
Rajasthan News : ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ ਵੀ ਧੁੰਦ ਦੀ ਲਪੇਟ 'ਚ
More than 6 vehicles collided due to fog in Rajasthan Latest News in Punjabi : ਰਾਜਸਥਾਨ 'ਚ ਮੌਸਮ 'ਚ ਅਚਾਨਕ ਆਈ ਤਬਦੀਲੀ ਨੇ ਲੋਕਾਂ ਨੂੰ ਕੜਾਕੇ ਦੀ ਸਰਦੀ ਤੋਂ ਕੁੱਝ ਰਾਹਤ ਦਿਤੀ ਹੈ। ਹਾਲਾਂਕਿ, ਸ਼ੁਕਰਵਾਰ ਸਵੇਰੇ ਵੀ ਕੋਟਾ ਅਤੇ ਦੌਸਾ ਸਮੇਤ ਕਈ ਜ਼ਿਲ੍ਹਿਆਂ ਵਿਚ ਸੰਘਣੀ ਧੁੰਦ ਛਾਈ ਰਹੀ। ਭੀਲਵਾੜਾ ਵਿਚ ਧੁੰਦ ਕਾਰਨ ਇਕ ਸਲੀਪਰ ਬੱਸ ਸਮੇਤ 6 ਤੋਂ ਵੱਧ ਵਾਹਨ ਆਪਸ ਵਿਚ ਟਕਰਾ ਗਏ। ਉਥੇ ਹੀ ਕੋਟਾ ਵਿਚ ਸ਼ੁਕਰਵਾਰ (3 ਜਨਵਰੀ) ਨੂੰ ਸੀਜ਼ਨ ਦੀ ਸੱਭ ਤੋਂ ਸੰਘਣੀ ਧੁੰਦ ਸੀ।
ਇੱਥੋਂ ਨਿਕਲਣ ਵਾਲੀਆਂ 9 ਟਰੇਨਾਂ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ। ਇਸ ਦੇ ਨਾਲ ਹੀ ਦੌਸਾ 'ਚ ਦਿੱਲੀ-ਮੁੰਬਈ ਐਕਸਪ੍ਰੈੱਸ ਵੇਅ 'ਤੇ ਵਿਜ਼ੀਬਿਲਟੀ 30 ਮੀਟਰ ਦੇ ਕਰੀਬ ਸੀ। ਇੱਥੇ ਵਾਹਨ ਸਪੀਡ ਸੀਮਾ ਤੋਂ ਬਹੁਤ ਘੱਟ ਰਫ਼ਤਾਰ ਨਾਲ ਚਲਦੇ ਦੇਖੇ ਗਏ। ਇਸ ਤੋਂ ਪਹਿਲਾਂ ਵੀਰਵਾਰ ਨੂੰ ਮੌਸਮ 'ਚ ਅਚਾਨਕ ਬਦਲਾਅ ਦੇਖਣ ਨੂੰ ਮਿਲਿਆ ਸੀ। ਇਨ੍ਹਾਂ ਸ਼ਹਿਰਾਂ ਦੇ ਦਿਨ ਦੇ ਤਾਪਮਾਨ ਵਿਚ 5-6 ਡਿਗਰੀ ਦਾ ਵਾਧਾ ਹੋਇਆ ਹੈ। ਤੇਜ਼ ਧੁੱਪ ਅਤੇ ਹਲਕੇ ਬੱਦਲਾਂ ਕਾਰਨ ਠੰਢ ਤੋਂ ਰਾਹਤ ਮਿਲੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਸਲੀਪਰ ਬੱਸ ਕਾਰਨ ਵਾਪਰਿਆ ਹਾਦਸਾ:
ਭੀਲਵਾੜਾ 'ਚ ਸ਼ੁਕਰਵਾਰ ਸਵੇਰੇ ਕਰੀਬ 9 ਵਜੇ ਸੰਘਣੀ ਧੁੰਦ ਕਾਰਨ ਹਾਦਸਾ ਵਾਪਰਿਆ। ਸ਼ਹਿਰ ਦੇ ਮੰਡ ਚੌਰਾਹੇ ਦੇ ਵਿਚਕਾਰ ਸਥਿਤ ਕੋਠਾਰੀ ਨਦੀ ਪੁਲੀ 'ਤੇ ਇਕ ਸਲੀਪਰ ਬੱਸ ਦੀ ਕਿਸੇ ਅਣਪਛਾਤੇ ਵਾਹਨ ਨਾਲ ਟੱਕਰ ਹੋ ਗਈ। ਇਸ ਤੋਂ ਬਾਅਦ ਪਿੱਛੇ ਆ ਰਹੇ 6 ਤੋਂ ਵੱਧ ਵਾਹਨ ਵੀ ਆਪਸ ਵਿੱਚ ਟਕਰਾ ਗਏ।
ਸ਼ੁਕਰਵਾਰ ਨੂੰ ਕੋਟਾ, ਦੌਸਾ, ਸ਼੍ਰੀਗੰਗਾਨਗਰ ਸਮੇਤ 8 ਜ਼ਿਲ੍ਹਿਆਂ 'ਚ ਧੁੰਦ ਛਾਈ ਹੋਈ ਸੀ। ਕੋਟਾ 'ਚ ਧੁੰਦ ਦਾ ਸੱਭ ਤੋਂ ਜ਼ਿਆਦਾ ਅਸਰ ਦੇਖਣ ਨੂੰ ਮਿਲਿਆ। ਜ਼ਿਲ੍ਹੇ ਵਿਚੋਂ ਲੰਘਣ ਵਾਲੇ ਵੱਖ-ਵੱਖ ਮੁੱਖ ਮਾਰਗਾਂ ’ਤੇ ਅੱਜ ਸਵੇਰੇ ਵਾਹਨਾਂ ਦੀ ਗਿਣਤੀ ਬਹੁਤ ਘੱਟ ਰਹੀ। ਰੇਲ ਆਵਾਜਾਈ ਵੀ ਪ੍ਰਭਾਤ ਹੋਈ। ਦਿੱਲੀ ਅਤੇ ਉੱਤਰੀ ਭਾਰਤ ਦੇ ਹੋਰ ਹਿੱਸਿਆਂ ਤੋਂ ਆਉਣ ਵਾਲੀਆਂ ਟਰੇਨਾਂ ਇਕ ਘੰਟੇ ਦੀ ਦੇਰੀ ਨਾਲ ਚੱਲ ਰਹੀਆਂ ਹਨ।
ਸ਼੍ਰੀਗੰਗਾਨਗਰ-ਦੌਸਾ 'ਚ ਵੀ ਲੋਕਾਂ ਨੂੰ ਗੱਡੀ ਚਲਾਉਣ 'ਚ ਕਾਫ਼ੀ ਦਿੱਕਤ ਦਾ ਸਾਹਮਣਾ ਕਰਨਾ ਪਿਆ। ਸਵੇਰੇ ਕਰੀਬ 8 ਵਜੇ ਤਕ ਇੱਥੇ ਸੰਘਣੀ ਧੁੰਦ ਛਾਈ ਰਹੀ। ਲੋਕਾਂ ਨੇ ਦਿਨ ਵੇਲੇ ਵੀ ਵਾਹਨਾਂ ਦੀਆਂ ਲਾਈਟਾਂ ਜਗਾ ਕੇ ਚਲਾਈਆਂ। ਐਕਸਪ੍ਰੈੱਸ ਵੇਅ 'ਤੇ ਧੁੰਦ ਕਾਰਨ ਲੋਕਾਂ ਨੂੰ ਕਾਫ਼ੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ।
(For more Punjabi news apart from More than 6 vehicles collided due to fog in Rajasthan Latest News in Punjabi stay tuned to Rozana Spokesman)