Most Crimes in States News: ਪੰਜਾਬ ਨਹੀਂ ਸਗੋਂ ਇਨ੍ਹਾਂ ਸੂਬਿਆਂ ਵਿਚ ਹੁੰਦੇ ਸਭ ਤੋਂ ਵੱਧ ਅਪਰਾਧ, ਰੀਪੋਰਟ ਨੇ ਉ਼ਡਾਏ ਹੋਸ਼!

By : GAGANDEEP

Published : Jan 3, 2024, 2:02 pm IST
Updated : Jan 3, 2024, 2:28 pm IST
SHARE ARTICLE
  Most Crimes in States News in punjabi
Most Crimes in States News in punjabi

Most Crimes in States News: ਫਰਜ਼ੀ ਖ਼ਬਰਾਂ ਫੈਲਾਉਣ ਵਿੱਚ ਤੇਲੰਗਾਨਾ ਤੋਂ ਬਾਅਦ MP-ਮਹਾਰਾਸ਼ਟਰ ਅੱਗੇ

Most Crimes in States News in punjabi:  ਤੇਲੰਗਾਨਾ ਦੇਸ਼ ਵਿਚ ਸਾਈਬਰ ਅਪਰਾਧ ਦੇ ਮਾਮਲੇ ਵਿੱਚ ਸਭ ਤੋਂ ਅੱਗੇ ਹੈ। ਇੱਥੇ ਹਰ ਤਰ੍ਹਾਂ ਦੇ ਸਾਈਬਰ ਅਪਰਾਧ ਦੂਜੇ ਸੂਬਿਆਂ ਦੇ ਮੁਕਾਬਲੇ ਸਭ ਤੋਂ ਵੱਧ ਹਨ। 2022 ਵਿੱਚ, ਤੇਲੰਗਾਨਾ ਵਿੱਚ ਬੈਂਕਿੰਗ ਧੋਖਾਧੜੀ ਦੇ 3223 ਮਾਮਲੇ, ਓਟੀਪੀ ਧੋਖਾਧੜੀ ਦੇ 2179 ਮਾਮਲੇ ਅਤੇ ਸਾਈਬਰ ਬਲੈਕਮੇਲਿੰਗ ਦੇ 234 ਮਾਮਲੇ ਦਰਜ ਕੀਤੇ ਗਏ ਸਨ।

ਤੇਲੰਗਾਨਾ ਤੋਂ ਬਾਅਦ ਮਹਾਰਾਸ਼ਟਰ, ਬਿਹਾਰ ਅਤੇ ਉੱਤਰ ਪ੍ਰਦੇਸ਼ ਨੂੰ ਸਾਈਬਰ ਕ੍ਰਾਈਮ ਹੌਟ ਸਪਾਟ ਕਿਹਾ ਜਾ ਸਕਦਾ ਹੈ। ਫਰਜ਼ੀ ਪ੍ਰੋਫਾਈਲਾਂ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਵਿਚ ਦਰਜ ਕੀਤੇ ਗਏ ਹਨ। ਏਟੀਐਮ ਧੋਖਾਧੜੀ ਦੇ ਸਭ ਤੋਂ ਵੱਧ ਮਾਮਲੇ ਬਿਹਾਰ ਵਿੱਚ ਸਾਹਮਣੇ ਆਏ ਹਨ। ਗ੍ਰਹਿ ਮੰਤਰਾਲੇ ਦੀ ਇਕ ਰਿਪੋਰਟ 'ਚ ਇਹ ਖੁਲਾਸਾ ਹੋਇਆ ਹੈ। ਦਰਅਸਲ, ਗ੍ਰਹਿ ਮੰਤਰਾਲੇ ਨੇ ਨੈਸ਼ਨਲ ਸਾਈਬਰ ਕ੍ਰਾਈਮ ਰਿਪੋਰਟਿੰਗ ਪੋਰਟਲ, ਡੇਟਾ ਪੋਰਟਲ ਅਤੇ ਐਨਸੀਆਰਬੀ ਰਾਹੀਂ ਦੇਸ਼ ਦੇ ਵੱਖ-ਵੱਖ ਰਾਜਾਂ ਵਿੱਚ ਹੋ ਰਹੇ ਵੱਖ-ਵੱਖ ਤਰ੍ਹਾਂ ਦੇ ਸਾਈਬਰ ਅਪਰਾਧਾਂ ਦੇ ਆਧਾਰ 'ਤੇ ਇੱਕ ਰਿਪੋਰਟ ਤਿਆਰ ਕੀਤੀ ਹੈ।

ਇਸ ਤੋਂ ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਸਾਈਬਰ ਅਪਰਾਧ ਕਿਸ ਰਾਜ ਵਿੱਚ ਸਭ ਤੋਂ ਵੱਧ ਹੈ ਤਾਂ ਜੋ ਰਾਜਾਂ ਅਨੁਸਾਰ ਵੱਖ-ਵੱਖ ਤਰ੍ਹਾਂ ਦੇ ਸਾਈਬਰ ਅਪਰਾਧਾਂ ਨੂੰ ਸਮਝ ਕੇ ਇਸ ਨਾਲ ਨਜਿੱਠਣ ਲਈ ਨਵੀਂ ਰਣਨੀਤੀ ਤਿਆਰ ਕੀਤੀ ਜਾ ਸਕੇ। 

OTP ਧੋਖਾਧੜੀ ਦੇ ਮਾਮਲੇ ਇਨ੍ਹਾਂ ਰਾਜਾਂ ਵਿਚ ਜ਼ਿਆਦਾ 
ਰਾਜ                     ਕੇਸ
ਤੇਲੰਗਾਨਾ              2179
ਉੜੀਸਾ                  201
ਮਹਾਰਾਸ਼ਟਰ            195
ਦਿੱਲੀ                     91
ਆਂਧਰਾ ਪ੍ਰਦੇਸ਼         61
ਮੱਧ ਪ੍ਰਦੇਸ਼             43
ਉੱਤਰ ਪ੍ਰਦੇਸ਼          34
ਉੱਤਰਾਖੰਡ            27
ਤਾਮਿਲਨਾਡੂ           19
ਰਾਜਸਥਾਨ           18

ਇਹ ਵੀ ਪੜ੍ਹੋ: Khanna News: ਖੰਨਾ 'ਚ ਫਟਿਆ ਡੀਜ਼ਲ ਨਾਲ ਭਰਿਆ ਟੈਂਕਰ, ਫਲਾਈਓਵਰ ’ਤੇ ਮਚੇ ਅੱਗ ਦੇ ਭਾਂਬੜ, ਰੋਡ ਕਰਵਾਇਆ ਬੰਦ

ਫਰਜ਼ੀ ਖ਼ਬਰਾਂ ਫੈਲਾਉਣ ਵਿੱਚ ਤੇਲੰਗਾਨਾ ਤੋਂ ਬਾਅਦ MP-ਮਹਾਰਾਸ਼ਟਰ ਅੱਗੇ
ਗ੍ਰਹਿ ਮੰਤਰਾਲੇ ਦੀ ਰਿਪੋਰਟ ਦੱਸਦੀ ਹੈ ਕਿ ਦੇਸ਼ ਭਰ ਵਿੱਚ ਸੋਸ਼ਲ ਮੀਡੀਆ 'ਤੇ ਫਰਜ਼ੀ ਖ਼ਬਰਾਂ ਫੈਲਾਉਣ ਦਾ ਅਪਰਾਧ 6 ਰਾਜਾਂ ਵਿਚ ਸਭ ਤੋਂ ਵੱਧ ਹੈ। ਇਨ੍ਹਾਂ ਵਿੱਚ ਤੇਲੰਗਾਨਾ, ਮੱਧ ਪ੍ਰਦੇਸ਼, ਮਹਾਰਾਸ਼ਟਰ, ਤਾਮਿਲਨਾਡੂ, ਉੱਤਰ ਪ੍ਰਦੇਸ਼ ਅਤੇ ਆਂਧਰਾ ਪ੍ਰਦੇਸ਼ ਸਭ ਤੋਂ ਉੱਪਰ ਹਨ। 2022 ਵਿੱਚ ਦੇਸ਼ ਭਰ ਵਿੱਚ ਫਰਜ਼ੀ ਖ਼ਬਰਾਂ ਫੈਲਾਉਣ ਦੇ 230 ਮਾਮਲੇ ਦਰਜ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 81 ਮਾਮਲੇ ਤੇਲੰਗਾਨਾ ਵਿਚ ਅਤੇ 37 ਤਾਮਿਲਨਾਡੂ ਵਿੱਚ ਸਾਹਮਣੇ ਆਏ ਸਨ।
ਤੇਲੰਗਾਨਾ ਅਤੇ ਮਹਾਰਾਸ਼ਟਰ ਵਿੱਚ ਵੀ ਸਾਈਬਰ ਬਲੈਕਮੇਲਿੰਗ ਦੇ ਸਭ ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਤੇਲੰਗਾਨਾ ਵਿੱਚ 2022 ਵਿੱਚ ਸਾਈਬਰ ਬਲੈਕਮੇਲਿੰਗ ਦੇ 234 ਮਾਮਲੇ, ਮਹਾਰਾਸ਼ਟਰ ਵਿੱਚ 95, ਅਸਾਮ ਵਿਚ 70 ਮਾਮਲੇ ਹਨ।

ਇਹ ਵੀ ਪੜ੍ਹੋ: Goldy Brar Life Story: ਸਬ-ਇੰਸਪੈਕਟਰ ਦਾ ਪੁੱਤ ਹੈ ਗੋਲਡੀ ਬਰਾੜ, ਭਰਾ ਦੇ ਕਤਲ ਨੇ ਬਣਾਇਆ ਗੈਂਗਸਟਰ, ਪੜ੍ਹੋ ਪੂਰੀ ਕਹਾਣੀ  

ਬਿਹਾਰ ਵਿੱਚ ਏਟੀਐਮ ਧੋਖਾਧੜੀ ਦੇ ਸਭ ਤੋਂ ਵੱਧ 638 ਮਾਮਲੇ ਸਾਹਮਣੇ ਆਏ 
2022 ਵਿਚ, ਦੇਸ਼ ਭਰ ਵਿੱਚ ATM ਧੋਖਾਧੜੀ ਦੇ 1690 ਮਾਮਲੇ ਦਰਜ ਕੀਤੇ ਗਏ ਸਨ। ਇਸ ਮਾਮਲੇ ਵਿੱਚ ਬਿਹਾਰ ਸਭ ਤੋਂ ਅੱਗੇ ਹੈ। ਇਕੱਲੇ ਬਿਹਾਰ ਵਿੱਚ 638 ਏਟੀਐਮ ਧੋਖਾਧੜੀ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਤੋਂ ਬਾਅਦ ਤੇਲੰਗਾਨਾ (624) ਦੂਜੇ ਸਥਾਨ 'ਤੇ ਅਤੇ ਮਹਾਰਾਸ਼ਟਰ (144) ਤੀਜੇ ਸਥਾਨ 'ਤੇ ਆਉਂਦਾ ਹੈ।

ਬੈਂਕਿੰਗ ਧੋਖਾਧੜੀ ਵਾਲੇ ਚੋਟੀ ਦੇ 10 ਰਾਜ
ਰਾਜ               ਕੇਸ
ਤੇਲੰਗਾਨਾ           3223
ਮਹਾਰਾਸ਼ਟਰ      909
ਆਂਧਰਾ ਪ੍ਰਦੇਸ਼    569
ਉੱਤਰ ਪ੍ਰਦੇਸ਼      483
ਉੜੀਸਾ          434
ਬਿਹਾਰ           168
ਰਾਜਸਥਾਨ     109
ਮੱਧ ਪ੍ਰਦੇਸ਼          99
ਝਾਰਖੰਡ           88
ਦਿੱਲੀ           72

ਮਹਾਰਾਸ਼ਟਰ ਵਿੱਚ ਫਰਜ਼ੀ ਪ੍ਰੋਫਾਈਲਾਂ ਦੇ ਸਭ ਤੋਂ ਵੱਧ ਮਾਮਲੇ 
ਸੋਸ਼ਲ ਮੀਡੀਆ 'ਤੇ ਕਿਸੇ ਵਿਅਕਤੀ ਦੀ ਫਰਜ਼ੀ ਪ੍ਰੋਫਾਈਲ ਬਣਾ ਕੇ ਧੋਖਾਧੜੀ ਦੇ ਸਭ ਤੋਂ ਵੱਧ ਮਾਮਲੇ ਮਹਾਰਾਸ਼ਟਰ ਅਤੇ ਰਾਜਸਥਾਨ ਵਿੱਚ ਸਾਹਮਣੇ ਆਏ ਹਨ। ਦੇਸ਼ ਭਰ ਵਿੱਚ ਅਜਿਹੇ ਕੁੱਲ 157 ਮਾਮਲੇ ਦਰਜ ਕੀਤੇ ਗਏ ਹਨ। ਮਹਾਰਾਸ਼ਟਰ ਵਿੱਚ 48, ਰਾਜਸਥਾਨ ਵਿੱਚ 33, ਬਿਹਾਰ ਵਿੱਚ 26 ਅਤੇ ਤੇਲੰਗਾਨਾ ਵਿੱਚ 14 ਮਾਮਲੇ ਸਾਹਮਣੇ ਆਏ ਹਨ।

For more news apart from Most Crimes in States News in punjabi , stay tuned to Rozana Spokesman)

ਇਹ ਵੀ ਪੜ੍ਹੋ: ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'ਮੁੱਛਾਂ ਨੂੰ ਜਿੰਨੇ ਮਰੋੜੇ ਦੇਣੇ ਨੇ ਦੇ ਲਵੇ, ਮੈਂ ਕਿਹੜਾ ਚੂੜੀਆਂ ਪਾਈਆਂ' | Talbir Gill Interview On Majithia

05 Feb 2026 3:00 PM

ਇੱਕੋ ਪਿੰਡ ਦੇ ਮੁੰਡਾ ਕੁੜੀ ਨੇ ਆਪਸ 'ਚ ਕੀਤਾ ਵਿਆਹ, ਦੇਖੋ ਪੁਲਿਸ ਨੇ ਕੀ ਕਿਹਾ ?

05 Feb 2026 2:58 PM

ਸੰਸਦ ਬਾਹਰ ਰਵਨੀਤ ਬਿੱਟੂ ਤੇ ਰਾਹੁਲ ਗਾਂਧੀ ਦੀ ਬਹਿਸ ਨਾਲ਼ ਗਰਮਾਈ ਸਿਆਸਤ,

04 Feb 2026 3:11 PM

ਰਾਹੁਲ ਦੇ ਗੱਦਾਰ ਵਾਲੇ ਬਿਆਨ ਮਗਰੋਂ ਭੜਕੇ ਰਵਨੀਤ ਬਿੱਟੂ

04 Feb 2026 3:10 PM

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM
Advertisement