋਏ ਖਰਚੇ ਦਾ ਮਾਮਲਾ: ਕਥਿਤ ਸ਼ਿਕਾਇਤਕਰਤਾ ਰਾਜਬਿੰਦਰ ਸਿੰਘ ਨੇ ਵਿਜੀਲੈਂਸ ਨੂੰ ਲਿਖੀ ਚਿੱਠੀ

ਅੰਕੜਿਆਂ ਮੁਤਾਬਕ ਦਸੰਬਰ ਮਹੀਨੇ ' ਚ ਦਿੱਲੀ 'ਚ 2019 'ਚ 12.55 ਲੱਖ, 2020 'ਚ 12.95 ਲੱਖ, 2021 'ਚ 12.52 ਲੱਖ ਅਤੇ 2022 'ਚ 13.77 ਲੱਖ ਸ਼ਰਾਬ ਦੀਆਂ ਬੋਤਲਾਂ ਵਿਕੀਆਂ। ਮੌਜੂਦਾ ਸਮੇਂ ਵਿਚ ਦਿੱਲੀ ਸਰਕਾਰ ਦੇ ਚਾਰ ਅਦਾਰਿਆਂ ਦੁਆਰਾ ਚਲਾਈਆਂ ਜਾ ਰਹੀਆਂ ਲਗਭਗ 550 ਸ਼ਰਾਬ ਦੀਆਂ ਦੁਕਾਨਾਂ ਰਾਹੀਂ ਸ਼ਹਿਰ ਵਿਚ ਸ਼ਰਾਬ ਵੇਚੀ ਜਾ ਰਹੀ ਹੈ। ਸ਼ਹਿਰ ਦੇ 900 ਤੋਂ ਵੱਧ ਹੋਟਲਾਂ, ਪੱਬਾਂ ਅਤੇ ਰੈਸਟੋਰੈਂਟਾਂ ਦੇ 'ਬਾਰਾਂ' ਵਿਚ ਵੀ ਸ਼ਰਾਬ ਉਪਲਬਧ ਹੈ ।

ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਉੱਚੇ ਜੰਗੀ ਮੈਦਾਨ 'ਤੇ ਤਾਇਨਾਤ ਹੋਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣੀ Captain Shiva Chauhan

ਆਬਕਾਰੀ ਵਿਭਾਗ ਨੇ ਰਿਕਾਰਡ ਵਿਕਰੀ ਨਾਲ 2022 ਦਾ ਅੰਤ ਕੀਤਾ। ਹਾਲਾਂਕਿ ਪਿਛਲਾ ਸਾਲ ਉਸ ਲਈ ਚੁਣੌਤੀਆਂ ਨਾਲ ਭਰਿਆ ਰਿਹਾ, ਜਿਸ ਵਿਚ ਆਬਕਾਰੀ ਨੀਤੀ 2021-22 ਨੂੰ ਲਾਗੂ ਕਰਨ ਸਬੰਧੀ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੀ ਜਾਂਚ ਵੀ ਸ਼ਾਮਲ ਹੈ। ਦਿੱਲੀ ਸਰਕਾਰ ਨੇ ਇਹ ਨੀਤੀ ਵਾਪਸ ਲੈ ਲਈ ਹੈ। ਆਬਕਾਰੀ ਵਿਭਾਗ ਨੂੰ ਅਕਸਰ ਤਿਉਹਾਰਾਂ 'ਤੇ ਚੰਗਾ ਮਾਲੀਆ ਮਿਲਦਾ ਹੈ। ਅਕਤੂਬਰ 2022 ਵਿਚ ਦੀਵਾਲੀ ਦੌਰਾਨ ਦਿੱਲੀ ਵਿਚ 100 ਕਰੋੜ ਰੁਪਏ ਤੋਂ ਵੱਧ ਮੁੱਲ ਦੀਆਂ 48 ਲੱਖ ਤੋਂ ਵੱਧ ਬੋਤਲਾਂ ਵਿਕੀਆਂ।

ਇਹ ਵੀ ਪੜ੍ਹੋ: ਪੰਜਾਬ ਵਿਚ ਠੰਢ ਅਤੇ ਧੁੰਦ ਦਾ ਕਹਿਰ ਜਾਰੀ: ਬਠਿੰਡਾ ਵਿਚ 1.2 ਡਿਗਰੀ ਤੱਕ ਡਿੱਗਿਆ ਪਾਰਾ

ਆਬਕਾਰੀ ਵਿਭਾਗ ਦੇ ਅੰਕੜਿਆਂ ਅਨੁਸਾਰ 24 ਦਸੰਬਰ 2022 ਨੂੰ ਸ਼ਹਿਰ ਵਿਚ 28.8 ਕਰੋੜ ਰੁਪਏ ਦੀਆਂ 14.7 ਲੱਖ ਬੋਤਲਾਂ ਦੀ ਵਿਕਰੀ ਹੋਈ ਸੀ। ਹਾਲ ਹੀ 'ਚ 27 ਦਸੰਬਰ ਨੂੰ ਦਿੱਲੀ 'ਚ ਸਭ ਤੋਂ ਘੱਟ ਸ਼ਰਾਬ ਦੀਆਂ ਬੋਤਲਾਂ ਵਿਕੀਆਂ, ਜਦੋਂ 19.3 ਕਰੋੜ ਰੁਪਏ ਦੀਆਂ 11 ਲੱਖ ਤੋਂ ਘੱਟ ਬੋਤਲਾਂ ਵਿਕੀਆਂ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement