ਲਗਜ਼ਰੀ ਟ੍ਰੇਨ ਦਾ ਟ੍ਰਾਇਲ ਸਫ਼ਲਤਾਪੂਰਵਕ ਪੂਰਾ
ਨਵੀਂ ਦਿੱਲੀ: ਦੇਸ਼ ਦੀ ਪਹਿਲੀ ਵੰਦੇ ਭਾਰਤ ਸਲੀਪਰ ਟ੍ਰੇਨ ਹੁਣ ਪਟੜੀਆਂ 'ਤੇ ਚੱਲਣ ਲਈ ਤਿਆਰ ਹੈ। ਇਹ ਲਗਜ਼ਰੀ ਟ੍ਰੇਨ ਨਵੀਂ ਦਿੱਲੀ ਰੇਲਵੇ ਸਟੇਸ਼ਨ 'ਤੇ ਪਹੁੰਚ ਗਈ ਹੈ। ਉਮੀਦ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਦੀ 17 ਜਾਂ 18 ਤਰੀਕ ਨੂੰ ਇਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਟ੍ਰੇਨ ਦੇ ਲੋਕੋ ਪਾਇਲਟ ਦੇ ਨਾਲ ਟ੍ਰੇਨ ਦਾ ਨਿਰੀਖਣ ਕੀਤਾ ਗਿਆ। ਟ੍ਰੇਨ ਦੀ ਹਾਈ-ਟੈਕ ਤਕਨਾਲੋਜੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ। ਭਾਰਤੀ ਰੇਲਵੇ ਜਲਦੀ ਹੀ ਵੰਦੇ ਭਾਰਤ ਪ੍ਰੀਮੀਅਮ ਸੈਮੀ ਹਾਈ-ਸਪੀਡ ਟ੍ਰੇਨ ਦਾ ਸਲੀਪਰ ਵਰਜ਼ਨ ਲਾਂਚ ਕਰਨ ਜਾ ਰਿਹਾ ਹੈ। ਇਸ ਲਗਜ਼ਰੀ ਟ੍ਰੇਨ ਦਾ ਟ੍ਰਾਇਲ ਸਫਲਤਾਪੂਰਵਕ ਪੂਰਾ ਹੋ ਗਿਆ ਹੈ ਅਤੇ ਇਹ ਪਹਿਲਾਂ ਗੁਹਾਟੀ ਅਤੇ ਕੋਲਕਾਤਾ ਵਿਚਕਾਰ ਚੱਲੇਗੀ।
